Mon, May 5, 2025
Whatsapp

UAE ਜਾਣ ਵਾਲਿਆਂ ਨੂੰ ਕਰਨਾ ਪਏਗਾ ਅਜੇ ਹੋਰ ਇੰਤਜ਼ਾਰ, 31 ਜੁਲਾਈ ਤੱਕ ਵਧੀ ਪਾਬੰਦੀ

Reported by:  PTC News Desk  Edited by:  Baljit Singh -- July 18th 2021 01:45 PM
UAE ਜਾਣ ਵਾਲਿਆਂ ਨੂੰ ਕਰਨਾ ਪਏਗਾ ਅਜੇ ਹੋਰ ਇੰਤਜ਼ਾਰ, 31 ਜੁਲਾਈ ਤੱਕ ਵਧੀ ਪਾਬੰਦੀ

UAE ਜਾਣ ਵਾਲਿਆਂ ਨੂੰ ਕਰਨਾ ਪਏਗਾ ਅਜੇ ਹੋਰ ਇੰਤਜ਼ਾਰ, 31 ਜੁਲਾਈ ਤੱਕ ਵਧੀ ਪਾਬੰਦੀ

ਦੁਬਈ: ਸੰਯੁਕਤ ਅਰਬ ਅਮੀਰਾਤ ਵਿਚ ਰਹਿ ਰਹੇ ਅਤੇ ਉੱਥੋਂ ਜਾਣ ਦੇ ਚਾਹਵਾਨ ਲੱਖਾਂ ਭਾਰਤੀਆਂ ਲਈ ਚੰਗੀ ਖ਼ਬਰ ਨਹੀਂ ਹੈ। ਅਸਲ ਵਿਚ ਯੂ.ਏ.ਈ. ਦੀ ਇਤਿਹਾਦ ਏਅਰਵੇਜ਼ ਨੇ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਲਈ ਜਹਾਜ਼ਾਂ ਦੀ ਉਡਾਣ 31 ਜੁਲਾਈ ਤੱਕ ਲਈ ਮੁਅੱਤਲ ਕਰ ਦਿੱਤੀ ਹੈ। ਏਤਿਹਾਦ ਏਅਰਵੇਜ਼ ਨੇ ਟਵਿੱਟਰ 'ਤੇ ਦਿੱਤੀ ਜਾਣਕਾਰੀ ਵਿਚ ਕਿਹਾ ਕਿ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਭਾਰਤ ਤੋਂ ਉਡਾਣਾਂ 'ਤੇ ਪਾਬੰਦੀ ਨੂੰ ਵਧਾਇਆ ਗਿਆ ਹੈ। ਪੜੋ ਹੋਰ ਖਬਰਾਂ: PSPCL ਦੇ ਫਿਰ ਹੱਥ ਖੜ੍ਹੇ, ਰਿਹਾਇਸ਼ੀ ਇਲਾਕਿਆਂ ਤੋਂ ਮੁੜ ਸ਼ੁਰੂ ਹੋਇਆ ਬਿਜਲੀ ਕੱਟਾਂ ਦਾ ਸਿਲਸਿਲਾ ਖਲੀਜ਼ ਟਾਈਮਜ਼ ਦੀ ਰਿਪੋਰਟ ਮੁਤਾਬਕ ਯੂ.ਏ.ਈ. ਜਾਣ ਵਾਲੇ ਸਿਰਫ ਵਿਦੇਸੀ ਡਿਪਲੋਮੈਟਾਂ, ਯੂ.ਏ.ਈ. ਦੇ ਨਾਗਰਿਕਾਂ ਅਤੇ ਗੋਲਡਨ ਵੀਜ਼ਾ ਹਾਸਲ ਕਰਨ ਵਾਲਿਆਂ ਨੂੰ ਹੀ ਛੋਟ ਦਿੱਤੀ ਗਈ ਹੈ। ਅਜਿਹੇ ਲੋਕਾਂ ਨੂੰ ਜਹਾਜ਼ ਦੀ ਉਡਾਣ ਤੋਂ ਵੱਧ ਤੋਂ ਵੱਧ 48 ਘੰਟੇ ਪਹਿਲਾਂ ਪੀਸੀਆਰ ਟੈਸਟ ਕਰਾਉਣਾ ਹੋਵੇਗਾ। ਇਸ ਟੈਸਟ ਵਿਚ ਨੈਗੇਟਿਵ ਆਉਣ ਵਾਲੇ ਲੋਕਾਂ ਨੂੰ ਹੀ ਯਾਤਰਾ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਅਮੀਰਾਤ ਏਅਰਲਾਈਨਜ਼ ਨੇ ਵੀ ਦੱਖਣੀ ਅਫਰੀਕਾ ਅਤੇ ਨਾਈਜੀਰੀਆ ਲਈ ਉਡਾਣਾਂ ਮੁਅੱਤਲ ਕਰ ਦਿੱਤੀਆਂ ਸਨ। ਪੜੋ ਹੋਰ ਖਬਰਾਂ: ਬੀਤੇ 24 ਘੰਟਿਆਂ ਦੌਰਾਨ ਦੇਸ਼ ‘ਚ ਮੁੜ ਵਧੇ ਕੋਰੋਨਾ ਵਾਇਰਸ ਦੇ ਮਾਮਲੇ, 518 ਲੋਕਾਂ ਨੇ ਗੁਆਈ ਜਾਨ ਪਾਬੰਦੀ ਹਟਾਉਣ ਸੰਬੰਧੀ ਕੋਈ ਐਲ਼ਾਨ ਨਹੀਂ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਯੂ.ਏ.ਈ. ਤੋਂ ਮੁੰਬਈ, ਕਰਾਚੀ ਅਤੇ ਢਾਕਾ ਲਈ ਉਡਾਣਾਂ ਨੂੰ ਸਰਚ ਕਰਨ 'ਤੇ ਸੰਦੇਸ਼ ਆ ਰਿਹਾ ਹੈ ਕਿ ਇਸ ਨੂੰ 31 ਜੁਲਾਈ ਤੱਕ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਏਤਿਹਾਦ ਨੇ ਕਿਹਾ ਸੀ ਕਿ ਭਾਰਤ ਲਈ ਉਡਾਣਾਂ 'ਤੇ ਪਾਬੰਦੀ ਨੂੰ ਹਟਾਇਆ ਨਹੀਂ ਗਿਆ ਹੈ ਸਗੋਂ ਇਸ ਨੂੰ 21 ਜੁਲਾਈ ਤੱਕ ਲਈ ਵਧਾ ਦਿੱਤਾ ਗਿਆ ਹੈ। ਹੁਣ ਤੱਕ ਯੂ.ਏ.ਈ. ਦੇ ਅਧਿਕਾਰੀਆਂ ਵੱਲੋਂ ਭਾਰਤ ਲਈ ਉਡਾਣਾਂ 'ਤੇ ਪਾਬੰਦੀ ਹਟਾਉਣ ਦੇ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਪੜੋ ਹੋਰ ਖਬਰਾਂ: 6 ਦਿਨ ਦੇ ਮਾਸੂਮ ਦਾ 1.40 ਲੱਖ ਰੁਪਏ ’ਚ ਕਰ ਦਿੱਤਾ ਸੌਦਾ, ਪਿਓ ਸਣੇ 3 ਗ੍ਰਿਫਤਾਰ ਸੰਯੁਕਤ ਅਰਬ ਅਮੀਰਾਤ ਦੇ ਜਨਰਲ ਸਿਵਿਕ ਐਵੀਏਸ਼ਨ ਅਥਾਰਿਟੀ (GCAA) ਨੇ ਕਿਹਾ ਹੈ ਕਿ 13 ਦੇਸ਼ਾਂ ਤੋਂ ਦਾਖਲੇ 'ਤੇ ਪਾਬੰਦੀ ਲੱਗੀ ਹੋਈ ਹੈ। ਇਸ ਪਾਬੰਦੀ ਕਾਰਨ ਵੱਡੀ ਗਿਣਤੀ ਵਿਚ ਵਰਕਰ ਖਾਸ ਕਰ ਕੇ ਸਿਹਤ ਸੈਕਟਰ ਵਿਚ ਕੰਮ ਕਰਨ ਵਾਲੇ ਲੋਕ ਭਾਰਤ ਵਿਚ ਫਸ ਗਏ ਹਨ। ਅਜਿਹੇ ਭਾਰਤੀ ਵਰਕਰ ਪਰਤਣ ਦੀ ਆਸ ਵਿਚ ਸਨ। ਏਤਿਹਾਦ ਏਅਰਲਾਈਨਜ਼ ਅਬੁਧਾਬੀ ਤੋਂ ਉਡਾਣਾਂ ਨੂੰ ਸੰਚਾਲਿਤ ਕਰਦੀ ਹੈ। ਇੱਥੇ ਉਹਨਾਂ ਦਾ ਹੈੱਡਕੁਆਰਟਰ ਵੀ ਹੈ। -PTC News


Top News view more...

Latest News view more...

PTC NETWORK