Thu, Apr 3, 2025
Whatsapp

U19 World Cup 2022: 5ਵੀਂ ਵਾਰ ਭਾਰਤ ਨੇ ਜਿੱਤਿਆ U19 ਵਿਸ਼ਵ ਕੱਪ 2022

Reported by:  PTC News Desk  Edited by:  Riya Bawa -- February 06th 2022 08:40 AM -- Updated: February 06th 2022 09:23 AM
U19 World Cup 2022: 5ਵੀਂ ਵਾਰ ਭਾਰਤ ਨੇ ਜਿੱਤਿਆ U19 ਵਿਸ਼ਵ ਕੱਪ 2022

U19 World Cup 2022: 5ਵੀਂ ਵਾਰ ਭਾਰਤ ਨੇ ਜਿੱਤਿਆ U19 ਵਿਸ਼ਵ ਕੱਪ 2022

India Vs England: ਟੀਮ ਇੰਡੀਆ ਨੇ ਅੰਡਰ-19 ਵਿਸ਼ਵ ਕੱਪ ਦੇ ਫਾਈਨਲ 'ਚ ਇੰਗਲੈਂਡ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਟੀਮ ਨੇ ਫਾਈਨਲ ਵਿੱਚ ENG ਨੂੰ 4 ਵਿਕਟਾਂ ਨਾਲ ਹਰਾ ਕੇ ਪੰਜਵੀਂ ਵਾਰ ਇਸ ਟੂਰਨਾਮੈਂਟ ’ਤੇ ਕਬਜ਼ਾ ਕੀਤਾ। ਮੈਚ 'ਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 189 ਦੌੜਾਂ ਬਣਾਈਆਂ। ਭਾਰਤ ਲਈ ਜੇਮਸ ਰੇਵ (95) ਸਭ ਤੋਂ ਵੱਧ ਸਕੋਰਰ ਰਹੇ, ਜਦਕਿ ਰਾਜ ਬਾਵਾ ਨੇ 5 ਵਿਕਟਾਂ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਵੀ ਕੁਮਾਰ ਨੇ ਵੀ 4 ਵਿਕਟਾਂ ਹਾਸਲ ਕੀਤੀਆਂ। ਟੀਮ ਇੰਡੀਆ ਦੇ ਸਾਹਮਣੇ ਵਿਸ਼ਵ ਕੱਪ ਟਰਾਫੀ ਜਿੱਤਣ ਲਈ 190 ਦੌੜਾਂ ਦਾ ਟੀਚਾ ਸੀ, ਜਿਸ ਨੂੰ ਟੀਮ ਨੇ 47.4 ਓਵਰਾਂ 'ਚ 6 ਵਿਕਟਾਂ ਗੁਆ ਕੇ ਬੇਹੱਦ ਰੋਮਾਂਚਕ ਤਰੀਕੇ ਨਾਲ ਹਾਸਲ ਕਰ ਲਿਆ। ਜਿੱਤ 'ਚ ਨਿਸ਼ਾਂਤ ਸਿੰਧੂ ਨੇ 54 ਗੇਂਦਾਂ 'ਤੇ ਅਜੇਤੂ 50 ਦੌੜਾਂ ਬਣਾਈਆਂ ਅਤੇ ਉਪ ਕਪਤਾਨ ਸ਼ੇਖ ਰਾਸ਼ਿਦ ਨੇ ਵੀ 50 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

ਯੰਗਿਸਤਾਨ ਨੇ 190 ਦੌੜਾਂ ਦਾ ਟੀਚਾ 47.4 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ ਪਾਰ ਕਰ ਲਿਆ। ਨਿਸ਼ਾਂਤ ਸਿੰਧੂ 50 ਅਤੇ ਦਿਨੇਸ਼ ਬਾਨਾ 13 ਦੌੜਾਂ ਬਣਾ ਕੇ ਨਾਬਾਦ ਰਹੇ। ਬਾਨਾ ਨੇ ਛੱਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ। ਸੀਨੀਅਰ ਕ੍ਰਿਕੇਟ ਵਿੱਚ, ਮਹਿੰਦਰ ਸਿੰਘ ਧੋਨੀ ਨੇ 2011 ਵਿਸ਼ਵ ਕੱਪ ਦੇ ਫਾਈਨਲ ਵਿੱਚ ਇਸੇ ਤਰ੍ਹਾਂ ਇੱਕ ਛੱਕਾ ਲਗਾ ਕੇ ਭਾਰਤ ਨੂੰ ਸ਼੍ਰੀਲੰਕਾ 'ਤੇ ਜਿੱਤ ਦਿਵਾਈ ਸੀ। ਰਾਜ ਬਾਵਾ ਅੰਡਰ-19 ਵਿਸ਼ਵ ਕੱਪ ਦੇ ਫਾਈਨਲ 'ਚ 5 ਵਿਕਟਾਂ ਲੈਣ ਵਾਲੇ ਪਹਿਲੇ ਭਾਰਤੀ ਅਤੇ ਦੁਨੀਆ ਦੇ ਦੂਜੇ ਗੇਂਦਬਾਜ਼ ਬਣ ਗਏ ਹਨ। ਉਸ ਤੋਂ ਪਹਿਲਾਂ ਪਾਕਿਸਤਾਨ ਦੇ ਅਨਵਰ ਅਲੀ ਨੇ 2006 ਦੇ ਟੂਰਨਾਮੈਂਟ ਵਿੱਚ ਭਾਰਤ ਖ਼ਿਲਾਫ਼ ਪੰਜ ਵਿਕਟਾਂ ਲਈਆਂ ਸਨ। ਅਨਵਰ ਨੇ 35 ਦੌੜਾਂ ਦੇ ਕੇ 5 ਵਿਕਟਾਂ ਲਈਆਂ, ਜਦਕਿ ਰਾਜ ਨੇ 31 ਦੌੜਾਂ ਦੇ ਕੇ ਸਾਰੀਆਂ ਵਿਕਟਾਂ ਲਈਆਂ। ਫਾਈਨਲ ਵਿੱਚ ਕਿਸੇ ਵੀ ਗੇਂਦਬਾਜ਼ ਦਾ ਇਹ ਸਰਵੋਤਮ ਪ੍ਰਦਰਸ਼ਨ ਸੀ। ਬਾਵਾ ਤੋਂ ਪਹਿਲਾਂ, ਪਿਊਸ਼ ਚਾਵਲਾ ਨੇ 2006 ਦੇ ਫਾਈਨਲ ਵਿੱਚ 4/8 ਦੇ ਅੰਕੜੇ ਦਰਜ ਕੀਤੇ ਸਨ। 2020 ਦੇ ਫਾਈਨਲ ਵਿੱਚ ਰਵੀ ਬਿਸ਼ਨੋਈ ਨੇ ਵੀ 30 ਦੌੜਾਂ ਦੇ ਕੇ 4 ਵਿਕਟਾਂ ਲਈਆਂ ਸਨ। ਰਾਜ ਬਾਵਾ ਸਾਬਕਾ ਭਾਰਤੀ ਕਪਤਾਨ ਅਤੇ ਮਹਾਨ ਹਰਫਨਮੌਲਾ ਕਪਿਲ ਦੇਵ ਦੇ ਇੱਕ ਵਿਸ਼ੇਸ਼ ਕਲੱਬ ਵਿੱਚ ਸ਼ਾਮਲ ਹੋ ਗਿਆ ਹੈ। ਦਰਅਸਲ, ਰਾਜ ਕਪਿਲ ਦੇਵ ਤੋਂ ਬਾਅਦ ਕਿਸੇ ਵੀ ਇੱਕ ਆਈਸੀਸੀ ਟੂਰਨਾਮੈਂਟ ਵਿੱਚ ਇੱਕ ਪਾਰੀ ਵਿੱਚ 150 ਤੋਂ ਵੱਧ ਦੌੜਾਂ ਅਤੇ 5 ਵਿਕਟਾਂ ਲੈਣ ਵਾਲੇ ਦੂਜੇ ਭਾਰਤੀ ਖਿਡਾਰੀ ਬਣ ਗਏ ਹਨ। ਆਈ.ਸੀ.ਸੀ. ਅੰਡਰ-19 ਵਿਸ਼ਵ ਕੱਪ ਜਿੱਤਣ 'ਤੇ ਭਾਰਤੀ ਟੀਮ ਨੂੰ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸਾਡੇ ਨੌਜਵਾਨ ਕ੍ਰਿਕਟਰਾਂ 'ਤੇ ਬਹੁਤ ਮਾਣ ਹੈ। ਭਾਰਤੀ ਟੀਮ ਨੂੰ ਆਈ.ਸੀ.ਸੀ. ਅੰਡਰ-19 ਵਿਸ਼ਵ ਕੱਪ ਜਿੱਤਣ 'ਤੇ ਵਧਾਈਆਂ। ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਦਰਸਾਉਂਦਾ ਹੈ ਕਿ ਭਾਰਤੀ ਕ੍ਰਿਕਟ ਦਾ ਭਵਿੱਖ ਸੁਰੱਖਿਅਤ ਅਤੇ ਸਮਰੱਥ ਹੱਥਾਂ ਵਿਚ ਹੈ। ਇਥੇ ਪੜ੍ਹੋ ਹੋਰ ਖ਼ਬਰਾਂ: ਜੰਮੂ-ਕਸ਼ਮੀਰ: ਅੰਤਰਰਾਸ਼ਟਰੀ ਸਰਹੱਦ 'ਤੇ ਤਿੰਨ ਘੁਸਪੈਠੀਆਂ ਢੇਰ, 36 ਕਿਲੋ ਨਸ਼ੀਲਾ ਪਦਾਰਥ ਬਰਾਮਦ -PTC News

Top News view more...

Latest News view more...

PTC NETWORK