ਲਿਵਰਪੂਲ 'ਚ ਹੋਏ ਜ਼ਬਰਦਸਤ ਧਮਾਕੇ ਕਾਰਨ ਇੱਕ ਵਿਅਕਤੀ ਦੀ ਮੌਤ ਅਤੇ ਇਕ ਗੰਭੀਰ ਜ਼ਖਮੀ
ਲੈਸਟਰ (ਇੰਗਲੈਂਡ ) : ਇੰਗਲੈਡ ਦੇ ਸ਼ਹਿਰ ਲਿਵਰਪੂਲ 'ਚ ਅੱਜ ਇੱਕ ਹਸਪਤਾਲ ਦੇ ਬਾਹਰ 11 ਦੇ ਕਰੀਬ ਹੋਏ ਜ਼ਬਰਦਸਤ ਵਿਸਫੋਟਕ ਕਾਰਨ ਇਕ ਆਦਮੀ ਦੀ ਮੌਤ ਅਤੇ ਇਕ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋਣ ਦੀ ਖ਼ਬਰ ਹੈ।
[caption id="attachment_548654" align="aligncenter" width="300"] ਲਿਵਰਪੂਲ 'ਚ ਹੋਏ ਜ਼ਬਰਦਸਤ ਧਮਾਕੇ ਕਾਰਨ ਇੱਕ ਵਿਅਕਤੀ ਦੀ ਮੌਤ ਅਤੇ ਇਕ ਗੰਭੀਰ ਜ਼ਖਮੀ[/caption]
ਪ੍ਰਾਪਤ ਜਾਣਕਾਰੀ ਅਨੁਸਾਰ ਲਿਵਰਪੂਲ ਦੇ ਇਕ ਜਨਾਨਾ ਹਸਪਤਾਲ ਦੀ ਪਾਰਕਿੰਗ 'ਚ ਇਕ ਟੈਕਸੀ 'ਚ ਹੋਏ ਜ਼ਬਰਦਸਤ ਧਮਾਕੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਜਦਕਿ ਇੱਕ ਗੰਭੀਰ 'ਚ ਜ਼ਖ਼ਮੀ ਹੋ ਗਿਆ ਹੈ।
[caption id="attachment_548653" align="aligncenter" width="260"]
ਲਿਵਰਪੂਲ 'ਚ ਹੋਏ ਜ਼ਬਰਦਸਤ ਧਮਾਕੇ ਕਾਰਨ ਇੱਕ ਵਿਅਕਤੀ ਦੀ ਮੌਤ ਅਤੇ ਇਕ ਗੰਭੀਰ ਜ਼ਖਮੀ[/caption]
ਸਥਾਨਕ ਪੁਲਿਸ ਵੱਲੋਂ ਇਸ ਧਮਾਕੇ ਸਬੰਧੀ ਬਾਰਿਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਧਮਾਕੇ 'ਚ ਮਾਰਿਆ ਗਿਆ ਵਿਅਕਤੀ ਹੀ ਧਮਾਕੇ ਵਾਲੀ ਕਾਰ ਦਾ ਮਾਲਕ ਹੈ ਜਾਂ ਕੋਈ ਹੋਰ।
[caption id="attachment_548655" align="aligncenter" width="300"]
ਲਿਵਰਪੂਲ 'ਚ ਹੋਏ ਜ਼ਬਰਦਸਤ ਧਮਾਕੇ ਕਾਰਨ ਇੱਕ ਵਿਅਕਤੀ ਦੀ ਮੌਤ ਅਤੇ ਇਕ ਗੰਭੀਰ ਜ਼ਖਮੀ[/caption]
ਪੁਲਿਸ ਵੱਲੋਂ ਇਸ ਘਟਨਾ ਨੂੰ ਅੱਤਵਾਦੀ ਕਾਰਵਾਈ ਨਾਲ ਵੀ ਜੋੜ ਕੇ ਪੂਰੀ ਮੁਸ਼ਤੈਦੀ ਨਾਲ ਇਸ ਸਬੰਧੀ ਛਾਣਬੀਣ ਕਰ ਰਹੀ ਹੈ।
-PTCNews