ਹੋਲਾ ਮਹੱਲਾ 'ਤੇ ਆਏ ਦੋ ਨੋਜਵਾਨਾਂ ਦੀ ਡੁੱਬਣ ਕਾਰਨ ਹੋਈ ਮੌਤ, ਪੁਲਿਸ ਜਾਂਚ 'ਚ ਜੁਟੀ
ਸ੍ਰੀ ਆਨੰਦਪੁਰ ਸਾਹਿਬ: ਹੋਲਾ ਮਹੱਲਾ ਮਨਾਉਣ ਲਈ ਸੰਗਤਾਂ ਦੂਰੋ ਵਿਦੇਸ਼ਾਂ ਵਿਚੋਂ ਆਉਂਦੀਆ ਹਨ ਪਰ ਕਈ ਵਾਰੀ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜੋ ਬਹੁਤ ਦੁਖਦਾਈ ਹੁੰਦੇ ਹਨ।ਹੋਲਾ-ਮਹੱਲਾ ਤੋਂ ਪਰਤ ਰਹੇ ਦੋ ਵਿਅਕਤੀਆਂ ਦੀ ਸਤਲੁਜ ਦਰਿਆ ਵਿੱਚ ਨਹਾਉਣ ਲਈ ਉੱਤਰੇ ਸਨ ਪਰ ਪਾਣੀ ਗਹਿਰਾ ਹੋਣ ਕਰਕੇ ਉਹ ਪਾਣੀ ਵਿੱਚ ਡੁੱਬ ਗਏ ਅਤੇ ਦੋਨਾਂ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਿਕ ਦੋਵੇਂ ਨੌਜਵਾਨ ਸੁਲਤਾਨਵਿੰਡ ਦੇ ਰਹਿਣ ਵਾਲੇ ਸਨ। ਪਿੰਡ ਸੁਲਤਾਨ ਵਿੰਡ ਦੇ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਦੇ ਹੀ ਪਰਮਜੀਤ ਸਿੰਘ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਿਹਾ ਸੀ। ਦੂਜੇ ਮੋਟਰਸਾਈਕਲ 'ਤੇ ਜਸਵਿੰਦਰ ਸਿੰਘ ਤੇ ਕੁਲਦੀਪ ਸਿੰਘ ਸਵਾਰ ਸਨ। ਉਹ ਸਤਲੁਜ ਦਰਿਆ ਵਿੱਚ ਇਸ਼ਨਾਨ ਕਰਨ ਲਈ ਪਿੰਡ ਸੈਦਪੁਰ ਵਿਖੇ ਰੁਕੇ ਸਨ।
ਉਨ੍ਹਾਂ ਦੱਸਿਆ ਕਿ ਜਦੋਂ ਕੁਲਦੀਪ ਸਿੰਘ ਅਤੇ ਜਸਵਿੰਦਰ ਸਿੰਘ ਨਦੀ ਵਿੱਚ ਨਹਾ ਰਹੇ ਸਨ ਤਾਂ ਦੋਵੇਂ ਦਰਿਆ ਵਿੱਚ ਡੁੱਬ ਗਏ। ਉਨ੍ਹਾਂ ਨੇ ਦੱਸਿਆ ਹੈ ਕਿ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਗੋਤਾਖੋਰਾਂ ਨੇ ਦੇਰ ਸ਼ਾਮ ਲਾਸ਼ਾਂ ਨੂੰ ਬਾਹਰ ਕੱਢਿਆ।
ਪੁਲਿਸ ਅਧਿਕਾਰੀ ਰਜਿੰਦਰ ਕੁਮਾਰ ਨੇ ਦੱਸਿਆ ਹੈ ਕਿ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤਾ ਜਾ ਰਹੀ ਹੈ ਜੋ ਵੀ ਸਾਹਮਣੇ ਆਏਗਾ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਸਾਰੇ ਹਲਕਿਆਂ 'ਚ ਖੋਲ੍ਹੇ ਜਾਣਗੇ ਦਫਤਰ : ਭਗਵੰਤ ਸਿੰਘ ਮਾਨ
-PTC News