ਇਕ ਹੀ ਰਾਤ 'ਚ ਨਸ਼ੇ ਦੀ ਭੇਂਟ ਚੜ੍ਹੇ ਦੋ ਨੌਜਵਾਨ, ਬਿਲਕਦਾ ਪਰਿਵਾਰ ਦੇਖ ਹੋਈਆਂ ਸਭ ਦੀਆਂ ਅੱਖਾਂ ਨਮ
ਉਂਝ ਤਾਂ ਸਰਕਾਰ ਤੇ ਪੁਲਿਸ ਪ੍ਰਸ਼ਾਂਸਨ ਵੱਲੋਂ ਇਹਨਾਂ ਸਾਢੇ ਚਾਰ ਸਾਲਾਂ 'ਚ ਬਥੇਰੇ ਦਾਅਵੇ ਕੀਤੇ ਗਏ ਕਿ ਨਸ਼ੇ ਨੂੰ ਜੜ੍ਹ ਤੋਂ ਖਤਮ ਕੀਤਾ ਜਾਵੇਗਾ ,ਪਰ ਪੰਜਾਬ 'ਚ ਹਾਲਤ ਅਜਿਹੇ ਹਨ ਕਿ ਦੇਖ ਕੇ ਤ੍ਰਾਹਿ ਤ੍ਰਾਹਿ ਹੋ ਜਾਂਦੀ ਹੈ , ਜਿਥੇ ਨਿਤ ਦਿਨ ਨਸ਼ੇ ਦਾ ਦੈਂਤ ਨੌਜਵਾਨਾਂ ਦੀ ਜਾਨ ਲੈ ਰਿਹਾ ਹੈ।
Read More : ਜਲੰਧਰ ‘ਚ ਦਿਨ ਦਿਹਾੜੇ ਸਾਬਕਾ ਕੌਂਸਲਰ ਦਾ ਗੋਲੀਆਂ ਮਾਰ ਕੇ ਕੀਤਾ...
ਤਾਜ਼ਾ ਮਾਮਲੇ ਸਾਹਮਣੇ ਆਇਆ ਜ਼ਿਲ੍ਹਾ ਮੋਗਾ ਦੇ ਕਸਬਾ ਬੱਧਨੀ ਕਲਾਂ ਖੇਤਰ ਵਿੱਚ ਲੰਘੀ ਰਾਤ ਦੋ ਨੌਜਵਾਨ ਵੱਖੋ-ਵੱਖਰੇ ਥਾਂਵਾਂ ’ਤੇ ਕਥਿਤ ਤੌਰ ’ਤੇ ‘ਚਿੱਟੇ’ ਨਸ਼ੇ ਦਾ ਸੇਵਨ ਕਰਦੇ ਹੋਏ ਓਵਰਡੋਜ਼ ਕਾਰਣ ਮੌਤ ਦੇ ਮੂੰਹ ਜਾ ਪਏ। ਪਿੰਡ ਰਾਊਕੇ ਕਲਾਂ ਦਾ ਨੌਜਵਾਨ ਜਤਿੰਦਰ ਕੁਮਾਰ (34) ਪੁੱਤਰ ਸੁਰਿੰਦਰਪਾਲ ਸ਼ਰਮਾ ਪਿਛਲੇ ਕਾਫੀ ਸਮੇਂ ਤੋਂ ਸਿਥੈਟਿੰਕ ਡਰੱਗ ਦਾ ਆਦੀ ਸੀ।
ਲੰਘੀ ਰਾਤ ਜਦੋਂ ਉਹ ਘਰ ਵਿੱਚ ਇਸ ਨਸ਼ੇ ਦਾ ਕਥਿਤ ਤੌਰ ’ਤੇ ਟੀਕਾ ਲਗਾਉਣ ਲੱਗਾ ਤਾਂ ਉਹ ਬੇਹੋਸ਼ ਹੋ ਗਿਆ ਅਤੇ ਕੁਝ ਸਮੇਂ ਮਗਰੋਂ ਉਸਦੀ ਮੌਤ ਹੋ ਗਈ।ਜਤਿੰਦਰ ਕੁਮਾਰ ਦੋ ਮਾਸੂਮ ਬੱਚਿਆਂ ਦਾ ਪਿਤਾ ਸੀ।
Read More : ਦੁਬਈ ‘ਚ ਫਸੇ ਇਹਨਾਂ ਨੌਜਵਾਨਾਂ ਲਈ ਮਸੀਹਾ ਬਣੇ ਡਾ. ਐਸ.ਪੀ. ਸਿੰਘ...
ਇਸੇ ਤਰ੍ਹਾਂ ਦਾ ਹੀ ਇਕ ਹੋਰ ਮਾਮਲਾ ਬੱਧਨੀ ਕਲਾਂ ਦੇ 19 ਵਰ੍ਹਿਆਂ ਦੇ ਨੌਜਵਾਨ ਸਤਿਨਾਮ ਸਿੰਘ ਦਾ ਸਾਹਮਣੇ ਆਇਆ ਹੈ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਨਾਥੇਵਾਲਾ ਵਿਖੇ ਆਪਣੀ ਭੈਣ ਕੋਲ ਗਿਆ ਸੀ ਅਤੇ ਜਿੱਥੇ ਚਿੱਟੇ ਨਸ਼ਾ ਦਾ ਟੀਕਾ ਲਗਾਉਣ ਵੇਲੇ ਉਸਦੀ ਮੌਤ ਹੋ ਗਈ। ਚਾਰ ਭੈਣਾਂ ਦਾ ਇਕਲੌਤਾ ਭਰਾ ਸਤਿਨਾਮ ਸਿੰਘ ਤੋਂ ਮਾਂ ਬਾਪ ਨੂੰ ਇਹ ਆਸ ਸੀ ਕਿ ਉਹ ਬੁਢਾਪੇ ਵਿੱਚ ਉਨ੍ਹਾਂ ਦਾ ਸਹਾਰਾ ਬਣੇਗਾ ਪਰ ਨਸ਼ੇ ਦੇ ਦੈਂਤ ਨੇ ਸਤਨਾਮ ਨੂੰ ਨਿਗਲ ਲਿਆ ਹੈ।