ਕੈਨੇਡਾ ਦੇ ਗੈਂਗਸਟਰ ਅਰਸ਼ਦੀਪ ਡੱਲਾ ਗਿਰੋਹ ਦੇ ਦੋ ਸ਼ਾਰਪ ਸ਼ੂਟਰ ਗ੍ਰਿਫ਼ਤਾਰ, ਅਸਲਾ ਬਰਾਮਦ
ਨਵੀਂ ਦਿੱਲੀ : ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੈਨੇਡਾ ਤੋਂ ਗਿਰੋਹ ਚਲਾਉਣ ਵਾਲੇ ਅਰਸ਼ਦੀਪ ਡੱਲਾ ਦੇ ਦੋ ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਸ਼ੂਟਰਾਂ ਨੇ ਹਾਲ ਹੀ ਵਿੱਚ ਬਠਿੰਡਾ ਦੇ ਇਕ ਕਾਰੋਬਾਰੀ ਅੰਕਿਤ ਗੋਇਲ ਦੇ ਘਰ ਜਾ ਕੇ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ ਅਤੇ ਹੁਣ ਇਹ ਬਦਮਾਸ਼ ਇਕ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਦਿੱਲੀ ਪਹੁੰਚ ਗਏ ਸਨ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਟੀਮ ਨੇ ਇਕ ਵੱਡੀ ਕਾਰਵਾਈ ਕਰਦਿਆਂ ਕੈਨੇਡਾ ਤੋਂ ਚੱਲ ਰਹੇ ਗੈਂਗਸਟਰ ਅਰਸ਼ਦੀਪ ਡੱਲਾ ਦੇ ਗਿਰੋਹ ਵਿਚ ਸ਼ਾਮਲ ਦੋ ਸ਼ਾਰਪਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਰਅਸਲ ਇਨ੍ਹਾਂ ਬਦਮਾਸ਼ਾਂ 'ਤੇ ਪੰਜਾਬ ਦੇ ਬਠਿੰਡਾ 'ਚ ਇਕ ਕਾਰੋਬਾਰੀ 'ਤੇ ਹਮਲਾ ਕਰਨ ਦਾ ਦੋਸ਼ ਹੈ। ਇਸ ਦੇ ਨਾਲ ਹੀ ਕਾਰੋਬਾਰੀ ਤੋਂ ਇਕ ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਵੀ ਦੋਸ਼ ਹੈ। ਜਿਸ ਦੀ ਜਾਂਚ ਵਿੱਚ ਪੰਜਾਬ ਪੁਲਿਸ ਦੀ ਟੀਮ ਲੱਗੀ ਹੋਈ ਹੈ। ਦਰਅਸਲ ਸਪੈਸ਼ਲ ਸੈੱਲ ਦੀ ਟੀਮ ਨੂੰ ਮੁਕਰਬਾ ਚੌਕ ਫਲਾਈਓਵਰ ਨੇੜੇ ਇਨ੍ਹਾਂ ਬਦਮਾਸ਼ਾਂ ਦੇ ਆਉਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਸਪੈਸ਼ਲ ਸੈੱਲ ਦੀ ਟੀਮ ਨੇ ਜਹਾਂਗੀਰਪੁਰੀ ਨੇੜੇ ਜਾਲ ਵਿਛਾ ਕੇ ਦੋਵਾਂ ਬਦਮਾਸ਼ਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ। ਦੋਵਾਂ ਕੋਲੋਂ ਦੋ ਅਰਧ-ਆਟੋਮੈਟਿਕ ਬੰਦੂਕਾਂ ਬਰਾਮਦ ਹੋਈਆਂ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਪਿਸਤੌਲ ਸਮੇਤ 9 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਇਹ ਵੀ ਪੜ੍ਹੋ : GST 'ਚ ਪਹਿਲੀ ਵਾਰ 10 ਹਜ਼ਾਰ ਦਾ ਅੰਕੜਾ ਪਾਰ : ਵਿੱਤ ਮੰਤਰੀ ਸਪੈਸ਼ਲ ਸੈੱਲ ਅਨੁਸਾਰ ਫੜੇ ਗਏ ਦੋਵੇਂ ਮੁਲਜ਼ਮਾਂ ਦੀ ਪਛਾਣ ਰਵਿੰਦਰ ਸਿੰਘ ਉਰਫ ਅੱਬੀ ਵਾਸੀ ਗੁਰਦਾਸਪੁਰ ਪੰਜਾਬ (21), ਨਵਦੀਪ ਸਿੰਘ (26) ਗੁਰਦਾਸਪੁਰ ਵਜੋਂ ਹੋਈ ਹੈ। ਸਪੈਸ਼ਲ ਸੈੱਲ ਦੇ ਸੂਤਰਾਂ ਅਨੁਸਾਰ ਕੈਨੇਡਾ ਬੈਠੇ ਗੈਂਗਸਟਰ ਅਰਸ਼ਦੀਪ ਦੀਆਂ ਹਦਾਇਤਾਂ 'ਤੇ ਤਰਨਜੋਤ ਸਿੰਘ ਉਰਫ਼ ਤੰਨਾ ਨਾਮਕ ਗੈਂਗਸਟਰ ਨੇ ਰਵਿੰਦਰ ਸਿੰਘ ਤੇ ਨਵਦੀਪ ਸਿੰਘ ਨੂੰ ਦਿੱਲੀ ਭੇਜਿਆ ਸੀ। ਉਂਜ, ਸਭ ਤੋਂ ਵੱਡੀ ਗੱਲ ਇਹ ਹੈ ਕਿ ਤਰਨਜੋਤ ਸਿੰਘ ਨਾਂ ਦਾ ਗੈਂਗਸਟਰ ਭਾਵੇਂ ਜੇਲ੍ਹ ਅੰਦਰ ਬੰਦ ਹੈ ਪਰ ਉਹ ਆਪਣੇ ਸਾਥੀਆਂ ਨਾਲ ਸੰਪਰਕ 'ਚ ਰਹਿੰਦਾ ਹੈ। ਇਹ ਗੈਂਗਸਟਰ ਤਰਨਜੋਤ ਸਿੰਘ ਪੰਜ ਕਰੋੜ ਦੀ ਫਿਰੌਤੀ ਤੇ ਕਤਲ ਦੇ ਮਾਮਲੇ 'ਚ ਜੇਲ੍ਹ 'ਚ ਕੈਦ ਹੈ ਪਰ ਇਸ ਸਭ ਦੇ ਪਿੱਛੇ ਕੈਨੇਡਾ 'ਚ ਬੈਠਾ ਇਕ ਗੈਂਗਸਟਰ ਅਰਸ਼ਦੀਪ ਹੈ ਤੇ ਆਪਣੇ ਮਨਸੂਬਿਆਂ ਨੂੰ ਅੰਜਾਮ ਦੇਣ ਲਈ ਪੰਜਾਬ ਦੇ ਗੈਂਗਸਟਰ ਦੇ ਸੰਪਰਕ 'ਚ ਰਹਿੰਦਾ ਹੈ। ਜਾਂਚ ਏਜੰਸੀ ਪੰਜਾਬ ਮੂਲ ਦੇ ਰਹਿਣ ਵਾਲੇ ਤਰਨਜੋਤ ਸਿੰਘ ਬਾਰੇ ਇਹ ਵੀ ਦੱਸਦੀ ਹੈ ਕਿ ਉਹ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਖ਼ਾਲਿਸਤਾਨ ਟਾਸਕ ਫੋਰਸ ਦੇ ਅੱਤਵਾਦੀ ਹਰਦੀਪ ਨਿੱਝਰ ਦਾ ਕਾਫੀ ਕਰੀਬੀ ਹੈ। -PTC News