ਕੇਂਦਰੀ ਜੇਲ੍ਹ ਗੋਇੰਦਵਾਲ 'ਚ ਦੋ ਕੈਦੀਆਂ ਨੇ ਲਿਆ ਫਾਹਾ, ਇਕ ਦੀ ਮੌਤ
ਗੋਇੰਦਵਾਲ : ਸ੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਅਕਸਰ ਹੀ ਸੁਰਖੀਆ ਵਿੱਚ ਰਹਿੰਦੀ ਹੈ ਜਿਸ ਵਿੱਚ ਜੇਲ੍ਹ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਆਏ ਦਿਨ ਕਈ ਮਾਮਲੇ ਅਪਰਾਧਿਕ ਮਾਮਲੇ ਸਾਹਮਣੇ ਆਏ ਹਨ। ਜੇਲ੍ਹ ਅੰਦਰ ਦੋ ਕੈਦੀਆ ਨੇ ਫਾਹਾ ਲੈਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਦੌਰਾਨ ਇੱਕ ਕੈਦੀ ਦੀ ਮੌਤ ਹੋ ਗਈ। ਜਿਸ ਨਾਲ ਜੇਲ੍ਹ ਵਿੱਚ ਸਨਸਨੀ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਸ਼ਾਮ 8 ਵਜੇ ਦੇ ਕਰੀਬ ਕੇਂਦਰੀ ਜੇਲ੍ਹ ਵਿੱਚ ਦੋ ਕੈਦੀਆ ਵੱਲੋਂ ਮਾਨਸਿਕ ਤਣਾਅ ਕਾਰਨ ਜੇਲ੍ਹ ਮੈੱਸ ਵਿੱਚ ਫਾਹਾ ਲੈ ਲਿਆ ਗਿਆ। ਜਿਸ ਨਾਲ ਜੇਲ੍ਹ ਸਟਾਫ ਵਿੱਚ ਭੱਜ ਦੌੜ ਮਚ ਗਈ। ਇਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਕਾਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਲੱਖਣ ਪੋਲੇ, ਥਾਣਾ ਸਬਾਨਪੁਰ ਜ਼ਿਲ੍ਹਾ ਕਪੂਰਥਲਾ ਦੇ ਤੌਰ ਉਤੇ ਹੋਈ ਹੈ। ਬਲਕਾਰ ਸਿੰਘ ਨਾਜਾਇਜ਼ ਸ਼ਰਾਬ ਦੇ ਮਾਮਲੇ ਵਿਚ ਗੋਇੰਦਵਾਲ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਸੀ। ਇਸ ਦਰਮਿਆਨ ਉਹ ਮਾਨਸਿਕ ਤੌਰ ਉਤੇ ਪਰੇਸ਼ਾਨ ਰਹਿਣ ਲੱਗਾ, ਜਿਸ ਤੋਂ ਬਾਅਦ ਉਸ ਨੇ ਇਕ ਹੋਰ ਕੈਦੀ ਨਾਲ ਮਿਲ ਕੇ ਇਹ ਖੌਫਨਾਕ ਕਦਮ ਚੁੱਕਿਆ। ਇਸ ਤੋਂ ਬਾਅਦ ਤੁਰੰਤ ਜੇਲ੍ਹ ਦੇ ਉਚ ਅਧਿਕਾਰੀ ਮੌਕੇ ਉਤੇ ਪੁੱਜ ਗਏ। ਜ਼ਿਕਰਯੋਗ ਹੈ ਕਿ ਜੇਲ੍ਹ ਅਧਿਕਾਰੀਆਂ ਨਾਲ ਇਸ ਬਾਬਤ ਵਾਰ-ਵਾਰ ਸੰਪਰਕ ਕੀਤਾ ਪਰ ਉਕਤ ਮਾਮਲੇ ਵਿੱਚ ਕੋਈ ਵੀ ਜ਼ਿੰਮੇਵਾਰ ਅਧਿਕਾਰੀ ਜਾਣਕਾਰੀ ਦੇਣ ਤੋਂ ਕੰਨੀ ਕਤਰਾਉਂਦੇ ਨਜ਼ਰ ਆਏ। ਇਹ ਵੀ ਪੜ੍ਹੋ : ਭੁੱਚੋ ਮੰਡੀ ਸਟੇਸ਼ਨ 'ਤੇ ਫਿਰ ਤੋਂ ਰੁਕਣੀਆਂ ਸ਼ੁਰੂ ਹੋਣ ਮੁਸਾਫਰ ਰੇਲ ਗੱਡੀਆਂ : ਹਰਸਿਮਰਤ ਕੌਰ ਬਾਦਲ