ਕੈਲੀਫੋਰਨੀਆ 'ਚ ਲੈਂਡਿੰਗ ਸਮੇਂ ਦੋ ਜਹਾਜ਼ ਟਕਰਾਏ, ਕਈ ਮੌਤਾਂ ਦਾ ਖ਼ਦਸ਼ਾ
ਕੈਲੀਫੋਰਨੀਆ : ਉੱਤਰੀ ਕੈਲੀਫੋਰਨੀਆ ਦੇ ਇੱਕ ਸਥਾਨਕ ਹਵਾਈ ਅੱਡੇ 'ਤੇ ਲੈਂਡਿੰਗ ਵੇਲੇ ਦੋ ਜਹਾਜ਼ਾਂ ਦੇ ਆਪਸ ਵਿੱਚ ਟਕਰਾਉਣ ਕਾਰਨ ਕਈ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇੱਕ ਰਿਪੋਰਟ ਅਨੁਸਾਰ ਦੋ ਜਹਾਜ਼ਾਂ ਵਿਚਕਾਰ ਟੱਕਰ ਸਥਾਨਕ ਸਮੇਂ ਅਨੁਸਾਰ ਦੁਪਹਿਰ 3 ਵਜੇ ਦੇ ਕਰੀਬ ਵ੍ਹਾਈਟਸਨਵਿਲੇ ਮਿਉਂਸਪਲ ਹਵਾਈ ਅੱਡੇ 'ਤੇ ਹੋਈ। ਇਹ ਜਾਣਕਾਰੀ ਇਥੇ ਅਧਿਕਾਰੀਆਂ ਨੇ ਸਾਂਝੀ ਕੀਤੀ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਮੁਤਾਬਕ ਹਾਦਸੇ ਦੌਰਾਨ ਡਬਲ ਇੰਜਣ ਵਾਲੇ ਸੇਸਨਾ-340 ਜਹਾਜ਼ ਵਿੱਚ ਦੋ ਲੋਕ ਸਵਾਰ ਸਨ। ਉਸੇ ਸਮੇਂ ਸੇਸਨਾ-152 ਇੱਕ ਇੰਜਣ ਵਾਲਾ ਪਾਇਲਟ ਸੀ। ਇਨ੍ਹਾਂ ਵਿੱਚੋਂ ਕਿਸੇ ਦੇ ਵੀ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ। ਐੱਫਏਏ ਨੇ ਇਕ ਬਿਆਨ 'ਚ ਕਿਹਾ ਕਿ ਦੋਵੇਂ ਜਹਾਜ਼ ਹਵਾਈ ਅੱਡੇ 'ਤੇ ਉਤਰਨ ਹੀ ਵਾਲੇ ਸਨ ਕਿ ਉਹ ਆਪਸ 'ਚ ਟਕਰਾ ਗਏ। ਉੱਤਰੀ ਕੈਲੀਫੋਰਨੀਆ 'ਚ ਸਥਾਨਕ ਹਵਾਈ ਅੱਡੇ 'ਤੇ ਉਤਰਦੇ ਸਮੇਂ ਦੋ ਜਹਾਜ਼ਾਂ ਦੇ ਆਪਸ 'ਚ ਟਕਰਾਉਣ ਕਾਰਨ ਘੱਟੋ-ਘੱਟ ਦੋ ਲੋਕਾਂ ਦੀ ਮੌਤ ਦਾ ਖ਼ਦਸ਼ਾ। ਰਿਪੋਰਟ 'ਚ ਵੀ ਘੱਟੋ-ਘੱਟ ਦੋ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਪਰ ਜਾਂਚ ਤੋਂ ਬਾਅਦ ਗਿਣਤੀ ਵਧਣ ਦਾ ਖ਼ਦਸ਼ਾ ਹੈ। FAA ਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਹਾਦਸੇ ਦੀ ਜਾਂਚ ਕਰ ਰਹੇ ਹਨ। ਇਹ ਵੀ ਪੜ੍ਹੋ : ਆਮ ਆਦਮੀ ਕਲੀਨਿਕ ਦੇ ਡਾਕਟਰ ਨੇ ਤਿੰਨ ਦਿਨਾਂ ਮਗਰੋਂ ਹੀ ਦਿੱਤਾ ਅਸਤੀਫ਼ਾ