ਸਬ ਇੰਸਪੈਕਟਰ ਦੀ ਗੱਡੀ 'ਚ ਬੰਬ ਲਾਉਣ ਵਾਲੇ ਯੁਵਰਾਜ ਕੋਲੋਂ ਦੋ ਪਿਸਤੌਲ, ਡੈਟੋਨੇਟਰ ਤੇ IED ਦਾ ਬਚਿਆ ਮਟੀਰੀਅਲ ਬਰਾਮਦ
ਅੰਮ੍ਰਿਤਸਰ: ਅੰਮ੍ਰਿਤਸਰ 'ਚ IED-RDX ਮਾਮਲੇ 'ਚ ਪੁਲਿਸ ਨੂੰ ਇੱਕ ਹੋਰ ਕਾਮਯਾਬੀ ਮਿਲੀ ਹੈ। ਹਾਲ ਹੀ ਵਿੱਚ ਹਿਮਾਚਲ ਦੇ ਕੁਲਲ ਤੋਂ ਫੜੇ ਗਏ ਅੰਮ੍ਰਿਤਸਰ ਦੇ ਰਹਿਣ ਵਾਲੇ ਯੁਵਰਾਜ ਸੱਭਰਵਾਲ ਕੋਲੋਂ ਪੁਲਿਸ ਨੇ ਹਥਿਆਰ, ਡੈਟੋਨੇਟਰ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਸੱਭਰਵਾਲ ਨੇ ਰੂਪਨਗਰ ਦੇ ਨੂਰਪੁਰ ਬੇਦੀ ਵਾਸੀ ਅਸ਼ੋਕ ਅਤੇ ਗੁਰਚਰਨ ਸਿੰਘ ਬਾਰੇ ਵੀ ਪੁਲਿਸ ਨੂੰ ਅਹਿਮ ਜਾਣਕਾਰੀ ਦਿੱਤੀ ਹੈ। ਪੁਲਿਸ ਅਧਿਕਾਰੀ ਅਰੁਣਪਾਲ ਸਿੰਘ ਨੇ ਦੱਸਿਆ ਕਿ ਅਗਸਤ ਮਹੀਨੇ ਰਣਜੀਤ ਐਵੀਨਿਊ 'ਚ ਸਬ-ਇੰਸਪੈਕਟਰ ਦੀ ਕਾਰ ਹੇਠਾਂ ਬੰਬ ਰੱਖਣ ਦੇ ਮਾਮਲੇ 'ਚ ਪੁਲਿਸ ਨੇ 15 ਸਤੰਬਰ ਨੂੰ ਹਿਮਾਚਲ ਦੇ ਕੁੱਲੂ ਤੋਂ ਰਤਨ ਸਿੰਘ ਚੌਕ ਦੇ ਰਹਿਣ ਵਾਲੇ ਯੁਵਰਾਜ ਸੱਭਰਵਾਲ ਨੂੰ ਗਿ੍ਫ਼ਤਾਰ ਕੀਤਾ ਸੀ। ਉਨ੍ਹਾਂ ਨੇ ਦੱਸਿਆ ਹੈ ਕਿ ਹਾਲ ਹੀ ਵਿੱਚ ਅਦਾਲਤ ਵਿੱਚ ਪੇਸ਼ ਕਰਕੇ ਛੇ ਦਿਨ ਦਾ ਰਿਮਾਂਡ ਵੀ ਹਾਸਿਲ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੂੰ ਹੋਰ ਸਫਲਤਾ ਮਿਲੀ ਹੈ। ਪੁੱਛਗਿੱਛ ਦੌਰਾਨ ਸਰਬਵਾਲ ਨੇ ਰੂਪ ਨਗਰ ਦੇ ਰਹਿਣ ਵਾਲੇ ਅਸ਼ੋਕ ਅਤੇ ਗੁਰਚਰਨ ਸਿੰਘ ਬਾਰੇ ਜਾਣਕਾਰੀ ਦਿੱਤੀ। ਦੋਵਾਂ ਮੁਲਜ਼ਮਾਂ ਨੇ ਬੰਬ ਲਗਾਉਣ ਵਾਲੇ ਮੁਲਜ਼ਮਾਂ ਨੂੰ ਪਨਾਹ ਦਿੱਤੀ ਸੀ। ਜਿਸ ਤੋਂ ਬਾਅਦ ਰੂਪਨਗਰ ਪੁਲਸ ਨੇ ਦੋਵਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੋ ਪਿਸਤੌਲ ਅਤੇ ਇੱਕ ਡੈਟੋਨੇਟਰ ਬਰਾਮਦ ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਯੁਵਰਾਜ ਨੇ ਦੀਪਕ ਨਾਲ ਮਿਲ ਕੇ ਪਿੰਡ ਖਾਨਕੋਟ ਤੋਂ ਆਈਈਡੀ ਬਰਾਮਦ ਕੀਤੀ ਅਤੇ ਫਿਰ ਗੱਡੀ ਵਿੱਚ ਲਗਾਇਆ ਸੀ। ਇਸ ਮਾਮਲੇ ਵਿੱਚ ਹੁਣ ਤੱਕ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮੁਲਜ਼ਮ ਯੁਵਰਾਜ ਕੋਲੋਂ ਦੋ ਪਿਸਤੌਲ, ਪੰਜ ਜਿੰਦਾ ਕਾਰਤੂਸ, ਇੱਕ ਡੈਟੋਨੇਟਰ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ।