ਆਮ ਆਦਮੀ ਪਾਰਟੀ ਦੇ ਕੌਂਸਲਰ ਅਕਬਰ ਭੋਲੀ ਦੇ ਕਤਲ ਦੇ ਮਾਮਲੇ 'ਚ ਦੋ ਵਿਅਕਤੀ ਗ੍ਰਿਫ਼ਤਾਰ
ਮਲੇਰਕੋਟਲਾ: ਮਲੇਰਕੋਟਲਾ ਵਿਖੇ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਕੌਂਸਲਰ ਅਕਬਰ ਭੋਲੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਦੇ ਚਲਦੇ ਅੱਜ ਮਲੇਰਕੋਟਲਾ ਪੁਲਿਸ ਵੱਲੋਂ ਚੌਵੀ ਘੰਟਿਆਂ ਅੰਦਰ ਹੀ ਕਤਲ ਕਰਨ ਵਾਲੇ ਸਾਜ਼ਿਸ਼ਕਰਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਜੋ ਕਿ ਉਸ ਦਾ ਹੀ ਖਾਸ ਦੋਸਤ ਨਿਕਲਿਆ। ਉਸ ਨੂੰ ਲੈ ਕੇ ਪਟਿਆਲਾ ਰੇਂਜ ਦੇ ਆਈਜੀ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਅਤੇ ਅੱਜ ਹੁਣ ਉਨ੍ਹਾਂ ਦੋਨਾਂ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੌਜਵਾਨਾਂ ਨੇ ਗੋਲੀ ਚਲਾ ਕੇ ਕਤਲ ਦੀ ਵਾਰਦਾਤ ਅੰਜ਼ਾਮ ਦਿੱਤਾ ਸੀ। ਦੱਸ ਦੇਈਏ ਕਿ ਇਹ ਨੌਜਵਾਨ ਜਿਨ੍ਹਾਂ ਵਿੱਚੋਂ ਇਕ ਤੇ ਪਹਿਲਾਂ ਹੀ ਅਸਲਾ ਐਕਟ ਦਾ ਪਰਚਾ ਦਰਜਾ ਹੈ ਜੋ ਕਿ ਸਾਜਿਸ਼ ਕਰਤਾ ਦਾ ਸਾਲਾ ਦੱਸਿਆ ਜਾ ਰਿਹਾ ਹੈ। ਇਸ ਨੇ ਵੀਹ ਲੱਖ ਰੁਪਏ ਵਿਚ ਇਹ ਕਤਲ ਨੂੰ ਅੰਜਾਮ ਦੇਣਾ ਸੀ ਪਰ ਫ਼ਿਲਹਾਲ ਸਤਾਈ ਹਜ਼ਾਰ ਰੁਪਏ ਦੀ ਨਗਦ ਰਾਸ਼ੀ ਹੀ ਲਈ ਗਈ ਸੀ ਜਿਸ ਨੂੰ ਮਲੇਰਕੋਟਲਾ ਸਿਟੀ ਇੱਕ ਦੀ ਪੁਲਸ ਵੱਲੋਂ ਇਕ ਦੇਸੀ ਪਿਸਤੌਲ ਕੱਟਾ ਚਾਰ ਜ਼ਿੰਦਾ ਕਾਰਤੂਸ ਅੱਠ ਐਮਐਮ ਅਤੇ ਇਕ ਖੋਲ ਅੱਠ ਐਮਐਮ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਇਹ ਵੀ ਪੜ੍ਹੋ: CM ਭਗਵੰਤ ਮਾਨ ਨੇ ਵੇਟਲਿਫਟਰ ਵਿਕਾਸ ਠਾਕੁਰ ਨੂੰ 50 ਲੱਖ ਰੁਪਏ ਦੇਣ ਦਾ ਕੀਤਾ ਐਲਾਨ ਇਸ ਸਭ ਦੀ ਜਾਣਕਾਰੀ ਮਲੇਰਕੋਟਲਾ ਦੇ ਨਵ ਨਿਯੁਕਤ ਐੱਸ ਐੱਸ ਪੀ ਮੈਡਮ ਅਵਨੀਤ ਕੌਰ ਸਿੱਧੂ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਣਾਈ ਗਈ ਟੀਮ ਨੇ ਬੜੀ ਜਲਦੀ ਤੇ ਫੁਰਤੀ ਦੇ ਨਾਲ ਇਸ ਘਟਨਾ ਨੂੰ ਹੱਲ ਕਰ ਦਿੱਤਾ ਗਿਆ ਤੇ ਸਿਟੀ ਬੰਨ੍ਹ ਦੇ ਥਾਣਾ ਮੁਖੀ ਹਰਜਿੰਦਰ ਸਿੰਘ ਤੇ ਉਹਨਾਂ ਦੀ ਪੂਰੀ ਟੀਮ ਨੂੰ ਵਧਾਈ ਵੀ ਦਿੱਤੀ ਜਿਨ੍ਹਾਂ ਨੇ ਚੌਵੀ ਘੰਟੇ ਵਿਚ ਇਕ ਕੇਸ ਨੂੰ ਹੱਲ ਕਰ ਦਿੱਤਾ ਅਤੇ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। -PTC News