ਪਿੰਡ ਜਵੰਦੇ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀ ਗੋਲੀ ਦੋਵਾਂ ਧਿਰਾਂ ਦੇ 2 ਲੋਕ ਜ਼ਖਮੀ
ਤਾਰਨਤਾਰਨ, 26 ਮਈ: ਥਾਣਾ ਸਰਹਾਲੀ ਅਧੀਨ ਆਉਂਦੇ ਪਿੰਡ ਜਵੰਦਾ ਵਿਚ ਅੱਜ ਜ਼ਮੀਨੀ ਰੌਲੇ 'ਚ ਵੱਟ ਦੇ ਝਗੜੇ ਨੂੰ ਲੈ ਕੇ ਦੋ ਧਿਰਾਂ ਵਿਚ ਆਪਸੀ ਵਿਵਾਦ ਹੋ ਗਿਆ। ਜਿਸ ਵਿਚ ਇਕ ਧਿਰ ਵੱਲੋਂ ਦੂਜੀ ਧਿਰ 'ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿਚ ਇਕ ਵਿਅਕਤੀ ਨੂੰ ਗੋਲੀ ਲੱਗ ਗਈ ਜਦਕਿ ਦੂਜੀ ਧਿਰ ਦੇ ਵਿਅਕਤੀ ਦੀ ਕੁੱਟਮਾਰ ਹੋਣ ਕਰਕੇ ਉਹ ਜ਼ਖਮੀ ਹੋ ਗਿਆ। ਇਹ ਵੀ ਪੜ੍ਹੋ: ਇਸ ਜ਼ਿਲ੍ਹੇ 'ਚ ਇਕ ਸਾਲ ਲਈ ਠੇਕੇ ਦੇ ਆਧਾਰ 'ਤੇ ਭਰੀਆਂ ਜਾਣਗੀਆਂ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਇਸ ਸੰਬੰਧੀ ਗੋਲੀ ਲੱਗਣ ਨਾਲ ਜ਼ਖਮੀ ਹੋਏ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁਰਾਣਾ ਜ਼ਮੀਨੀ ਵਿਵਾਦ ਚੱਲਦਾ ਆ ਰਿਹਾ ਹੈ ਅੱਜ ਦੂਜੀ ਧਿਰ ਦੇ ਕੁਝ ਲੋਕਾਂ ਵੱਲੋਂ ਵੱਟ ਨੂੰ ਲੈ ਕੇ ਉਨ੍ਹਾਂ ਨਾਲ ਝਗੜਾ ਸ਼ੁਰੂ ਕਰ ਦਿੱਤਾ ਗਿਆ ਅਤੇ ਥੋੜੀ ਦੇਰ ਵਿਚ ਉਨ੍ਹਾਂ ਆਪਣੇ ਸਾਥੀਆਂ ਨੂੰ ਬੁਲਾਕੇ ਸਾਡੇ ਉੱਪਰ ਗੋਲੀਆਂ ਚਲਾਉਣੀ ਸ਼ੁਰੂ ਕਰ ਦਿਤੀਆਂ। ਇਸ ਦੋਰਾਨ ਇਕ ਗੋਲੀ ਉਸਦੇ ਮੋਢੇ 'ਤੇ ਵੀ ਲੱਗੀ ਜਿਸ ਨਾਲ ਉਹ ਜ਼ਖਮੀ ਹੋ ਗਿਆ। ਇਸ ਬਾਰੇ ਦੂਜੇ ਜ਼ਖਮੀ ਗੁਰਨੇਕ ਸਿੰਘ ਨੇ ਦੱਸਿਆ ਕਿ ਉਹ ਆਪਣੀ ਜ਼ਮੀਨ ਵਿਚ ਕੰਮ ਕਰ ਰਿਹਾ ਸੀ ਕਿ ਪਹਿਲੀ ਧਿਰ ਵੱਲੋਂ ਉਸਦੀ ਕੁੱਟਮਾਰ ਕੀਤੀ ਗਈ ਜਿਸ ਨਾਲ ਉਹ ਜ਼ਖਮੀ ਹੋ ਗਿਆ। ਇਹ ਵੀ ਪੜ੍ਹੋ: ਬੇਟੇ ਨੇ ਹੀ ਮਾਂ-ਬਾਪ ਦਾ ਕਤਲ ਕਰਵਾਉਣ ਲਈ ਦਿੱਤੀ ਸੀ ਸੁਪਾਰੀ ਚੌਕੀਂ ਇੰਚਾਰਜ ਨੌਸ਼ਹਿਰਾ ਪੰਨੂੰਆਂ ਗੱਜਣ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਧਿਰਾਂ ਦਾ ਪੁਰਾਣਾ ਆਪਸੀ ਝਗੜਾ ਹੈ ਜਿਸ ਵਿਚ ਗੋਲੀ ਚੱਲਣ ਨਾਲ ਇਕ ਵਿਅਕਤੀ ਜ਼ਖਮੀ ਹੈ ਜਦ ਕਿ ਦੂਜੀ ਧਿਰ ਦਾ ਵੀ ਇਕ ਵਿਅਕਤੀ ਜਿਸਨੂੰ ਗੁਝੀਆਂ ਸੱਟਾਂ ਹਨ ਉਹ ਹਸਪਤਾਲ ਵਿਚ ਦਾਖ਼ਲ ਹੈ। ਉਨ੍ਹਾਂ ਕਿਹਾ ਕਿ ਜੋ ਵੀ ਮੈਡੀਕਲ ਰਿਪੋਟ ਆਵੇਗੀ ਉਸ ਹਿਸਾਬ ਨਾਲ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। -PTC News