ਭਾਰਤੀ ਮੂਲ ਦੇ ਦੋ ਪੱਤਰਕਾਰਾਂ ਨੇ ਜਿੱਤਿਆ ਅਮਰੀਕਾ ਦਾ ਵੱਕਾਰੀ ਐਵਾਰਡ
ਭਾਰਤੀ ਮੂਲ ਦੇ ਦੋ ਪੱਤਰਕਾਰਾਂ ਨੇ ਅਮਰੀਕਾ ਦਾ ਵੱਕਾਰੀ ਐਵਾਰਡ ਜਿੱਤਿਆ ਹੈ। ਇਸ ਲਈ ਇਸ ਦੇਸ਼ ਦੇ ਸਮੂਹ ਪ੍ਰਵਾਸੀ ਭਾਰਤੀ ਡਾਢੇ ਖ਼ੁਸ਼ ਹਨ। ‘ਬਜ਼ਫ਼ੀਡ ਨਿਊਜ਼’ ਦੇ ਮੇਘਾ ਰਾਜਗੋਪਾਲਨ ਨੇ ਕੌਮਾਂਤਰੀ ਰਿਪੋਰਟਿੰਗ ਲਈ ਪੁਲਿਟਜ਼ਰ ਪੁਰਸਕਾਰ ਜਿੱਤਿਆ ਹੈ। ਉਨ੍ਹਾਂ ਨੇ ਇੱਕ ਲਾਇਸੈਂਸਸ਼ੁਦਾ ਆਰਕੀਟੈਕਟ ਅਲੀਸਨ ਕਿਲਿੰਗ ਤੇ ਇੱਕ ਪ੍ਰੋਗਰਾਮਰ ਕ੍ਰਿਸਟੋ ਬੁਸ਼ੇਕ ਦੀ ਮਦਦ ਨਾਲ ਚੀਨ ਦੇ ਜ਼ਿਨਜਿਆਂਗ ਸੂਬੇ ਵਿੱਚ ਊਈਗਰ ਮੁਸਲਮਾਨਾਂ ਨੂੰ ਨਜ਼ਰਬੰਦ ਰੱਖਣ ਦਾ ਮਾਮਲਾ ਪੂਰੀ ਦੁਨੀਆ ਸਾਹਮਣੇ ਲਿਆਂਦਾ ਸੀ। ਸਾਲ 2014 ’ ਚ ਸਥਾਪਤ ਹੋਏ ਡਿਜੀਟਲ ਨਿਊਜ਼ ਪ੍ਰਕਾਸ਼ਨ ‘ਬਜ਼ਫ਼ੀਡ’ ਦਾ ਇਹ ਪਹਿਲਾ ਪੁਲਿਟਜ਼ਰ ਪੁਰਸਕਾਰ ਹੈ। Read More : ਪਾਕਿਸਤਾਨੀ ਸ਼ਰਨਾਰਥੀਆਂ ਨੂੰ ਵੀ ਲਾਈ ਜਾਵੇਗੀ ‘ਕੋਰੋਨਾ ਵੈਕਸੀਨ’ ਇੰਝ ਹੀ ‘ਟੈਂਪਾ ਬੇਅ ਟਾਈਮਜ਼’ ਦੇ ਨੀਲ ਬੇਦੀ ਨੇ ਕੈਥਲੀਨ ਮੈਕਗ੍ਰੋਰੀ ਦੀ ਮਦਦ ਨਾਲ ਸਥਾਨਕ ਪੱਧਰ ਦੀ ਰਿਪੋਰਟਿੰਗ ਲਈ ਪੁਲਿਤਜ਼ਰ ਪੁਰਸਕਾਰ ਜਿੱਤਿਆ ਹੈ। ਉਨ੍ਹਾਂ ਪੂਰੀ ਜਾਂਚ ਤੋਂ ਬਾਅਦ ਖ਼ਬਰਾਂ ਦੀ ਇੱਕ ਪੂਰੀ ਲੜੀ ਪ੍ਰਕਾਸ਼ਿਤ ਕੀਤੀ ਸੀ; ਜਿਸ ਵਿੱਚ ਦੱਸਿਆ ਗਿਆ ਸੀ ਕਿ ਫ਼ਲੋਰਿਡਾ ਕਾਊਂਟੀ ਦੀ ਪੁਲਿਸ ਨੇ ਕਿਵੇਂ ਸੰਭਾਵੀ ਅਪਰਾਧੀਆਂ ਦੀ ਸ਼ਨਾਖ਼ਤ ਕਰਨ ਲਈ ਕੰਪਿਊਟਰ ਮਾੱਡਲਿੰਗ ਦੀ ਵਰਤੋਂ ਕੀਤੀ ਸੀ। ਉਨ੍ਹਾਂ ਦੀਆਂ ਰਿਪੋਰਟਾਂ ਵਿੱਚ ਇਹ ਦੱਸਿਆ ਗਿਆ ਸੀ ਕਿ ਜਿਹੜੇ ਕੁਝ ਬੱਚੇ ਅਪਰਾਧਕ ਗਤੀਵਿਧੀਆਂ ’ਚ ਸ਼ਾਮਲ ਰਹੇ ਸਨ, ਉਹ ਸਕੂਲਾਂ ਵਿੱਚ ਪੜ੍ਹਨ ’ਚ ਕੋਈ ਬਹੁਤੇ ਵਧੀਆ ਨਹੀਂ ਸਨ ਜਾਂ ਉਨ੍ਹਾਂ ਨਾਲ ਉਨ੍ਹਾਂ ਦੇ ਘਰਾਂ ਵਿੱਚ ਹੀ ਦੁਰਵਿਹਾਰ ਹੁੰਦਾ ਰਿਹਾ ਸੀ। Read More: ਕੋਰੋਨਾ ਨੇ ਉਜਾੜੀਆਂ ਮਸ਼ਹੂਰ ਯੂਟਿਊਬਰ ਦੀਆਂ ਖੁਸ਼ੀਆਂ,ਇਕ ਮਹੀਨੇ ‘ਚ ਮਿਲਿਆ ਦੁਹਰਾ ਗ਼ਮ