ਘਰ ਦੇ ਬਾਹਰ ਥੁੱਕਣ 'ਤੇ ਦੋ ਪਰਿਵਾਰ ਆਹਮੋ-ਸਾਹਮਣੇ; ਭੰਨਤੋੜ, ਗਾਲੀਗਲੋਚ ਤੇ ਕੁੱਟਮਾਰ ਦੀ ਵੀਡੀਓ ਵਾਇਰਲ
ਲੁਧਿਆਣਾ, 16 ਜੂਨ: ਮਾਮਲਾ ਲੁਧਿਆਣਾ ਦੇ ਥਾਣਾ ਦਰੇਸੀ ਅਧੀਨ ਪੈਂਦੇ ਇਲਾਕੇ ਨਿਊ ਮਾਧੋਪੁਰ ਦਾ ਹੈ, ਜਿੱਥੇ ਘਰ ਦੇ ਬਾਹਰ ਥੁੱਕਣ ਨੂੰ ਲੈ ਕੇ ਦੋ ਪਰਿਵਾਰ ਆਹਮੋ-ਸਾਹਮਣੇ ਹੋ ਗਏ। ਇਹ ਵੀ ਪੜ੍ਹੋ: ਬੀਬੀ ਰਾਜੋਆਣਾ ਦੇ ਹੱਕ 'ਚ ਨਿਤਰਨ ਨਾਲ ਬੰਦੀ ਸਿੰਘਾਂ ਦੀ ਰਿਹਾਈ ਦਾ ਰਾਹ ਹੋਵੇਗਾ ਪੱਧਰਾ : ਸੁਖਬੀਰ ਬਾਦਲ ਉਕਤ ਪੀੜਤ ਪਰਿਵਾਰ ਤੋਂ ਦਿਵਿਆ ਜੈਨ ਨੇ ਦੱਸਿਆ ਕਿ ਉਨ੍ਹਾਂ ਦੇ ਸਾਹਮਣੇ ਰਹਿੰਦੇ ਗੁਪਤਾ ਪਰਿਵਾਰ ਦੀ ਫੈਕਟਰੀ 'ਚ 50-100 ਲੋਕ ਕੰਮ ਕਰਦੇ ਹਨ, ਜੋ ਉਨ੍ਹਾਂ ਦੀ ਕੰਧ 'ਤੇ ਥੁੱਕਦੇ ਰਹਿੰਦੇ ਹਨ। ਜਦੋਂ ਇਸ ਬਾਰੇ ਅਸੀਂ ਉਨ੍ਹਾਂ ਦੇ ਪਰਿਵਾਰ ਨੂੰ ਦੱਸਿਆ ਤਾਂ ਉਨ੍ਹਾਂ ਗਾਲੀ-ਗਲੋਚ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਨ੍ਹਾਂ ਹੀ ਨਹੀਂ ਉਨ੍ਹਾਂ ਦਿਵਿਆ ਦੀ ਮਾਤਾ ਜੀ ਵੱਲੋਂ ਰੋਕੇ ਜਾਣ 'ਤੇ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ ਅਤੇ ਉਨ੍ਹਾਂ 'ਤੇ ਵੀ ਥੁੱਕਿਆ। ਸਿਰਫ ਇਨ੍ਹਾਂ ਹੀ ਨਹੀਂ ਸਗੋਂ ਗੁਪਤਾ ਪਰਿਵਾਰ ਅਤੇ ਉਨ੍ਹਾਂ ਦੇ ਵਰਕਰਾਂ ਵੱਲੋਂ ਪੀੜਤ ਪਰਿਵਾਰ ਦੇ ਘਰ ਦੇ ਬਾਹਰ ਖੜੇ ਵਾਹਨਾਂ ਦੀ ਵੀ ਭੰਨਤੋੜ ਕੀਤੀ ਗਈ। ਮਾਮਲਾ ਇੱਥੇ ਹੀ ਨਹੀਂ ਰੁੱਕਿਆ ਮੌਕਾ ਵਾਰਦਾਤ 'ਤੇ ਪੁਲਿਸ ਦੇ ਆਉਣ ਤੋਂ ਬਾਅਦ ਵੀ ਉਨ੍ਹਾਂ ਦੀ ਹਾਜ਼ਰੀ ਵਿਚ ਦੋਸ਼ੀ ਧਿਰ ਵੱਲੋਂ ਪੀੜਤ ਪਰਿਵਾਰ ਦੇ ਮੈਂਬਰਾਂ ਦੀ ਬੇਹਰਿਹਮੀ ਨਾਲ ਕੁੱਟਮਾਰ ਕੀਤੀ ਗਈ। ਭੰਨਤੋੜ, ਗਾਲੀਗਲੋਚ, ਪਥਰਾਅ ਅਤੇ ਕੁੱਟਮਾਰ ਦੀ ਇਹ ਸਾਰੀ ਘਟਨਾ ਕੈਮਰੇ 'ਤੇ ਕੈਦ ਹੋ ਗਈ ਜਿਸਤੋਂ ਬਾਅਦ ਹੁਣ ਇਹ ਇੰਟਰਨੈੱਟ 'ਤੇ ਵਾਇਰਲ ਜਾ ਰਹੀ ਹੈ। ਪੁਲਿਸ ਦੇ ਤਫਤੀਸ਼ੀ ਅਫਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੀ ਆਪਸ 'ਚ ਲੜਾਈ ਦੀ ਜਾਣਕਾਰੀ ਮਿਲੀ ਸੀ ਅਤੇ ਪੁਲਿਸ ਦੇ ਮੌਕੇ 'ਤੇ ਪਹੁੰਚ ਮਗਰੋਂ ਵੀ ਵਿਰੋਧੀ ਧਿਰ ਨੇ ਪੀੜਤ ਧਿਰ 'ਤੇ ਹਮਲਾ ਕਰ ਦਿੱਤਾ। ਇਸ ਦੇ ਨਾਲ ਹੀ ਵਿਰੋਧੀ ਧਿਰ ਵੱਲੋਂ ਪੁਲਿਸ ਦੀ ਵਰਦੀ ਵੀ ਪਾੜੀ ਗਈ, ਜਿਸ ਤੋਂ ਬਾਅਦ ਮਾਮਲਾ ਦਰਜ ਕਰਕੇ ਚਾਰਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਵੀ ਪੜ੍ਹੋ: ਵੱਕਾਰ ਦਾ ਸਵਾਲ ਬਣੀ ਸੰਗਰੂਰ ਲੋਕ ਸਭਾ ਸੀਟ, ਮੁੱਖ ਮੰਤਰੀ ਮਾਨ ਖੁਦ ਪ੍ਰਚਾਰ 'ਚ ਜੁਟੇ ਹਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਕਿਸੀ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗ। -PTC News