ਪੰਜਾਬ 'ਚ ਦੋ ਦਿਨ ਤੋਂ ਪੈ ਰਿਹਾ ਮੀਂਹ ਬਣਿਆ ਕਾਲ, ਝੋਨੇ ਦੀ ਫ਼ਸਲ 'ਤੇ ਪਿਆ ਮਾੜਾ ਅਸਰ
ਚੰਡੀਗੜ੍ਹ: ਇਕ ਪਾਸੇ ਪੰਜਾਬ ਵਿੱਚ ਝੋਨੇ ਦੀ ਫਸਲ ਦੀ ਖ਼ਰੀਦ ਦੀਆਂ ਤਿਆਰੀਆਂ ਮੰਡੀ ਵਿਚ ਸ਼ੁਰੂ ਹੋ ਚੁੱਕੀਆਂ ਹਨ। ਦੂਜੇ ਪਾਸੇ, ਲਗਾਤਾਰ ਦੋ ਦਿਨ ਹੋਈ ਬਾਰਿਸ਼ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤਾ ਹੈ। ਦੋ ਦਿਨ ਤੋਂ ਹੋ ਰਹੀ ਬਾਰਿਸ਼ ਕਰ ਕੇ ਝੋਨੇ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ। ਸੂਬੇ ਦੇ ਕਈ ਜ਼ਿਲ੍ਹਿਆ ਦੇ ਸ਼ਹਿਰਾਂ ਵਿੱਚ ਫਸਲਾਂ ਵਿੱਛ ਗਈਆਂ ਹਨ। ਚੀਨੀ ਵਾਇਰਸ ਨਾਮ ਦੀ ਬਿਮਾਰੀ ਤੋਂ ਉੱਭਰੇ ਵੀ ਨਹੀਂ ਸੀ ਕਿ ਬਾਰਿਸ਼ ਨੇ ਇੱਕ ਵਾਰ ਫੇਰ ਉਨ੍ਹਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਬਣਾ ਦਿੱਤੀਆਂ ਹਨ। ਝੋਨੇ ਦੀ ਫਸਲ ਜੋ ਕਿ ਕੁਝ ਦਿਨਾਂ ਬਾਅਦ ਵਾਢੀ ਤੋਂ ਬਾਅਦ ਮੰਡੀ ਪਹੁੰਚਣੀ ਸੀ। ਇਸ ਬਾਰਿਸ਼ ਕਰਕੇ ਉਹ ਫਸਲ ਪੂਰੀ ਤਰ੍ਹਾਂ ਪਾਣੀ ਨਾਲ ਭਿੱਜ ਗਈ ਹੈ। ਬਠਿੰਡਾ ਦੇ ਮਲੋਟ ਇਲਾਕੇ ਵਿੱਚ ਪੈ ਰਹੇ ਮੀਂਹ ਕਾਰਨ ਝੋਨੇ ਅਤੇ ਨਰਮੇ ਦੀ ਫਸਲ ਖਰਾਬ ਹੋ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਲਾਕੇ 'ਚ ਸੇਮ ਦਾ ਪ੍ਰਕੋਪ ਹੈ, ਇਸ ਬਾਰਿਸ਼ ਕਾਰਨ ਬਾਸਮਤੀ ਦਾ ਕਾਫੀ ਨੁਕਸਾਨ ਹੋਇਆ ਹੈ। ਕੱਲ੍ਹ ਤੋਂ ਪਏ ਮੀਂਹ ਕਾਰਨ ਝੋਨੇ ਦੀ ਕਿਸਮ ਦਾ ਕਾਫੀ ਨੁਕਸਾਨ ਹੋਇਆ ਹੈ।ਸੰਗਰੂਰ ਵਿੱਚ ਕਿਸਾਨਾਂ ਦਾ ਕਹਿਣਾ ਹੈ ਕਿ ਬੇਮੌਸਮੀ ਮੀਂਹ ਪੈਣ ਕਾਰਨ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮੌਸਮ ਵਿੱਚ ਸੂਰਜ ਦੀ ਤਪਸ਼ ਚਾਹੀਦੀ ਸੀ ਜਿਸ ਨਾਲ ਝੋਨੇ ਦਾ ਦਾਣਾ ਪੱਕ ਸਕੇ ਪਰ ਮੀਂਹ ਅਤੇ ਤੇਜ਼ ਹਨੇਰੀ ਨੇ ਝੋਨੇ ਦੀ ਫਸਲ ਨੂੰ ਬਰਬਾਦ ਹੀ ਕਰ ਦਿੱਤਾ ਹੈ। ਲੁਧਿਆਣਾ ਦੇ ਖੰਨਾ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਇਆ ਸੀਵਰੇਜ ਟ੍ਰੀਟਮੈਂਟ ਪਲਾਂਟ ਵੀ ਭਾਰੀ ਬਰਸਾਤ ਅੱਗੇ ਫੇਲ੍ਹ ਸਾਬਤ ਹੋਇਆ। ਇਸ ਪਲਾਂਟ ਦਾ ਗੰਦਾ ਪਾਣੀ ਓਵਰ ਫਲੋ ਹੋਕੇ ਖੇਤਾਂ ਵਿੱਚ ਦਾਖ਼ਲ ਹੋ ਗਿਆ। ਕਿਸਾਨਾਂ ਦੀ 50 ਏਕੜ ਦੇ ਕਰੀਬ ਗੋਭੀ ਦੀ ਫ਼ਸਲ ਖਰਾਬ ਹੋ ਗਈ। ਪ੍ਰਸ਼ਾਸਨਿਕ ਅਧਿਕਾਰੀ ਕਿਸਾਨਾਂ ਦੀ ਸਾਰ ਲੈਣ ਨਹੀਂ ਆਇਆ। ਕਿਸਾਨਾਂ ਨੇ ਖੁਦ ਮੋਰਚਾ ਸੰਭਾਲਿਆ ਅਤੇ ਜੇਸੀਬੀ ਨਾਲ ਬੰਨ੍ਹ ਲਾਏ। ਜਲੰਧਰ ਦੇ ਰਾਣੀ ਭੱਟੀ ਇਲਾਕੇ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਬਾਰੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਕਿਸਾਨ ਪਹਿਲੇ ਤੋਂ ਹੀ ਚੀਨੀ ਵਾਇਰਸ ਤੋਂ ਪ੍ਰੇਸ਼ਾਨ ਹਨ ਅਤੇ ਉਸ ਤੋਂ ਬਾਅਦ ਹੁਣ ਫਿਰ ਫਸਲ ਖ਼ਰਾਬ ਹੋਣ ਦੀ ਕਗਾਰ 'ਤੇ ਆ ਗਈ ਹੈ। ਉਨ੍ਹਾਂ ਕਿਹਾ ਕਿ ਹਾਲੇ ਖੇਤਾਂ ਵਿੱਚ ਗੰਨੇ ਦੀ ਫਸਲ ਵੀ ਖੜ੍ਹੀ ਹੈ ਅਤੇ ਜੇਕਰ ਉਹ ਇਸ ਬਾਰਿਸ਼ ਨਾਲ ਵਿਛ ਜਾਂਦੀ ਹੈ, ਤਾਂ ਉਸਦੀ ਗਰੋਥ ਖ਼ਤਮ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਕੁਦਰਤ ਦੀ ਭਾਰੀ ਮਾਰ ਕਰਨ ਕਿਸਾਨ ਦੇ ਪੱਲੇ ਕੁਝ ਨਹੀਂ ਪਵੇਗਾ। ਇਹ ਵੀ ਪੜ੍ਹੋ:ਸੁਨੀਲ ਜਾਖੜ ਨੇ ਵਿਧਵਾ ਮਹਿਲਾਵਾਂ ਲਈ ਵਿਸ਼ੇਸ਼ ਸਕੀਮ ਸ਼ੁਰੂ ਕਰਨ ਲਈ PM ਨੂੰ ਲਿਖੀ ਚਿੱਠੀ -PTC News