ਟੋਬੇ 'ਚ ਨਹਾਉਣ ਲਈ ਉੱਤਰੇ ਦੋ ਸਕੇ ਭਰਾਵਾਂ ਦੀ ਹੋਈ ਮੌਤ
ਹੁਸ਼ਿਆਰਪੁਰ, 16 ਅਪ੍ਰੈਲ 2022: ਗੜ੍ਹਸ਼ੰਕਰ ਤਹਿਸੀਲ ਦੇ ਬਲਾਕ ਮਾਹਿਲਪੁਰ ਦੇ ਪਿੰਡ ਢਾਡਾ ਖ਼ੁਰਦ ਵਿਖੇ ਅੱਜ ਬਾਅਦ ਦੁਪਹਿਰ ਪ੍ਰਵਾਸੀ ਮਜ਼ਦੂਰਾਂ ਦੇ ਦੋ ਲੜਕੇ ਪਿਤਾ ਤੋਂ ਅੱਖ਼ ਬਚਾ ਕੇ ਲਾਗਲੇ ਟੋਬੇ 'ਚ ਨਹਾਉਣ ਚਲੇ ਗਏ। ਇਹ ਵੀ ਪੜ੍ਹੋ: ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਦੇ ਪੋਤੇ ਅਨਮੋਲ ਚੱਢਾ 'ਤੇ ਐਕਟਿਵਾ ਸਵਾਰ ਨੌਜਵਾਨਾਂ ਨੇ ਮਾਰੀ ਗੋਲੀ ਪਿਤਾ ਲਈ ਨਿੱਕਿਆ ਜਵਾਕਾਂ ਦੀ ਨਹਾਉਣ ਗਏ ਦੀ ਖਬਰ ਉਸ ਵੇਲੇ ਉਦਾਸੀ 'ਚ ਤਬਦੀਲ ਹੋ ਗਈ ਜਦੋਂ ਉਸਨੂੰ ਪਤਾ ਲੱਗਿਆ ਵੀ ਉਸਦੇ ਮੁੰਡੇ ਖਤਰੇ ਦੇ ਮੂੰਹ 'ਚ ਨਿੱਤਰ ਗਏ ਹਨ। ਟੋਬਾ ਡੂੰਗਾ ਹੋਣ ਕਰਕੇ ਦੋਵੇਂ ਸਕੇ ਭਰਾਵਾਂ ਦੀ ਉਸ ਵਿਚ ਡੁੱਬ ਕੇ ਮੌਤ ਹੋ ਗਈ। ਮੌਕੇ 'ਤੇ ਪਿਤਾ ਨੇ ਆਪਣੇ ਬੱਚਿਆਂ ਨੂੰ ਬਚਾਉਣ ਲਈ ਰੌਲਾ ਪਾਇਆ ਪਰ ਸਾਰੀਆਂ ਕੋਸ਼ਿਸਾਂ ਨਾਕਾਮ ਸਾਬਿਤ ਹੋਈਆਂ। ਆਸ ਪਾਸ ਖ਼ੇਤਾਂ ਵਿਚ ਕੰਮ ਕਰਦੇ ਲੋਕਾਂ ਨੇ ਦੋ ਘੰਟੇ ਦੀ ਮੁਸ਼ਕੱਤ ਤੋਂ ਬਾਅਦ ਬੱਚਿਆਂ ਨੂੰ ਬਾਹਰ ਕੱਢਿਆ ਪਰੰਤੂ ਤਦ ਤੱਕ ਦੋਨਾਂ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕਾਂ ਦੇ ਪਿਤਾ ਇਸਫ਼ਾਕ ਪੁੱਤਰ ਸਿਆਮ ਦੇਵ ਵਾਸੀ ਉੱਤਰ ਪ੍ਰਦੇਸ਼ ਹਾਲ ਵਾਸੀ ਪਾਲਦੀ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਪਿੰਡ ਦੇ ਬਾਹਰ ਵਾਰ ਘਰੇਲੂ ਕੰਮ ਲਈ ਲੱਕੜਾਂ ਲੈਣ ਆਇਆ ਤਾਂ ਦੋਵੇਂ ਮੁੰਡੇ ਅਜੇ ਅਤੇ ਗੋਬਿੰਦਾ ਪਿਤਾ ਦੀ ਅੱਖ਼ ਬਚਾ ਕੇ ਟੋਬੇ 'ਤੇ ਆ ਗਏ ਅਤੇ ਪਾਣੀ ਡੂੰਘਾ ਹੋਣ ਕਾਰਨ ਟੋਬੇ ਦੀ ਡੂੰਘਾਈ ਅੰਦਰ ਚਲੇ ਗਏ। ਇਹ ਵੀ ਪੜ੍ਹੋ: ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਜਨਮ ਦਿਨ 'ਤੇ ਮੀਟਰ ਰੀਡਰਾਂ ਦਾ ਖਾਸ ਤੌਫਾ, ਮੰਗਾਂ ਨੂੰ ਲੈ ਕੇ ਕੋਠੀ ਬਾਹਰ ਲਗਾਇਆ ਪੱਕਾ ਟੈਂਟ ਡੁੱਬਦੇ ਬੱਚਿਆਂ ਨੇ ਰੌਲਾ ਵੀ ਪਾਇਆ ਪਰੰਤੂ ਜਦ ਤੱਕ ਉਨ੍ਹਾਂ ਨੂੰ ਬਚਾਉਣ ਲਈ ਲੋਕ ਇੱਕਠੇ ਹੁੰਦੇ ਉਹ ਪਾਣੀ ਵਿਚ ਡੁੱਬ ਚੁੱਕੇ ਸਨ। ਥਾਣਾ ਮੁਖ਼ੀ ਮਾਹਿਲਪੁਰ ਬਲਵਿੰਦਰ ਪਾਲ ਨੇ ਮੌਕੇ 'ਤੇ ਜਾ ਕੇ ਦੋ ਘੰਟੇ ਦੀ ਮੁਸ਼ਕੱਤ ਤੋਂ ਬਾਅਦ ਦੋਨਾਂ ਦੀਆਂ ਲਾਸ਼ਾਂ ਬਾਹਰ ਕੱਢੀਆਂ। ਪੁਲਿਸ ਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTC News