ਹੁਸ਼ਿਆਰਪੁਰ 'ਚ ਸਕੂਲੀ ਬੱਸ ਪਲਟਣ ਕਾਰਨ ਵਾਪਰਿਆ ਵੱਡਾ ਹਾਦਸਾ, ਦੋ ਬੱਚੇ ਜ਼ਖ਼ਮੀ
ਹੁਸ਼ਿਆਰਪੁਰ: ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਸ਼ੇਰਗੜ੍ਹ ਦੇ ਵਿੱਚ ਸਕੂਲੀ ਬੱਸ ਪਲਟਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿਚ ਦੋ ਬੱਚੇ ਜ਼ਖ਼ਮੀ ਹੋ ਗਏ ਹਨ। ਮਿਲੀ ਜਾਣਕਾਰੀ ਦੇ ਮੁਤਾਬਿਕ 43 ਬੱਚੇ ਇਕੱਠੇ ਕਰ ਰਹੀ ਮੋਰਨਿੰਗ ਗਲੋਰੀ ਸਕੂਲ ਦੀ ਬੱਸ ਵਿਚ 33 ਬੱਚੇ ਸਵਾਰ ਸਨ। 33 ਬੱਚਿਆਂ ਵਿੱਚੋ ਦੋ ਜ਼ਖ਼ਮੀ ਹੋ ਗਏ ਹਨ। ਪਿੰਡ ਵਾਲਿਆਂ ਨੇ ਡਰਾਈਵਰ ਦੇ ਨਸ਼ੇ ਵਿਚ ਹੋਣ ਦੀ ਕਹੀ ਹੈ। ਇਸ ਦੌਰਾਨ ਹੁਣ ਮੌਕੇ 'ਤੇ ਪਹੁੰਚੀ ਪੁਲਿਸ ਜਾਂਚ ਕਰ ਰਹੀ ਹੈ। ਦੱਸ ਦੇਈਏ ਕਿ ਹੁਸ਼ਿਆਰਪੁਰ 'ਚ ਅੱਜ ਸਵੇਰੇ ਸਕੂਟਰ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਸਕੂਲੀ ਬੱਸ ਨਾਲ ਵੱਡਾ ਹਾਦਸਾ ਵਾਪਰਿਆ ਹੈ ਜਿਸ ਕਾਰਨ ਦੋ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਅੱਜ ਸਵੇਰੇ ਹੁਸ਼ਿਆਰਪੁਰ ਸਥਿਤ ਇੱਕ ਨਿੱਜੀ ਸਕੂਲ ਦੀ ਬੱਸ ਪਿੰਡ ਤੋਂ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਕਿ ਹੁਸ਼ਿਆਰਪੁਰ ਚੰਡੀਗੜ੍ਹ ਰਿੰਗ ਰੋਡ ਤੋਂ ਲਿੰਕ ਰੋਡ ਨੂੰ ਜਾਂਦੇ ਸਮੇਂ ਅਚਾਨਕ ਖੇਤਾਂ ਵਿੱਚ ਜਾ ਡਿੱਗੀ। ਬੱਸ ਡਰਾਈਵਰ ਦੇ ਅਨੁਸਾਰ ਇਹ ਹਾਦਸਾ ਇੱਕ ਸਕੂਟਰ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਹੋਇਆ ਹੈ। ਇਸੇ ਮੌਕੇ ਕੁਝ ਮਿਸਤਰੀਆਂ ਦੀ ਮਦਦ ਨਾਲ ਬੱਚਿਆਂ ਨੂੰ ਸਥਾਨਕ ਨਿੱਜੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੋਰਨੀ ਗਲੇਰਾ ਸਕੂਲ ਪੁਰਹੀਰਾ ਦੇ ਨਿੱਜੀ ਸਕੂਲ ਦੀ ਇਹ ਬੱਸ ਪਿੰਡ ਤੋਂ ਬੱਚਿਆਂ ਨੂੰ ਲਿਆਉਣ ਲਈ ਜਾ ਰਹੀ ਸੀ। ਇਹ ਵੀ ਪੜ੍ਹੋ: ਕੈਨੇਡਾ: ਟੋਰਾਂਟੋ ਦੇ ਰਿਚਮੰਡ ਹਿੱਲ 'ਚ ਮਹਾਤਮਾ ਗਾਂਧੀ ਦੇ ਬੁੱਤ ਦੀ ਕੀਤੀ ਗਈ ਭੰਨਤੋੜ, ਭਾਰਤੀ ਦੂਤਾਵਾਸ ਨੇ ਜਤਾਈ ਨਾਰਾਜ਼ਗੀ ਮੌਕੇ 'ਤੇ ਪੁੱਜੀ ਸਥਾਨਕ ਪੁਲਸ ਜਾਂ ਸਥਾਨਕ ਲੋਕ ਬੱਚਿਆਂ ਨੂੰ ਕਿਸੇ ਨਿੱਜੀ ਹਸਪਤਾਲ 'ਚ ਲੈ ਗਏ। ਇਸ ਦੇ ਨਾਲ ਹੀ ਫਿਰ ਬੱਸ ਚਾਲਕ ਨੂੰ ਹਿਰਾਸਤ 'ਚ ਲੈ ਕੇ ਇਲਾਜ ਕੀਤਾ ਜਾ ਰਿਹਾ ਹੈ ਤਾਂ ਜੋ ਅਸਲ ਕਾਰਨ ਦਾ ਪਤਾ ਲੱਗ ਸਕੇ। (ਯੋਗੇਸ਼ ਕੁਮਾਰ ਦੀ ਰਿਪੋਰਟ) -PTC News