Wed, Nov 13, 2024
Whatsapp

ਭਾਖੜਾ ਨਹਿਰ 'ਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ

Reported by:  PTC News Desk  Edited by:  Ravinder Singh -- May 10th 2022 03:21 PM
ਭਾਖੜਾ ਨਹਿਰ 'ਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ

ਭਾਖੜਾ ਨਹਿਰ 'ਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ

ਰਾਜਪੁਰਾ : ਰਾਜਪੁਰਾ ਦੇ ਨੇੜੇ ਭਾਖੜਾ ਕਨਾਲ ਵਿੱਚ ਦੋ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਦੋਵੇਂ ਬੱਚੇ ਸਕੂਲ ਤੋਂ ਪੇਪਰ ਦੇ ਕੇ ਵਾਪਸ ਆ ਰਹੇ ਸਨ ਕਿ ਭਾਖੜਾ ਕਨਾਲ ਵਿੱਚ ਨਹਾਉਣ ਲੱਗੇ ਜਿਥੇ ਦੋਵਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਪੁਲਿਸ ਨੇ ਮੌਕੇ ਉਤੇ ਪੁੱਜ ਕੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ਾਂ ਨਹਿਰ ਵਿਚੋਂ ਲੱਭ ਲਈਆਂ ਹਨ। ਭਾਖੜਾ ਨਹਿਰ 'ਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤਜਾਣਕਾਰੀ ਅਨੁਸਾਰ ਰਾਜਪੁਰਾ ਦੇ ਨਜ਼ਦੀਕ ਭਾਖੜਾ ਕਨਾਲ ਵਿੱਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ। ਗੰਡਾਖੇੜੀ ਥਾਣੇ ਦੇ ਐਸਐਚਓ ਕਿਰਪਾਲ ਸਿੰਘ ਅਨੁਸਾਰ ਬੀਤੇ ਕੱਲ੍ਹ ਕੁਝ ਦੋ ਬੱਚੇ ਬਨੂੜ ਸਕੂਲ ਤੋਂ ਪੇਪਰ ਦੇਣ ਤੋਂ ਬਾਅਦ ਭਾਖੜਾ ਕੈਨਾਲ ਵਿੱਚ ਨਹਾਉਣ ਆਏ ਸਨ। ਇਕ ਬੱਚਾ ਪਰਦੀਪ ਬਿੱਲੂ ਉਮਰ 14 ਸਾਲ ਜੋ ਕਿ ਰਾਮਪੁਰ ਬਨੂੜ ਨਾਲ ਸਬੰਧਤ ਹੈ ਨਹਾਉਣ ਲਈ ਭਾਖੜਾ ਕਨਾਲ ਵਿੱਚ ਉਤਰਿਆ। ਭਾਖੜਾ ਨਹਿਰ 'ਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤਉਸ ਨੂੰ ਤੈਰਨਾ ਨਹੀਂ ਸੀ ਅਤੇ ਉਹ ਡੁੱਬਣ ਲੱਗਾ। ਉਸ ਨੂੰ ਡੁੱਬਦਿਆਂ ਵੇਖ ਨਰੜੂ ਪਿੰਡ ਦਾ ਲਖਬੀਰ ਸਿੰਘ ਉਮਰ 16 ਸਾਲ ਨੇ ਬਿੱਲੂ ਨੂੰ ਬਚਾਉਣ ਵਾਸਤੇ ਭਾਖੜਾ ਨਹਿਰ ਵਿੱਚ ਛਾਲ ਮਾਰੀ ਦਿੱਤੀ। ਭਾਖੜਾ ਨਹਿਰ 'ਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤਲਖਵੀਰ ਸਿੰਘ ਆਪਣੇ ਸਾਥੀ ਪਰਦੀਪ ਬਿੱਲੂ ਨੂੰ ਨਾ ਬਚਾ ਸਕਿਆ ਅਤੇ ਦੋਵੇਂ ਹੀ ਨਹਿਰ ਵਿੱਚ ਡੁੱਬ ਗਏ। ਅੱਜ ਗੋਤਾਖੋਰਾਂ ਦੀ ਮਦਦ ਨਾਲ ਉਨ੍ਹਾਂ ਦੀਆਂ ਲਾਸ਼ਾਂ ਨੂੰ ਭਾਖੜਾ ਕਨਾਲ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ। ਦੋਵੇਂ ਬੱਚਿਆਂ ਦੀ ਮੌਤ ਦੀ ਖਬਰ ਪੁੱਜਦੇ ਸਾਰ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਤੇ ਬੱਚਿਆਂ ਦੇ ਪਰਿਵਾਰਕ ਮੈਂਬਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਮੌਕੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਉਥੇ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਕਿ ਉਥੇ ਅਣਜਾਣ ਲੋਕ ਨਾ ਨਹਾਉਣ ਅਤੇ ਅਜਿਹੀਆਂ ਘਟਨਾਵਾਂ ਨਾ ਵਾਪਰਨ ਅਤੇ ਲੋਕਾਂ ਦੇ ਹੱਸਦੇ-ਵੱਸਦੇ ਘਰ ਨਾ ਉਜੜਨ। ਇਹ ਵੀ ਪੜ੍ਹੋ : ਮੁਹਾਲੀ ਧਮਾਕਾ ਕੇਸ ਜਲਦ ਸੁਲਝਾ ਲਿਆ ਜਾਵੇਗਾ : ਡੀਜੀਪੀ ਵੀਕੇ ਭਾਵੜਾ


Top News view more...

Latest News view more...

PTC NETWORK