1947 ਤੋਂ ਬਾਅਦ ਮਿਲੇ ਦੋ ਭਰਾ, ਭਾਵੁਕ ਤਸਵੀਰਾਂ ਵਾਇਰਲ
ਚੰਡੀਗੜ੍ਹ: ਭਾਰਤ-ਪਾਕਿਸਤਾਨ ਦੀ ਵੰਡ ਵਿੱਚ ਅਣਗਿਣਤ ਪਰਿਵਾਰ ਇਕ ਦੂਜੇ ਤੋਂ ਵਿੱਛੜ ਗਏ। ਪੰਜਾਬ ਲਈ 1947 ਦੁਖਾਂਤ ਲੈ ਕੇ ਆਇਆ। ਵੰਡ ਦੌਰਾਨ ਲੱਖਾਂ ਪਰਿਵਾਰ ਉੱਜੜ ਗਏ। ਇਹ ਸਾਰਾ ਕੁੱਝ ਇੰਨ੍ਹਾਂ ਦੁੱਖ ਭਰਿਆ ਸੀ ਅੱਜ ਵੀ ਜਦੋਂ ਬਜ਼ੁਰਗ ਲੋਕ ਚੇਤੇ ਕਰਦੇ ਹਨ ਤਾਂ ਉਹਨਾਂ ਦੀ ਅੱਖਾਂ ਵਿਚੋਂ ਪਾਣੀ ਵਹਿ ਤੁਰਦਾ ਹੈ। ਆਉ ਤੁਹਾਨੂੰ ਦੋ ਭਰਾਵਾਂ ਨਾਲ ਮਿਲਾਉਂਦੇ ਹਾਂ ਜੋਂ ਕਿ ਆਜ਼ਾਦੀ ਦੇ 74 ਸਾਲ ਬਾਅਦ ਪਾਕਿਸਤਾਨ ਵਿੱਚ ਸਥਿਤ ਕਰਤਾਰਪੁਰ ਸਾਹਿਬ ਵਿਖੇ ਮਿਲੇ ਹਨ। ਭਾਰਤ ਦੇ ਹਬੀਬ ਉਰਫ਼ ਚੀਲਾ ਅਤੇ ਪਾਕਿਸਤਾਨ ਦੇ ਮੁਹੰਮਦ ਸਦੀਕ 7 ਦਹਾਕਿਆਂ ਬਾਅਦ ਮਿਲੇ ਹਨ। ਭਰਾਵਾਂ ਮਿਲਣੀ ਇੰਨੀ ਕੁ ਭਾਵੁਕ ਕਰਨ ਵਾਲੀ ਅੱਖਾਂ ਵਿਚੋਂ ਪਾਣੀ ਦਾ ਵਹਿਣ ਰਾਵੀ ਦੇ ਵਹਿਣ ਵਰਗਾ ਸੀ। ਕਰਤਾਰਪੁਰ ਸਾਹਿਬ ਮਿਲੇ ਦੋਵੇਂ ਭਰਾ ਦੋਵੇਂ ਭਰਾਵਾਂ ਦੀ ਇਹ ਮੁਲਾਕਾਤ ਕਰਤਾਰਪੁਰ ਕੋਰੀਡੋਰ ਵਿੱਚ ਬੁੱਧਵਾਰ ਨੂੰ ਹੋਈ। ਕਰਤਾਰਪੁਰ ਕੋਰੀਡੋਰ ਬਹੁਤ ਸਾਰੇ ਪਰਿਵਾਰਾਂ ਲਈ ਵਰਦਾਨ ਲੈ ਕੇ ਆਇਆ। ਕਰਤਾਰਪੁਰ ਸਾਹਿਬ ਕਾਰਨ ਹਜ਼ਾਰਾਂ ਵਿੱਛੜੇ ਪਰਿਵਾਰ ਇਕ ਦੂਜੇ ਨੂੰ ਮਿਲੇ ਹਨ। 1947 ਵਿੱਚ ਜਦੋਂ ਵੰਡ ਹੋਈ ਉਸ ਸਮੇਂ ਇਹ ਦੋਵੇਂ ਭਰਾ ਬਹੁਤ ਛੋਟੇ ਸਨ। ਸਦੀਕ ਆਪਣੇ ਪਰਿਵਾਰ ਦੇ ਨਾਲ ਵੰਡ ਸਮੇਂ ਭਾਰਤ ਤੋਂ ਪਾਕਿਸਤਾਨ ਪਹੁੰਚ ਗਿਆ ਅਤੇ ਵੱਡਾ ਭਰਾ ਹਬੀਬ ਉਰਫ਼ ਚੀਲਾ ਭਾਰਤ ਵਿੱਚ ਹੀ ਰਹਿ ਗਿਆ। ਭਰਾਵਾਂ ਦੀ ਮਿਲਣੀ ਸੋਸ਼ਲ ਮੀਡੀਆ 'ਤੇ ਵਾਇਰਲ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਦੋਵੇਂ ਭਰਾਵਾਂ ਦੀ ਉਥੇ ਮਿਲਣੀ ਹੋਈ। ਰਿਪੋਰਟਾਂ ਦੀ ਮੰਨੀਏ ਤਾਂ ਸਦੀਕ ਪਾਕਿਸਤਾਨ ਦੇ ਫੈਸਲਾਬਾਦ 'ਚ ਰਹਿੰਦਾ ਹੈ ਅਤੇ ਚੀਲਾ ਪੰਜਾਬ 'ਚ ਰਹਿੰਦਾ ਹੈ। ਸਦੀਕ ਨੇ ਇੱਕ ਨਿੱਜੀ ਯੂ-ਟਿਊਬ ਚੈਨਲ ਰਾਹੀਂ ਆਪਣੇ ਭਰਾ ਨੂੰ ਮਿਲਣ ਦੀ ਬੇਨਤੀ ਕੀਤੀ ਸੀ, ਜਿਸ ਤੋਂ ਬਾਅਦ ਦੋਵਾਂ ਪਰਿਵਾਰਾਂ ਨੇ ਸੰਪਰਕ ਕਰਕੇ ਮੁਲਾਕਾਤ ਕੀਤੀ। ਚੀਲਾ ਨੇ ਸਦੀਕ ਨੂੰ ਦੱਸਿਆ ਕਿ ਉਨ੍ਹਾਂ ਦੀ ਮਾਂ ਹੁਣ ਇਸ ਦੁਨੀਆ ਵਿੱਚ ਨਹੀਂ ਹੈ ਅਤੇ ਚੀਲਾ ਨੇ ਅਜੇ ਤੱਕ ਵਿਆਹ ਨਹੀਂ ਕੀਤਾ ਹੈ। ਇਹ ਵੀ ਪੜ੍ਹੋ:Congress Candidate List 2022: ਕਾਂਗਰਸ ਨੇ UP 'ਚ 125 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ -PTC News