Wed, Nov 13, 2024
Whatsapp

ਡਾਕਟਰ ਕੋਲੋਂ ਫਿਰੌਤੀ ਮੰਗਣ ਵਾਲੇ ਦੋ ਮੁਲਜ਼ਮ ਬਿਹਾਰ ਤੋਂ ਗ੍ਰਿਫ਼ਤਾਰ

Reported by:  PTC News Desk  Edited by:  Ravinder Singh -- August 04th 2022 06:10 PM
ਡਾਕਟਰ ਕੋਲੋਂ ਫਿਰੌਤੀ ਮੰਗਣ ਵਾਲੇ ਦੋ ਮੁਲਜ਼ਮ ਬਿਹਾਰ ਤੋਂ ਗ੍ਰਿਫ਼ਤਾਰ

ਡਾਕਟਰ ਕੋਲੋਂ ਫਿਰੌਤੀ ਮੰਗਣ ਵਾਲੇ ਦੋ ਮੁਲਜ਼ਮ ਬਿਹਾਰ ਤੋਂ ਗ੍ਰਿਫ਼ਤਾਰ

ਅੰਮ੍ਰਿਤਸਰ : ਅੰਮ੍ਰਿਤਸਰ ਪੁਲਿਸ ਨੇ ਅੱਜ ਡਾਕਟਰਾਂ ਨੂੰ ਧਮਕੀਆਂ ਦੇ ਕੇ ਫਿਰੌਤੀ ਮੰਗਣ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ। ਅੰਮ੍ਰਿਤਸਰ ਦੇ ਡਾਕਟਰਾਂ ਨੂੰ ਧਮਕੀਆਂ ਦੇ ਕੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜੇ ਗਏ ਦੋਵੇਂ ਮੁਲਜ਼ਮ ਬਿਹਾਰ ਦੇ ਰਹਿਣ ਵਾਲੇ ਹਨ। ਪੁਲਿਸ ਨੇ ਮਾਮਲਾ ਦਰਜ ਕਰ ਕੇ ਇਸ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਚ ਅਧਿਕਾਰੀਆਂ ਮੁਤਾਬਕ ਦੋਵੇਂ ਨੌਜਵਾਨ ਅੰਮ੍ਰਿਤਸਰ ਦੇ ਡਾਕਟਰ ਨੂੰ ਫੋਨ ਕਰ ਕੇ ਫਿਰੌਤੀ ਮੰਗਣ ਵਾਲੇ ਦੋ ਮੁਲਜ਼ਮਾਂ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ ਹੈ। ਡਾਕਟਰ ਕੋਲੋਂ ਫਿਰੌਤੀ ਮੰਗਣ ਵਾਲੇ ਦੋ ਮੁਲਜ਼ਮ ਬਿਹਾਰ ਤੋਂ ਗ੍ਰਿਫ਼ਤਾਰਪੁਲਿਸ ਕਮਿਸ਼ਨਰ ਅਰੁਣ ਪਾਲ ਮੁਤਾਬਕ ਜੁਲਾਈ ਮਹੀਨੇ ਵਿੱਚ ਡਾਕਟਰ ਨੂੰ ਧਮਕੀਆਂ ਦਿੱਤੀਆਂ ਰਹੀਆਂ ਸਨ ਕਿ ਪੈਸੇ ਅਕਾਊਂਟ ਵਿੱਚ ਪਾਓ ਨਹੀਂ ਤਾਂ ਜਾਨ ਤੋਂ ਮਾਰ ਦਿੱਤਾ ਜਾਵੇਗਾ। ਉਸ ਤੋਂ ਬਾਅਦ ਪੁਲਿਸ ਦੀ ਇਕ ਟੀਮ ਬਣਾਈ ਗਈ ਹੈ। ਟੀਮ ਵੱਲੋਂ ਜਾਂਚ ਦੌਰਾਨ ਸਭ ਤੋਂ ਪਹਿਲਾਂ ਖਾਤਾ ਨੰਬਰ ਦੀ ਜਾਂਚ ਕੀਤੀ ਗਈ ਜੋ ਅਕਾਊਂਟ ਨੰਬਰ ਡਾਕਟਰ ਨੂੰ ਪੈਸੇ ਪਾਉਣ ਲਈ ਦਿੱਤਾ ਗਿਆ ਸੀ ਉਹ ਅਕਾਊਂਟ ਨੰਬਰ ਬਿਹਾਰ ਦੇ ਸਨ। ਡਾਕਟਰ ਕੋਲੋਂ ਫਿਰੌਤੀ ਮੰਗਣ ਵਾਲੇ ਦੋ ਮੁਲਜ਼ਮ ਬਿਹਾਰ ਤੋਂ ਗ੍ਰਿਫ਼ਤਾਰਬਿਹਾਰ ਪੁਲਿਸ ਦੇ ਸਹਿਯੋਗ ਨਾਲ ਦੋ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ, ਜਿਨ੍ਹਾਂ ਦੀ ਪਛਾਣ ਪ੍ਰਿੰਸ ਕੁਮਾਰ ਅਤੇ ਵਿਕਾਸ ਕੁਮਾਰ ਦੇ ਰੂਪ ਵਿਚੋਈ ਹੈ। ਮੁਲਜ਼ਮਾਂ ਕੋਲੋਂ ਲੈਪਟਾਪ, ਮੋਬਾਈਲ ਅਤੇ ਜਾਅਲੀ ਆਈਡੀ ਕਾਰਡ ਬਰਾਮਦ ਕੀਤੇ ਗਏ ਹਨ। ਪੁਲਿਸ ਕਮਿਸ਼ਨਰ ਅਨੁਸਾਰ ਅਜੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੇ ਇਸ ਮਾਮਲੇ ਵਿੱਚ ਕੋਈ ਹੋਰ ਵੀ ਦੋਸ਼ੀ ਪਾਇਆ ਗਿਾ ਤਾਂ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਮੁਲਜ਼ਮਾਂ ਦੀ ਪਛਾਣ ਪ੍ਰਿੰਸ (21 ਸਾਲ) ਕੁਮਾਰ ਪੁੱਤਰ ਸੁਰਿੰਦਰ ਠਾਕੁਰ ਵਾਸੀ ਸਿਸਵਾ ਮੌਜੇ, ਤਹਿਸੀਲ ਲੁਕਾਰੀਆਂ, ਜ਼ਿਲ੍ਹਾ ਪੂਰਬੀ ਚੰਪਾਰਨ ਬਿਹਾਰ ਤੇ ਵਿਕਾਸ ਕੁਮਾਰ (ਉਮਰ 22) ਪੁੱਤਰ ਤੂੰਨੀ ਮਹਤੋ ਵਾਸੀ ਪਿੰਡ ਸੇਵਾਹਾਨ, ਥਾਣਾ ਹਰਸਿਧੀ, ਜ਼ਿਲ੍ਹਾ ਪੂਰਬੀ ਚੰਪਾਰਨ ਬਿਹਾਰ ਵਜੋਂ ਹੋਈ ਹੈ। ਡਾਕਟਰ ਕੋਲੋਂ ਫਿਰੌਤੀ ਮੰਗਣ ਵਾਲੇ ਦੋ ਮੁਲਜ਼ਮ ਬਿਹਾਰ ਤੋਂ ਗ੍ਰਿਫ਼ਤਾਰਉਨ੍ਹਾਂ ਦਾ ਕਹਿਣਾ ਹੈ ਕਿ ਮੁਲਜ਼ਮ ਵੱਡੇ ਗੈਂਗਸਟਰ ਦਾ ਨਾਮ ਲੈ ਕੇ ਡਾਕਟਰ ਨੂੰ ਡਰਾਉਂਦੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਤਫਤੀਸ ਦੌਰਾਨ ਇਹ ਪਤਾ ਲੱਗੇਗਾ ਹੈ ਕਿ ਇਨ੍ਹਾਂ ਵਿਅਕਤੀਆਂ ਦੇ ਨਾਲ ਅੰਮ੍ਰਿਤਸਰ ਦੇ ਕਿਸੇ ਨੌਜਵਾਨ ਨਾਲ ਕੋਈ ਜਾਣ-ਪਛਾਣ ਨਹੀਂ ਹੈ। ਇਸ ਮਾਮਲੇ ਸਬੰਧੀ ਡੂੰਘਿਆਈ ਨਾਲ ਤਫਤੀਸ ਕੀਤੀ ਜਾ ਰਹੀ ਹੈ। ਇਹ ਵੀ ਪੜ੍ਹੋ : ਨਸ਼ਾ ਕੇਂਦਰਾਂ 'ਚ ਸਪਲਾਈ ਹੋ ਰਹੀ ਦਵਾਈ ਦੇ ਟੈਂਡਰਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਤੋਂ ਪਈ ਝਾੜ


Top News view more...

Latest News view more...

PTC NETWORK