ਕਾਰ 'ਤੇ ਦਿੱਲੀ ਤੋਂ ਲੰਡਨ ਜਾਣ ਵਾਲੇ ਸਰਦਾਰ ਨੇ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਅਨੌਖੀ ਯਾਤਰਾ
ਕਾਰ 'ਤੇ ਦਿੱਲੀ ਤੋਂ ਲੰਡਨ ਜਾਣ ਵਾਲੇ ਸਰਦਾਰ ਨੇ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਅਨੌਖੀ ਯਾਤਰਾ: ਅੰਮ੍ਰਿਤਸਰ : ਦਿੱਲੀ ਦੇ ਕਾਰੋਬਾਰੀ ਤੇ 'ਟਰਬਨ ਟ੍ਰੈਵਲਰ' ਦੇ ਨਾਂ ਤੋਂ ਮਸ਼ਹੂਰ 61 ਸਾਲਾ ਅਮਰਜੀਤ ਸਿੰਘ ਚਾਵਲਾ ਨੇ ਇਸ ਵਾਰ 'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ 'ਤੇ ਦੇਸ਼ ਭਰ 'ਚ ਸਥਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨਾਂ ਦੀ ਯਾਤਰਾ ਸ਼ੁਰੂ ਕੀਤੀ ਹੈ। ਅਮਰਜੀਤ ਸਿੰਘ ਕਾਰ 'ਚ ਸਵਾਰ ਹੋ ਕੇ 10 ਹਜ਼ਾਰ ਕਿਲੋਮੀਟਰ ਦੀ ਅਧਿਆਤਮਕ ਯਾਤਰਾ ਪੂਰੀ ਕਰਨਗੇ।
[caption id="attachment_458322" align="aligncenter" width="300"] ਕਾਰ 'ਤੇ ਦਿੱਲੀ ਤੋਂ ਲੰਡਨ ਜਾਣ ਵਾਲੇ ਸਰਦਾਰ ਨੇ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਅਨੌਖੀ ਯਾਤਰਾ[/caption]
ਦਰਅਸਲ 'ਚ ਅਮਰਜੀਤ ਸਿੰਘ ਨੇ ਅੱਜ ਅੰਮ੍ਰਿਤਸਰ ਤੋਂ 10 ਹਜ਼ਾਰ ਕਿਲੋਮੀਟਰ ਦੀ ਯਾਤਰਾ ਸ਼ੁਰੂ ਕੀਤੀ ਹੈ। ਉਹ ਸ੍ਰੀਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਪੁਰਬ 'ਤੇ ਦੇਸ਼ ਭਰ 'ਚ ਸਥਿਤ ਉਨ੍ਹਾਂ ਦੇ ਚਰਨ ਛੋਹ ਥਾਵਾਂ ਦੀ ਯਾਤਰਾ ਕਰਨਗੇ। ਅਮਰਜੀਤ ਸਿੰਘ ਨੇ ਆਪਣੀ ਰੂਹਾਨੀ ਯਾਤਰਾ ਦੀ ਸ਼ੁਰੂਆਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਕੀਤੀ ਹੈ।
[caption id="attachment_458321" align="aligncenter" width="300"]
ਕਾਰ 'ਤੇ ਦਿੱਲੀ ਤੋਂ ਲੰਡਨ ਜਾਣ ਵਾਲੇ ਸਰਦਾਰ ਨੇ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਅਨੌਖੀ ਯਾਤਰਾ[/caption]
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਜਿੱਥੇ ਵੀ ਗਏ, ਅਸੀਂ ਉਥੇ ਜਾਵਾਂਗੇ ਤੇ ਉਥੇ ਸ਼ੀਸ਼ ਨਿਵਾਵਾਂਗੇ। ਇਹ ਯਾਤਰਾ ਲਗਭਗ ਚਾਰ ਮਹੀਨਿਆਂ ਵਿੱਚ ਪੂਰੀ ਹੋ ਜਾਵੇਗੀ। 18 ਅਪ੍ਰੈਲ 2021 ਨੂੰ ਉਹ ਯਾਤਰਾ ਗੁਰੂਦੁਆਰਾ ਸ਼੍ਰੀ ਬਾਬਾ ਬਕਾਲਾ ਸਾਹਿਬ ਵਿਖੇ ਸਮਾਪਤ ਕਰਨਗੇ। ਉਨ੍ਹਾਂ ਦਾ ਉਦੇਸ਼ ਲੋਕਾਂ ਨੂੰ ਗੁਰੂ ਮਹਾਰਾਜ ਦੁਆਰਾ ਦਰਸਾਏ ਮਾਰਗ 'ਤੇ ਚੱਲਣ ਦਾ ਸੰਦੇਸ਼ ਦੇਣਾ ਹੈ।
[caption id="attachment_458320" align="aligncenter" width="300"]
ਕਾਰ 'ਤੇ ਦਿੱਲੀ ਤੋਂ ਲੰਡਨ ਜਾਣ ਵਾਲੇ ਸਰਦਾਰ ਨੇ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਅਨੌਖੀ ਯਾਤਰਾ[/caption]
ਦਿੱਲੀ ਦੇ ਵੈਸਟ ਪਟੇਲ ਨਗਰ ਦੇ ਵਸਨੀਕ ਅਮਰਜੀਤ ਸਿੰਘ ਨੇ ਪਹਿਲਾਂ ਕਾਰ ਰਾਹੀਂ ਦਿੱਲੀ ਤੋਂ ਲੰਡਨ ਦੀ ਯਾਤਰਾ ਪੂਰੀ ਕੀਤੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ 30 ਦੇਸ਼ਾਂ ਦੀ 34 ਹਜ਼ਾਰ ਕਿਲੋਮੀਟਰ ਦੀ ਯਾਤਰਾ ਕਰਨ ਤੋਂ ਬਾਅਦ ਲੰਡਨ ਵਿੱਚ ਤਿਰੰਗਾ ਲਹਿਰਾਇਆ ਸੀ। ਅੰਮ੍ਰਿਤਸਰ 'ਚ ਉਨ੍ਹਾਂ ਦੇ ਸਹੁਰੇ ਹਨ।
[caption id="attachment_458318" align="aligncenter" width="300"]
ਕਾਰ 'ਤੇ ਦਿੱਲੀ ਤੋਂ ਲੰਡਨ ਜਾਣ ਵਾਲੇ ਸਰਦਾਰ ਨੇ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਅਨੌਖੀ ਯਾਤਰਾ[/caption]
ਉਨ੍ਹਾਂ ਦੱਸਿਆ ਕਿ ਮੈਂ ਬਚਪਨ ਵਿੱਚ ਵਿਦੇਸ਼ੀਆਂ ਨੂੰ ਕਾਰ -ਮੋਟਰਸਾਈਕਲ 'ਤੇ ਸਵਾਰ ਹੋ ਕੇ ਅੰਮ੍ਰਿਤਸਰ ਅਤੇ ਦਿੱਲੀ ਆਉਂਦੇ ਦੇਖਦਾ ਸੀ ਅਤੇ ਉਨ੍ਹਾਂ ਨੂੰ ਵੇਖ ਕੇ ਬਹੁਤ ਖ਼ੁਸ਼ ਹੋਇਆ ਸੀ। ਉਨ੍ਹਾਂ ਸੋਚਿਆ ਕਿ ਇਕ ਦਿਨ ਉਹ ਵੀ ਕਾਰ 'ਤੇ ਸਵਾਰ ਹੋ ਕੇ ਵਿਦੇਸ਼ ਜਾਣਗੇ। ਉਸ ਨੇ ਦੱਸਿਆ ਕਿ 60 ਸਾਲਾਂ ਦੀ ਉਮਰ ਵਿੱਚ ਉਸਦਾ ਇਹ ਸੁਪਨਾ ਪੂਰਾ ਹੋਇਆ ਹੈ।
-PTCNews