Sun, Dec 22, 2024
Whatsapp

ਸਿੱਖ ਨੌਜਵਾਨ ਨਾਲ ਕੁੱਟਮਾਰ ਦਾ ਸੱਚ ਆਇਆ ਸਾਹਮਣੇ; ਜਾਣੋ ਅਸਲ ਵਜ੍ਹਾ

Reported by:  PTC News Desk  Edited by:  Jasmeet Singh -- March 05th 2022 06:21 PM -- Updated: March 05th 2022 08:06 PM
ਸਿੱਖ ਨੌਜਵਾਨ ਨਾਲ ਕੁੱਟਮਾਰ ਦਾ ਸੱਚ ਆਇਆ ਸਾਹਮਣੇ; ਜਾਣੋ ਅਸਲ ਵਜ੍ਹਾ

ਸਿੱਖ ਨੌਜਵਾਨ ਨਾਲ ਕੁੱਟਮਾਰ ਦਾ ਸੱਚ ਆਇਆ ਸਾਹਮਣੇ; ਜਾਣੋ ਅਸਲ ਵਜ੍ਹਾ

ਲੁਧਿਆਣਾ: ਬੀਤੇ ਦਿਨਾਂ ਤੋਂ ਵਾਟਸਐਪ ਉੱਤੇ ਇੱਕ ਵੀਡੀਓ ਧੜੱਲੇਦਾਰ ਢੰਗ ਨਾਲ ਵਾਇਰਲ ਜਾ ਰਹੀ ਹੈ। ਦੱਸ ਦੇਈਏ ਕਿ ਇਸ ਵੀਡੀਓ ਨੂੰ ਕਮਜ਼ੋਰ ਦਿਲ ਵਾਲੇ ਨਾ ਦੇਖਣ ਕਿਉਂਕਿ ਇਸ ਵੀਡੀਓ ਵਿੱਚ ਇੱਕ ਨੌਜਵਾਨ ਦੀ ਬੜੀ ਹੀ ਬੇਹਰਿਹਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਇੰਟਰਨੈੱਟ 'ਤੇ ਵੱਖ ਵੱਖ ਤਰ੍ਹਾਂ ਦੀਆਂ ਅਫ਼ਵਾਂਵਾਂ ਦਾ ਸ਼ਾਹਰਾ ਲੈ ਕੇ ਇਸਨੂੰ ਕੌਮੀ ਰੰਗ ਦੇ ਕੇ ਲੋਕਾਂ ਨੂੰ ਭੜਕਾਉਣ ਦੀਆਂ ਕੋਸ਼ਿਸ਼ਾਂ ਵੀ ਜਾਰੀ ਨੇ ਪਰ ਅਸਲ ਸੱਚ ਕੁੱਝ ਇਸ ਤਰ੍ਹਾਂ ਹੈ। ਇਹ ਵੀ ਪੜ੍ਹੋ: ਆਮ ਆਦਮੀ ਨੂੰ ਝਟਕਾ ! ਮਦਰ ਡੇਅਰੀ ਦਾ ਦੁੱਧ ਹੋਇਆ ਮਹਿੰਗਾ ਸਾਡੇ ਰਿਪੋਰਟਰ ਨੇ ਇਸ ਮੁੱਦੇ ਦੀ ਤਹਿ ਤੱਕ ਜਾਣਾ ਚਾਹਿਆ ਤਾਂ ਜਾਣਕਾਰੀ ਹਾਸਿਲ ਹੋਈ ਕਿ ਇਹ ਕਾਂਡ ਲੁਧਿਆਣਾ ਦੇ ਟਿੱਬਾ ਰੋਡ ਇਲਾਕੇ ਦਾ ਹੈ ਜਿੱਥੇ ਕੁੱਝ ਲੋਕਾਂ ਨੇ ਇਸ ਸਿੱਖ ਨੌਜਵਾਨ ਦੀ ਬੜੀ ਹੀ ਬੇਹਰਿਹਮੀ ਨਾਲ ਕੁੱਟਮਾਰ ਕੀਤੀ, ਇੱਥੋਂ ਤੱਕ ਕਿ ਉਸ ਦੀ ਪੱਗ ਵੀ ਲਾਹ ਦਿੱਤੀ ਤੇ ਵਾਲਾਂ ਨਾਲ ਘਸੀਟਿਆ। ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਖ਼ਾਸਾ ਰੋਸ਼ ਹੈ, ਸਬੰਧਤ ਘਟਨਾ ਖੇਤਰ ਦੇ ਥਾਣੇ ਪਹੁੰਚਣ 'ਤੇ ਪਤਾ ਚਲਿਆ ਕਿ ਪੀੜਤ ਅਸਲ 'ਚ ਇੱਕ ਚੋਰ ਹੈ, ਇਹ ਜਾਣਕਾਰੀ ਟਿੱਬਾ ਥਾਣੇ ਦੇ ਐੱਸ.ਐੱਚ.ਓ. ਨੇ ਸਾਡੇ ਪਤਰਕਾਰ ਨੂੰ ਦਿੱਤੀ ਹੈ। ਪੁਲਿਸ ਮੁਤਾਬਕ ਇਸ ਨੌਜਵਾਨ ਨੂੰ ਉਸ ਖੇਤਰ 'ਚ ਸਥਿਤ ਇੱਕ ਫੈਕਟਰੀ 'ਚ ਚੋਰੀ ਕਰਦੇ ਫੜਿਆ ਗਿਆ ਸੀ। ਪੁਲਿਸ ਨੇ ਇਸ ਮੁੱਦੇ 'ਤੇ ਨੌਜਵਾਨ ਨਾਲ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਐੱਸ.ਐੱਚ.ਓ ਨੇ ਕਿਹਾ "ਅਸੀਂ ਉਨ੍ਹਾਂ ਲੋਕਾਂ ਖ਼ਿਲਾਫ਼ ਕੇਸ ਦਰਜ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਸਿੱਖ ਨੌਜਵਾਨ 'ਤੇ ਹਮਲਾ ਕਰਕੇ ਕਾਨੂੰਨ ਨੂੰ ਆਪਣੇ ਹੱਥਾਂ 'ਚ ਲਿਆ ਹੈ। ਇਸ ਦੇ ਨਾਲ ਲੋਕਾਂ ਨੇ ਇਸ ਮਾਮਲੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਕਰ ਦਿੱਤੀ ਹੈ।" ਇਹ ਵੀ ਪੜ੍ਹੋ: PM ਮੋਦੀ ਦਾ ਦਿਖਿਆ ਅਲੱਗ ਅੰਦਾਜ਼, ਵਾਰਾਣਸੀ 'ਚ ਲਈਆਂ ਚਾਹ ਦੀਆਂ ਚੁਸਕੀਆਂ ਪੁਲਿਸ ਇਸ ਮਾਮਲੇ ਵਿੱਚ ਕੈਮਰੇ ਦੇ ਸਾਹਮਣੇ ਆਉਣ ਤੋਂ ਇਨਕਾਰ ਕਰ ਰਹੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਘਟਨਾ 3 ਦਿਨ ਪਹਿਲਾਂ ਦੀ ਹੈ। ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ। - ਰਿਪੋਰਟਰ ਨਵੀਨ ਸ਼ਰਮਾ ਦੇ ਸਹਿਯੋਗ ਨਾਲ -PTC News


Top News view more...

Latest News view more...

PTC NETWORK