ਤਕਨੀਕੀ ਨੁਕਸ ਕਾਰਨ ਅੰਮ੍ਰਿਤਸਰ ਦੇ ਵੱਲਾ ਰੋਡ 'ਤੇ ਚੱਲਦੇ ਟਰੱਕ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਰਾਹਤ
ਅੰਮ੍ਰਿਤਸਰ, 14 ਜੂਨ: ਅੰਮ੍ਰਿਤਸਰ ਦੇ ਵੱਲਾ ਰੋਡ 'ਤੇ ਗੁਮਟਾਲਾ ਤੋਂ ਹੁਸ਼ਿਆਰਪੁਰ ਜਾ ਰਹੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ, ਅੱਗ ਲੱਗਦੇ ਹੀ ਟਰੱਕ ਡਰਾਈਵਰ ਨੇ ਟਰੱਕ ਨੂੰ ਸਾਈਡ 'ਤੇ ਖੜਾ ਦਿਤਾ ਤੇ ਛਾਲ ਮਾਰ ਕੇ ਆਪਣੀ ਜਾਨ ਬਚਾਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ 'ਤੇ ਕਾਬੂ ਪਾਇਆ। ਇਹ ਵੀ ਪੜ੍ਹੋ: ਲਾਰੈਂਸ-ਗੋਲਡੀ ਗੈਂਗ ਦੇ ਦੋ ਹਰਿਆਣਾ ਅਧਾਰਤ ਸਾਥੀ ਮੋਹਾਲੀ ਤੋਂ ਗ੍ਰਿਫਤਾਰ: ਵਿਵੇਕ ਸ਼ੀਲ ਸੋਨੀ ਟਰੱਕ ਡਰਾਈਵਰ ਬ੍ਰਿਜੇਸ਼ ਕੁਮਾਰ ਨੇ ਹਾਦਸੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਜਦੋਂ ਉਨ੍ਹਾਂ ਗੁਮਟਾਲਾ ਤੋਂ ਸਫ਼ਰ ਸ਼ੁਰੂ ਕੀਤਾ ਸੀ ਤਾਂ ਗੱਡੀ ਚੰਗੀ ਭਲੀ ਸੀ ਪਰ ਹੁਸ਼ਿਆਰਪੁਰ ਨੂੰ ਜਾਉਂਦਿਆਂ ਅੰਮ੍ਰਿਤਸਰ ਦੀ ਵੱਲਾ ਰੋਡ 'ਤੇ ਟਰੱਕ ਨੂੰ ਅਚਾਨਕ ਅੱਗ ਲਗ ਗਈ। ਡਰਾਈਵਰ ਨੇ ਦੱਸਿਆ ਕਿ ਟਰੱਕ ਵਿਚ ਗੈਸ ਪਾਈਪਲਾਉਣ ਵਾਲੀ ਮਸ਼ੀਨ ਸੀ ਜੋ ਅੱਗ ਵਿਚ ਸਵਾਹ ਹੋ ਗਈ ਹੈ। ਉਸਨੇ ਦੱਸਿਆ ਕਿ ਟੱਰਕ ਵਿਚ 12 ਤੋਂ 13 ਲੋਕ ਸਨ, ਗਨੀਮਤ ਰਹੀ ਕਿ ਸਾਰੇ ਸੁਰੱਖਿਅਤ ਹਨ। ਇਹ ਵੀ ਪੜ੍ਹੋ: ਮੋਹਾਲੀ ਫੇਜ਼ 1 ਸਥਿਤ 66 ਕੇਵੀ ਸਟੇਸ਼ਨ ਨੂੰ ਲੱਗੀ ਭਿਆਨਕ ਅੱਗ, ਵਿਭਾਗ ਨੇ ਲੋਕਾਂ ਤੋਂ ਮੰਗਿਆ ਸਹਿਯੋਗ ਦੂਜੇ ਪਾਸੇ ਹਾਦਸੇ ਦੀ ਜਾਣਕਾਰੀ ਮਿਲਦੀਆਂ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ, ਏ.ਸੀ.ਪੀ (ਪੂਰਬੀ) ਮਨਜੀਤ ਸਿੰਘ ਨੇ ਦੱਸਿਆ ਕਿ ਟਰੱਕ ਨੂੰ ਤਕਨੀਕੀ ਖਰਾਬੀ ਕਾਰਨ ਅੱਗ ਲੱਗ ਗਈ ਪਰ ਮੌਕੇ 'ਤੇ ਪੁਲਿਸ ਦੀ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। -PTC News