Tue, May 6, 2025
Whatsapp

ਦੀਪ ਸਿੱਧੂ ਮਾਮਲੇ 'ਚ ਟਰੱਕ ਚਾਲਕ 'ਕਾਸਿਮ' ਗਿਰਫ਼ਤਾਰ, ਭਲਕੇ ਨੂੰ ਅਦਾਲਤ 'ਚ ਕੀਤਾ ਜਾਵੇਗਾ ਪੇਸ਼

Reported by:  PTC News Desk  Edited by:  Jasmeet Singh -- February 17th 2022 09:41 PM
ਦੀਪ ਸਿੱਧੂ ਮਾਮਲੇ 'ਚ ਟਰੱਕ ਚਾਲਕ 'ਕਾਸਿਮ' ਗਿਰਫ਼ਤਾਰ, ਭਲਕੇ ਨੂੰ ਅਦਾਲਤ 'ਚ ਕੀਤਾ ਜਾਵੇਗਾ ਪੇਸ਼

ਦੀਪ ਸਿੱਧੂ ਮਾਮਲੇ 'ਚ ਟਰੱਕ ਚਾਲਕ 'ਕਾਸਿਮ' ਗਿਰਫ਼ਤਾਰ, ਭਲਕੇ ਨੂੰ ਅਦਾਲਤ 'ਚ ਕੀਤਾ ਜਾਵੇਗਾ ਪੇਸ਼

ਚੰਡੀਗੜ੍ਹ: ਦੀਪ ਸਿੱਧੂ ਦੀ ਕਾਰ ਦੇ ਹਾਦਸੇ ਨੂੰ ਅੰਜਾਮ ਦੇਣ ਵਾਲੇ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਟਰੱਕ ਚਾਲਕ ਦਾ ਨਾਂ ਕਾਸਿਮ ਦੱਸਿਆ ਜਾ ਰਿਹਾ ਹੈ ਅਤੇ ਉਹ ਹਰਿਆਣਾ ਦੇ ਨਾਹੂ ਦਾ ਰਹਿਣ ਵਾਲਾ ਹੈ। ਟਰੱਕ ਚਾਲਕ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਵੀ ਪੜ੍ਹੋ: ਦੀਪ ਸਿੱਧੂ ਦੀ ਮਹਿਲਾ ਮਿੱਤਰ ਨੂੰ ਹਸਪਤਾਲ 'ਚੋਂ ਮਿਲੀ ਛੁੱਟੀ, ਸਿੱਧੂ ਨਾਲ ਆਖਰੀ PHOTO ਵਾਇਰਲ ਪੰਜਾਬੀ ਅਭਿਨੇਤਾ ਤੋਂ ਕਾਰਕੁਨ ਬਣੇ ਦੀਪ ਸਿੱਧੂ ਦੀ 15 ਫਰਵਰੀ ਨੂੰ ਇੱਕ ਹਾਦਸੇ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਹਰਿਆਣਾ ਪੁਲਿਸ ਨੇ ਵੀਰਵਾਰ ਨੂੰ ਇੱਕ ਟਰੱਕ ਚਲਾਕ ਨੂੰ ਗ੍ਰਿਫਤਾਰ ਕੀਤਾ ਹੈ। ਚਾਲਕ ਦੀ ਪਛਾਣ ਹਰਿਆਣਾ ਦੇ ਨੂਹ ਜ਼ਿਲ੍ਹੇ ਦੇ ਰਹਿਣ ਵਾਲੇ ਕਾਸਿਮ ਵਜੋਂ ਹੋਈ ਹੈ। ਉਸ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪਿਛਲੇ ਸਾਲ ਗਣਤੰਤਰ ਦਿਵਸ 'ਤੇ ਲਾਲ ਕਿਲ੍ਹੇ ਦੀ ਹਿੰਸਾ ਦੇ ਮੁੱਖ ਸਾਜ਼ਿਸ਼ਘਾੜੇ ਦੇ ਦੋਸ਼ੀ 37 ਸਾਲਾ ਅਭਿਨੇਤਾ ਦੀ ਸੋਨੀਪਤ ਜ਼ਿਲੇ ਦੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ 'ਤੇ ਉਸ ਦੀ SUV ਦੇ ਟਰੱਕ ਨਾਲ ਟਕਰਾਉਣ ਤੋਂ ਬਾਅਦ ਮੌਤ ਹੋ ਗਈ ਸੀ। ਘਟਨਾ ਵੇਲੇ ਉਹ ਦਿੱਲੀ ਤੋਂ ਪੰਜਾਬ ਜਾ ਰਿਹਾ ਸੀ। ਦੀਪ ਸਿੱਧੂ ਦੇ ਭਰਾ ਮਨਦੀਪ ਦੀ ਸ਼ਿਕਾਇਤ 'ਤੇ ਟਰੱਕ ਚਾਲਕ ਦੇ ਖਿਲਾਫ ਬੇਰਹਿਮੀ ਨਾਲ ਗੱਡੀ ਚਲਾਉਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਸੀ। ਇਹ ਵੀ ਪੜ੍ਹੋ: ਦੀਪ ਸਿੱਧੂ ਦੀ ਮੌਤ ਤੋਂ ਬਾਅਦ ਮਹਿਲਾ ਮਿੱਤਰ ਨੇ ਸੋਸ਼ਲ ਮੀਡਿਆ 'ਤੇ ਲਿਖਿਆ - 'ਤੁਸੀਂ ਵਾਪਸ ਆ ਜਾਓ' ਜਦੋਂ ਇਹ ਘਟਨਾ ਵਾਪਰੀ ਤਾਂ ਦੀਪ ਸਿੱਧੂ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਚਲਾ ਰਿਹਾ ਸੀ ਅਤੇ ਆਪਣੀ ਨਜ਼ਦੀਕੀ ਦੋਸਤ ਰੀਨਾ ਰਾਏ ਨਾਲ ਜਾ ਰਿਹਾ ਸੀ, ਜੋ ਕਿ ਹਾਦਸੇ ਵਿੱਚ ਵਾਲ-ਵਾਲ ਬਚ ਗਈ ਹੈ। -PTC News


Top News view more...

Latest News view more...

PTC NETWORK