ਬਾਈਕ ਸਵਾਰ ਨੂੰ ਬਚਾਉਂਦਿਆਂ ਹਾਈ ਵੋਲਟੇਜ ਖੰਭੇ ਨਾਲ ਟਕਰਾਇਆ ਟਰੱਕ, CCTV 'ਚ ਕੈਦ ਹੋਇਆ ਹਾਦਸਾ
ਸੋਨੀਪਤ, 14 ਜੁਲਾਈ: ਸੋਨੀਪਤ ਦੇ ਸਭ ਤੋਂ ਵਿਅਸਤ ਚੌਕ ਗੀਤਾ ਭਵਨ ਚੌਕ ਵਿਖੇ ਵੱਡਾ ਹਾਦਸਾ ਟਲ ਗਿਆ। ਸੋਨੀਪਤ 'ਚ ਬਾਈਕ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ 'ਚ ਇਕ ਟਰੱਕ ਹਾਈ ਮਾਸਕ ਲਾਈਟ ਦੇ ਖੰਭੇ ਨਾਲ ਟਕਰਾ ਗਿਆ ਅਤੇ ਖੰਭੇ ਨਾਲ ਟਕਰਾਉਣ ਤੋਂ ਬਾਅਦ ਬਿਜਲੀ ਦੀ ਤਾਰ ਟੁੱਟ ਕੇ ਸੜਕ 'ਤੇ ਡਿੱਗ ਗਿਆ। ਇਹ ਵੀ ਪੜ੍ਹੋ: 2 ਘੰਟੇ ਦੇਰੀ ਨਾਲ ਪਹੁੰਚੀ Spicejet ਦੀ SG56, 50 ਯਾਤਰੀਆਂ ਦਾ ਸਮਾਨ ਗਾਇਬ ਖੁਸ਼ਕਿਸਮਤੀ ਨਾਲ ਜਦੋਂ ਖੰਭਾ ਡਿੱਗਿਆ ਤਾਂ ਕੋਈ ਵੀ ਬਾਈਕ ਸਵਾਰ ਜਾਂ ਵਾਹਨ ਸਵਾਰ ਸੜਕ ਪਾਰ ਨਹੀਂ ਕਰ ਰਿਹਾ ਸੀ। ਫਿਲਹਾਲ ਕਰੇਨ ਦੀ ਮਦਦ ਨਾਲ ਟਰੱਕ ਨੂੰ ਹਟਾ ਕੇ ਸੜਕ ਨੂੰ ਸਾਫ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹਾਦਸੇ ਦੀਆਂ ਲਾਈਵ ਤਸਵੀਰਾਂ ਸਾਹਮਣੇ ਆਈਆਂ ਹਨ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਸੋਨੀਪਤ ਦਾ ਸਭ ਤੋਂ ਵਿਅਸਤ ਚੌਕ ਗੀਤਾ ਭਵਨ ਚੌਕ ਹੈ ਅਤੇ ਕੱਲ ਸਵੇਰੇ ਇੱਥੇ ਵੱਡਾ ਹਾਦਸਾ ਹੋਣੋਂ ਟਲ ਗਿਆ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਇੰਨਾ ਭਿਆਨਕ ਹੋਇਆ ਹੋਵੇਗਾ। ਤਸਵੀਰਾਂ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਬਾਈਕ 'ਤੇ ਸਵਾਰ ਇਕ ਆਦਮੀ ਅਤੇ ਔਰਤ ਗੀਤਾ ਭਵਨ ਚੌਕ ਤੋਂ ਰੇਲਵੇ ਸਟੇਸ਼ਨ ਵੱਲ ਮੁੜ ਰਹੇ ਹਨ ਅਤੇ ਕੁਝ ਹੀ ਸੈਕਿੰਡ ਬਾਅਦ ਟਰੱਕ ਖੰਭੇ ਨਾਲ ਟਕਰਾ ਗਿਆ। ਖੰਭੇ ਨਾਲ ਟਕਰਾਉਣ ਤੋਂ ਬਾਅਦ ਇਹ ਖੰਭਾ ਬਿਜਲੀ ਦੀਆਂ ਤਾਰਾਂ ਸਮੇਤ ਹੇਠਾਂ ਡਿੱਗ ਗਿਆ। ਸ਼ੁਕਰ ਹੈ ਕਿ ਉਸ ਸਮੇਂ ਉੱਥੇ ਕੋਈ ਮੌਜੂਦ ਨਹੀਂ ਸੀ। ਇਹ ਵੀ ਪੜ੍ਹੋ: ਕੈਨੇਡਾ: ਟੋਰਾਂਟੋ ਦੇ ਰਿਚਮੰਡ ਹਿੱਲ 'ਚ ਮਹਾਤਮਾ ਗਾਂਧੀ ਦੇ ਬੁੱਤ ਦੀ ਕੀਤੀ ਗਈ ਭੰਨਤੋੜ ਹਾਦਸੇ ਤੋਂ ਬਾਅਦ ਟਰੱਕ ਚਾਲਕ ਕ੍ਰਿਸ਼ਨਾ ਨੇ ਦੱਸਿਆ ਕਿ ਉਹ ਗੀਤਾ ਭਵਨ ਚੌਕ ਤੋਂ ਬਹਿਲਗੜ੍ਹ ਵੱਲ ਜਾ ਰਿਹਾ ਸੀ। ਇਸੇ ਦੌਰਾਨ ਇਕ ਬਾਈਕ ਸਵਾਰ ਟਰੱਕ ਦੇ ਸਾਹਮਣੇ ਆ ਗਿਆ ਅਤੇ ਬਾਈਕ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ 'ਚ ਟਰੱਕ ਹਾਈ ਮਾਸਕ ਲਾਈਟ ਦੇ ਖੰਭੇ ਨਾਲ ਟਕਰਾ ਗਿਆ ਅਤੇ ਖੰਭੇ ਨਾਲ ਟਕਰਾਉਣ ਤੋਂ ਬਾਅਦ ਖੰਭਾ ਡਿੱਗ ਗਿਆ। ਜਿਸ ਤੋਂ ਬਾਅਦ ਤਾਰਾਂ ਵੀ ਟੁੱਟ ਗਈਆਂ। -PTC News