ਮੂੰਗਫਲੀ ਵੇਚਣ ਵਾਲੇ ਦਾ ਗਾਇਆ ਗੀਤ 'ਕੱਚਾ ਬਦਾਮ' ਇੰਸਟਾਗ੍ਰਾਮ 'ਤੇ ਬਣਿਆ TRENDING
Kacha Badaam Song: ਇਨ੍ਹੀਂ ਦਿਨੀਂ 'ਕੱਚਾ ਬਦਾਮ' (Kacha badaam)ਗੀਤ ਸੋਸ਼ਲ ਮੀਡੀਆ 'ਤੇ ਖੂਬ ਟਰੈਂਡ (Trend)ਕਰ ਰਿਹਾ ਹੈ। ਬੰਗਾਲੀ ਭਾਸ਼ਾ 'ਚ ਬਣੇ ਇਸ ਗੀਤ ਦੇ ਬੋਲ ਭਾਵੇਂ ਲੋਕਾਂ ਦੀ ਸਮਝ ਤੋਂ ਬਾਹਰ ਹਨ ਪਰ ਇਹ ਗੀਤ ਪੂਰੇ ਦੇਸ਼ ਦੇ ਮਨਾਂ 'ਚ ਵਸ ਗਿਆ ਹੈ। ਇਹ ਗੀਤ ਕਿਸੇ ਮਸ਼ਹੂਰ ਗਾਇਕ ਜਾਂ ਸੰਗੀਤਕਾਰ ਨੇ ਨਹੀਂ ਸਗੋਂ ਸੜਕਾਂ 'ਤੇ ਮੂੰਗਫਲੀ ਵੇਚਣ ਵਾਲੇ ਇੱਕ ਆਮ ਆਦਮੀ ਨੇ ਰਚਿਆ ਹੈ। ਇੰਸਟਾਗ੍ਰਾਮ ਤੇ ਇਹ ਗਾਣਾ ਜੈਮ ਕ ਟਰੇਂਡ (Trend)ਕਰ ਰਿਹਾ ਹੈ ਤੇ ਲੋਕੀ ਇਸ ਤੇ (reels) ਰੀਲਸ ਬਣਾ ਕ ਪਾ ਰਹੇ ਹਨ ਤੇ ਹੁਣ ਤੱਕ ਇਸ ਗਾਣੇ ਤੇ 3 ਲੱਖ ਤੋਂ ਵੱਧ ਰੀਲਾਂ ਬਣ ਚੁੱਕਿਆ ਹਨ।ਆਓ ਜਾਣਦੇ ਹਾਂ ਕੀ ਹੈ (Bhuban Badaikar)ਭੁਬਨ ਬਡਾਈਕਰ ਦੇ ਇਸ ਗੀਤ ਪਿੱਛੇ ਦੀ ਅਸਲ ਕਹਾਣੀ- ਇਹ ਵੀ ਪੜ੍ਹੋ: 10 ਹਫ਼ਤਿਆਂ 'ਚ Omicron ਦੇ 90 ਕਰੋੜ ਤੋਂ ਵੱਧ ਮਾਮਲੇ ਆਏ ਸਾਹਮਣੇ: WHO ਦੱਸਣਯੋਗ ਇਹ ਹੈ ਕਿ ਭੁਬਨ ਬਡਾਈਕਰ (Bhuban Badaikar)ਪੱਛਮੀ ਬੰਗਾਲ ਦੇ ਕੁਰਾਲਜੂਰੀ ਪਿੰਡ ਦਾ ਇੱਕ ਗਰੀਬ ਆਦਮੀ ਹੈ 'ਤੇ ਭੁੱਬਣ ਆਪਣਾ ਘਰ ਚਲਾਉਣ ਲਈ ਪਿੰਡ ਦੀਆਂ ਗਲੀਆਂ ਵਿੱਚ ਮੂੰਗਫਲੀ ਵੇਚਦਾ ਹੈ। ਭੁੱਬਣ ਸਾਈਕਲ 'ਤੇ ਥੈਲਾ ਚੁੱਕ ਕੇ ਗਲੀਆਂ 'ਚ ਮੂੰਗਫਲੀ ਵੇਚਦਾ ਹੈ ਤੇ ਉਸ ਨੇ ਮੂੰਗਫਲੀਆਂ ਵੇਚਣ ਲਈ ਇਕ ਵੱਖਰਾ ਢੰਗ ਅਪਣਾਇਆ ਤੇ 'ਕੱਚਾ ਬਦਾਮ'(Kacha badaam)ਗੀਤ ਤਿਆਰ ਕੀਤਾ। 'Kacha badaam' ਗੀਤ ਅਸਲ ਵਿੱਚ ਮੂੰਗਫਲੀ 'ਤੇ ਬਣਿਆ ਹੈ। ਬੰਗਾਲੀ ਵਿੱਚ, ਮੂੰਗਫਲੀ ਨੂੰ ਕੱਚਾ ਬਦਾਮ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ: ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ, 1 ਅੱਤਵਾਦੀ ਢੇਰ ਪੱਛਮੀ ਬੰਗਾਲ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿਣ ਵਾਲਾ ਭੁਬਨ ਬੰਗਾਲੀ ਭਾਸ਼ਾ ਤੋਂ ਇਲਾਵਾ ਹੋਰ ਕੋਈ ਭਾਸ਼ਾ ਨਹੀਂ ਸਮਝਦਾ। ਪਿੰਡ ਵਿੱਚ ਇੱਕ ਝੌਂਪੜੀ ਵਿੱਚ ਰਹਿਣ ਵਾਲੇ ਭੁਵਨ ਦੇ ਘਰ ਪਤਨੀ, ਦੋ ਪੁੱਤਰ, ਇੱਕ ਧੀ ਸਮੇਤ ਪੰਜ ਵਿਅਕਤੀ ਰਹਿੰਦੇ ਹਨ, ਜਿਨ੍ਹਾਂ ਦੀ ਜ਼ਿੰਮੇਵਾਰੀ ਉਸ 'ਤੇ ਹੈ। ਰੋਜ਼ਾਨਾ 3 ਤੋਂ 4 ਕਿੱਲੋ ਮੂੰਗਫਲੀ ਵਿਕਣ ਦੇ ਬਾਵਜੂਦ ਭੁਵਨ ਸਿਰਫ਼ 200-250 ਰੁਪਏ ਹੀ ਕਮਾਉਂਦਾ ਹੈ। ਪ੍ਰਸਿੱਧੀ ਮਿਲਣ ਤੋਂ ਬਾਅਦ ਭੁਬਨ ਨੇ ਦੱਸਿਆ ਕਿ ਉਸ ਨੇ 10 ਸਾਲ ਪਹਿਲਾਂ ਕੱਚਾ ਬਦਾਮ ਗੀਤ ਲੋਕਾਂ ਨੂੰ ਸੜਕਾਂ 'ਤੇ ਆਕਰਸ਼ਿਤ ਕਰਨ ਲਈ ਤਿਆਰ ਕੀਤਾ ਸੀ ਅਤੇ ਉਹ ਚਾਹੁੰਦੇ ਹਨ ਕਿ ਸਰਕਾਰ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਮਦਦ ਕਰੇ, ਤਾਂ ਜੋ ਉਹ ਗੁਜ਼ਾਰਾ ਕਰ ਸਕਣ। ਇੱਕ ਰੈਪਰ (Ron-E)ਰੌਨ-ਈ ਨੇ ਕੱਚੇ ਬਦਾਮ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਗਾਣੇ ਨੂੰ ਰਿਕੰਪੋਜ਼ ਕੀਤਾ।View this post on Instagram
ਵੇਖੋ Kacha Badaam ਨਾਲ ਜੁੜੀਆਂ Trending reels:View this post on Instagram
ਰੀਕੰਪੋਜ਼ ਕੀਤੇ ਗੀਤ ਨੂੰ ਯੂਟਿਊਬ 'ਤੇ 30 ਮਿਲੀਅਨ ਤੋਂ ਵੱਧ ਵਿਊਜ਼ ਅਤੇ 1.2 ਮਿਲੀਅਨ ਲਾਈਕਸ (likes)ਮਿਲ ਚੁੱਕੇ ਹਨ। ਗਾਣਾ ਹਿੱਟ ਹੋਣ ਤੋਂ ਬਾਅਦ ਹੁਣ ਭੁਬਨ ਦੀ ਮੂੰਗਫਲੀ ਦੀ ਵਿਕਰੀ ਵੀ ਵੱਧ ਚੁਕੀ ਹੈ ਤੇ ਉਸ ਨੂੰ ਚੋਣਾਂ ਦੌਰਾਨ ਪ੍ਰਚਾਰ ਦਾ ਹਿੱਸਾ ਵੀ ਬਣਾਇਆ ਜਾ ਰਿਹਾ ਹੈ। -PTC NewsView this post on Instagram