Wed, May 7, 2025
Whatsapp

Cheque: ਚੈੱਕ ਭਰਨ ਸਮੇਂ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ, ਇੱਥੇ ਜਾਣੋ

Reported by:  PTC News Desk  Edited by:  Amritpal Singh -- December 20th 2023 02:45 PM
Cheque: ਚੈੱਕ ਭਰਨ ਸਮੇਂ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ, ਇੱਥੇ ਜਾਣੋ

Cheque: ਚੈੱਕ ਭਰਨ ਸਮੇਂ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ, ਇੱਥੇ ਜਾਣੋ

Cheque: ਜਿਵੇ ਤੁਸੀਂ ਜਾਣਦੇ ਹੋ ਕਿ ਅੱਜਕਲ ਬਹੁਤੇ ਲੋਕ ਚੈੱਕ ਰਹੀ ਭੁਗਤਾਨ ਕਰਦੇ ਹਨ। ਪਰ ਜਦੋਂ ਅਸੀਂ ਚੈੱਕਾਂ 'ਤੇ ਦਸਤਖਤ ਕਰਦੇ ਹਾਂ ਤਾਂ ਅਸੀਂ ਜ਼ਿਆਦਾ ਧਿਆਨ ਨਹੀਂ ਰੱਖਦੇ, ਅਜਿਹੇ ਅਸੀਂ ਅੱਜ ਤੁਹਾਨੂੰ ਕੁੱਝ ਜ਼ਰੂਰੀ ਗੱਲਾਂ ਬਾਰੇ ਦਸਾਂਗੇ। ਜਿਨ੍ਹਾਂ ਦੀ ਮਦਦ ਨਾਲ ਤੁਸੀਂ ਹੋਣ ਵਾਲੇ ਨੁਕਸਾਨਾਂ ਤੋਂ ਬਚ ਸਕਦੇ ਹੋ। ਜਿਵੇ ਕਿ ਤੁਹਾਡੇ ਇਸ ਦਸਤਖਤ ਕੀਤੇ ਚੈੱਕ ਦੀ ਦੁਰ ਵਰਤੋਂ ਨਾ ਕਰ ਸਕੇ ਅਤੇ ਅਣਚਾਹੇ ਜਾਂ ਗਲਤ ਲੈਣ-ਦੇਣ ਵੀ ਨਾ ਕਰ ਸਕੇ। ਤੁਹਾਨੂੰ ਦੱਸ ਦੇਈਏ ਕਿ ਚੈੱਕ 'ਤੇ ਦਸਤਖਤ ਕਰਨ ਤੋਂ ਪਹਿਲਾਂ, ਪ੍ਰਾਪਤ ਕਰਨ ਵਾਲੇ ਅਤੇ ਉਦੇਸ਼ ਨੂੰ ਜਾਣਨਾ ਚਾਹੀਦਾ ਹੈ, ਤਾਂ ਜੋ ਇਸ ਚੈੱਕ ਦੀ ਦੁਰਵਰਤੋਂ ਨਾ ਹੋ ਸਕੇ।

ਸਹੀ ਨਾਮ ਭਰੋ: 
ਤੁਹਾਨੂੰ ਸਭ ਤੋਂ ਪਹਿਲਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਜਿਸ ਵਿਅਕਤੀ ਜਾਂ ਕਾਰੋਬਾਰ ਦਾ ਨਾਮ ਚੈੱਕ ਵਿੱਚ ਦਾਖਲ ਕਰਦੇ ਹੋ, ਉਸ ਨੂੰ ਦੋ ਵਾਰ ਚੈੱਕ ਕਰੋ। ਇਸ ਤੋਂ ਬਾਅਦ ਤੁਹਾਨੂੰ ਇਹ ਵੀ ਧਿਆਨ 'ਚ ਰੱਖਣਾ ਪਵੇਗਾ ਕਿ ਕਿ ਚੈੱਕ 'ਤੇ ਲਿਖਿਆ ਨਾਮ ਸਹੀ ਢੰਗ ਨਾਲ ਲਿਖਿਆ ਜਾਵੇ ਤਾਂ ਜੋ ਇਹ ਸਹੀ ਵਿਅਕਤੀ ਜਾਂ ਕਾਰੋਬਾਰ ਤੱਕ ਪਹੁੰਚ ਸਕੇ। ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਨਾਮ ਲਿਖਣ ਵਿੱਚ ਗਲਤੀ ਕਰਦੇ ਹੋ, ਤਾਂ ਤੁਹਾਨੂੰ ਇਸਦੀ ਕਲੀਅਰਿੰਗ 'ਚ ਸਮੱਸਿਆ ਆ ਸਕਦੀ ਹੈ ਅਤੇ ਇਹ ਰੱਦ ਹੋ ਸਕਦਾ ਹੈ।


ਖਾਤੇ ਵਿੱਚ ਕਾਫ਼ੀ ਪੈਸਾ ਹੈ 
ਤੁਹਾਨੂੰ ਦਸ ਦਈਏ ਕਿ ਇਹ ਮਹੱਤਵਪੂਰਨ ਹੈ ਕਿ ਜਦੋਂ ਤੁਸੀਂ ਚੈੱਕ ਵਿੱਚ ਪੈਸੇ ਜਮ੍ਹਾਂ ਕਰ ਰਹੇ ਹੋ, ਤਾਂ ਤੁਹਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਤੁਹਾਡੇ ਖਾਤੇ ਵਿੱਚ ਲੋੜੀਂਦਾ ਪੈਸਾ ਹੈ। ਅਤੇ ਨਾਲ ਹੀ ਇਹ ਵੀ ਮਹੱਤਵਪੂਰਨ ਹੈ ਕਿਉਂਕਿ ਜੇਕਰ ਤੁਸੀਂ ਕਈ ਵਾਰ ਗਲਤ ਰਕਮ ਭਰਦੇ ਹੋ, ਤਾਂ ਇਹ ਤੁਹਾਡੀ ਵਿੱਤੀ ਭਰੋਸੇਯੋਗਤਾ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਕਾਨੂੰਨੀ ਸਮੱਸਿਆਵਾਂ ਵੱਲ ਖੜਦਾ ਹੈ। ਤੁਹਾਨੂੰ ਇਸਦਾ ਵੀ ਖਾਸ ਧਿਆਨ ਦੇਣਾ ਚਾਹੀਦਾ ਹੈ ਕਿ ਜੇਕਰ ਤੁਸੀਂ ਗਲਤ ਰਕਮ ਭਰਦੇ ਹੋ, ਤਾਂ ਤੁਹਾਡਾ ਚੈੱਕ ਬਾਊਂਸ ਹੋ ਸਕਦਾ ਹੈ, ਇਸ ਲਈ ਤੁਹਾਨੂੰ ਆਪਣੇ ਚੈੱਕ ਦੀ ਰਕਮ ਨੂੰ ਦੋ ਵਾਰ ਚੈੱਕ ਕਰਨਾ ਚਾਹੀਦਾ ਹੈ।

ਸਹੀ ਤਾਰੀਖ ਭਰੋ: 
ਤੁਹਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਤੁਸੀਂ ਚੈਕ ਭਰ ਰਹੇ ਹੋ, ਤਾਂ ਯਕੀਨੀ ਬਣਾਓ ਕਿ ਤੁਸੀਂ ਸਹੀ ਮਿਤੀ ਦਰਜ ਕੀਤੀ ਹੈ। ਜਿਸ ਮਿਤੀ ਨੂੰ ਤੁਸੀਂ ਚੈੱਕ ਵਿੱਚ ਦਾਖਲ ਕਰ ਰਹੇ ਹੋ, ਉਹੀ ਮਿਤੀ ਹੋਣੀ ਚਾਹੀਦੀ ਹੈ ਜੋ ਕਿ ਚੈੱਕ ਜਾਰੀ ਕਰਨ ਵੇਲੇ ਸੀ। ਇਸ ਤੋਂ ਇਲਾਵਾ, ਤੁਹਾਨੂੰ ਆਪਣੇ ਚੈੱਕ 'ਤੇ ਸਹੀ ਢੰਗ ਨਾਲ ਦਸਤਖਤ ਕਰਨੇ ਪੈਣਗੇ, ਤਾਂ ਜੋ ਤੁਹਾਡਾ ਚੈੱਕ ਬਾਊਂਸ ਨਾ ਹੋਵੇ। ਇਸ ਤੋਂ ਇਲਾਵਾ, ਤੁਹਾਨੂੰ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਤੁਸੀਂ ਚੈੱਕ 'ਤੇ ਉਹੀ ਦਸਤਖਤ ਕਰੋ ਤੁਹਾਡੇ ਬੈਂਕ 'ਚ ਦਰਜ ਹਨ। ਇਸ ਤੋਂ ਇਲਾਵਾ ਚੈੱਕ ਨੰਬਰ ਨੂੰ ਧਿਆਨ ਵਿਚ ਰੱਖੋ, ਇਸ ਤੋਂ ਤੁਸੀਂ ਕਿਸੇ ਵੀ ਸਮੇਂ ਇਸ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। 

ਕਦੇ ਵੀ ਖਾਲੀ ਚੈੱਕ ਨਾ ਦਿਓ: 
ਤੁਹਾਨੂੰ ਹਮੇਸ਼ਾ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਖਾਲੀ ਚੈੱਕ ਕਦੇ ਵੀ ਨਾ ਭਰੋ, ਅਜਿਹਾ ਕਰਨ ਨਾਲ ਕੋਈ ਵੀ ਇਸ 'ਚ ਗਲਤ ਰਕਮ ਭਰ ਕੇ ਇਸਦੀ ਦੁਰਵਰਤੋਂ ਕਰ ਸਕਦਾ ਹੈ। ਇਸ ਨਾਲ ਤੁਹਾਨੂੰ ਆਰਥਿਕ ਨੁਕਸਾਨ ਵੀ ਹੋ ਸਕਦਾ ਹੈ, ਅਜਿਹੇ 'ਚ ਤੁਹਾਨੂੰ ਹਮੇਸ਼ਾ ਚੌਕਸ ਰਹਿਣ ਦੀ ਲੋੜ ਹੈ।

- PTC NEWS

Top News view more...

Latest News view more...

PTC NETWORK