Wed, Dec 11, 2024
Whatsapp

ਟਰਾਂਸਪੋਰਟ ਮੰਤਰੀ ਭੁੱਲਰ ਨੇ ਅਚਨਚੇਤ ਕੀਤੀ ਚੈਕਿੰਗ,  ਨਿੱਜੀ ਬੱਸਾਂ 'ਤੇ ਕੱਸਿਆ ਸ਼ਿਕੰਜਾ

Reported by:  PTC News Desk  Edited by:  Pardeep Singh -- April 15th 2022 01:09 PM
ਟਰਾਂਸਪੋਰਟ ਮੰਤਰੀ ਭੁੱਲਰ ਨੇ ਅਚਨਚੇਤ ਕੀਤੀ ਚੈਕਿੰਗ,  ਨਿੱਜੀ ਬੱਸਾਂ 'ਤੇ ਕੱਸਿਆ ਸ਼ਿਕੰਜਾ

ਟਰਾਂਸਪੋਰਟ ਮੰਤਰੀ ਭੁੱਲਰ ਨੇ ਅਚਨਚੇਤ ਕੀਤੀ ਚੈਕਿੰਗ,  ਨਿੱਜੀ ਬੱਸਾਂ 'ਤੇ ਕੱਸਿਆ ਸ਼ਿਕੰਜਾ

ਮੋਹਾਲੀ: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਨਿੱਜੀ ਟਰਾਂਸਪੋਰਟ ਦੇ ਸਮੁੱਚੇ ਸਿਲਸਿਲੇ ਨੂੰ ਆਨਲਾਈਨ ਪ੍ਰਣਾਲੀ ਨਾਲ ਜੋੜੇ ਜਾਣ ਤੋਂ ਬਾਅਦ ਨਿੱਜੀ ਤੌਰ 'ਤੇ ਵਿੱਢੀ ਗਈ ਮੁਹਿੰਮ ਤਹਿਤ ਵੀਰਵਾਰ ਦੇਰ ਰਾਤ ਜ਼ੀਰਕਪੁਰ ਦੇ ਮੈਕ-ਡੀ ਚੌਂਕ ਵਿਖੇ ਮਾਰੇ ਗਏ ਛਾਪੇ ਤੇ ਅਚਨਚੇਤ ਚੈਕਿੰਗ ਦੌਰਾਨ ਕਈ ਨਿੱਜੀ ਬੱਸਾਂ ਦੇ ਚਲਾਨ ਕੱਟੇ ਗਏ। ਇਸ ਕਾਰਵਾਈ ਦੌਰਾਨ ਉਨ੍ਹਾਂ ਨਾਲ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੀ ਮੌਜੂਦ। ਇਸ ਮੌਕੇ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਵੱਲੋਂ ਚਾਹੇ ਉਹ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਹੋਵੇ ਚਾਹੇ ਉਹ ਕੋਈ ਮੰਤਰੀ ਹੋਵੇ ਬੱਸਾਂ ਦਾ ਟੈਕਸ ਨਾ ਦਿਤਾ ਗਿਆ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਨਿਯਮਾਂ ਨੂੰ ਤੋੜ ਕੇ ਕਿਸੇ ਵੀ ਬੱਸ ਨੂੰ ਨਹੀਂ ਚੱਲਣ ਦੇਣਗੇ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਹਰੇਕ ਜ਼ਿਲ੍ਹੇ ਵਿਚ ਚੈਕਿੰਗ ਹੋ ਰਹੀ ਹੈ ਤੇ ਜੋ ਬੱਸਾਂ ਟੈਕਸ ਤੋਂ ਬਿਨਾਂ ਪਾਈਆਂ ਜਾ ਰਹੀਆਂ ਹਨ ਉਨ੍ਹਾਂ ਤੋਂ ਜੁਰਮਾਨਾ ਵਸੂਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲਾ ਕੇ ਨਾਜਾਇਜ਼ ਢੰਗ ਨਾਲ ਕਾਰੋਬਾਰ ਚਲਾ ਰਹੇ ਟਰਾਂਸਪੋਰਟ ਮਾਫ਼ੀਆ ਨੂੰ ਹਰ ਹੀਲੇ ਨੱਥ ਪਾਈ ਜਾਵੇਗੀ ਇਸ ਦੌਰਾਨ ਜਦੋਂ ਵਾਹਨਾਂ ਦੀ ਚੈਕਿੰਗ ਕੀਤੀ ਗਈ ਤਾਂ ਉਨ੍ਹਾਂ ਕੋਲੋਂ ਦਸਤਾਵੇਜ਼ ਨਹੀਂ ਮਿਲੇ। ਕਈਆਂ ਕੋਲ ਪਰਮਿਟ ਨਹੀਂ ਸਨ ਅਤੇ ਕਈਆਂ ਨੇ ਟੈਕਸ ਵੀ ਨਹੀਂ ਭਰਿਆ। ਇਸ ਤੋਂ ਬਾਅਦ ਬੱਸਾਂ ਨੂੰ ਜ਼ਬਤ ਕਰਨ ਦੀ ਕਾਰਵਾਈ ਕੀਤੀ ਗਈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਪੰਜਾਬ ਰੋਡਵੇਜ਼ ਨੂੰ ਮਜ਼ਬੂਤ ​​ਕੀਤਾ ਜਾਵੇਗਾ। ਇਸ ਤੋਂ ਇਲਾਵਾ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ। ਇਹ ਵੀ ਪੜ੍ਹੋ:ਮਹਿੰਗਾਈ ਦੀ ਮਾਰ, ਪੈਟਰੋਲ ਅਤੇ ਡੀਜ਼ਲ ਦੇ ਵਧੇ ਰੇਟ -PTC News


Top News view more...

Latest News view more...

PTC NETWORK