11 ਆਈਏਐਸ ਅਫ਼ਸਰਾਂ ਸਮੇਤ 35 ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲੇ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਦਿਆਂ 11 ਆਈਏਐਸ ਤੇ 24 ਪੀਸੀਐਸ ਅਧਿਕਾਰੀਆਂ ਦੇ ਵਿਭਾਗਾਂ ਵਿੱਚ ਫੇਰਬਦਲ ਕੀਤਾ ਹੈ। ਪੰਜਾਬ ਸਰਕਾਰ ਨੇ ਤੁਰੰਤ ਹੁਕਮਾਂ ਤਹਿਤ 35 ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ। ਆਈਏਐੱਸ ਅਧਿਕਾਰੀਆਂ 'ਚ ਅਰਸ਼ਦੀਪ ਸਿੰਘ ਥਿੰਦ ਨੂੰ ਸਕੱਤਰ ਖੇਤੀ ਤੇ ਕਿਸਾਨ ਭਲਾਈ, ਅਰੁਣ ਸੇਖੜੀ ਨੂੰ ਪਟਿਆਲਾ ਦਾ ਡਵੀਜ਼ਨ ਕਮਿਸ਼ਨਰ, ਇੰਦੂ ਮਲਹੋਤਰਾ ਨੂੰ ਸਕੱਤਰ ਵਨ ਤੇ ਵਣਜੀਵ ਤੇ ਵਾਧੂ ਚਾਰਜ ਸਕੱਤਰ ਪੰਜਾਬ ਰਾਜ ਸੂਚਨਾ ਕਮਿਸ਼ਨਰ, ਦਿਲਰਾਜ ਸਿੰਘ ਨੂੰ ਸਕੱਤਰ ਮਾਲੀਆ ਤੇ ਮੁੜ ਵਸੇਬਾ, ਰਾਜੀਵ ਪ੍ਰਰਾਸ਼ਰ ਨੂੰ ਸਕੱਤਰ ਲੋਕਪਾਲ, ਗੌਰੀ ਪਰਾਸ਼ਰ ਜੋਸ਼ੀ ਨੂੰ ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ, ਅਪਨੀਤ ਰਿਆਤ ਨੂੰ ਮੋਹਾਲੀ 'ਚ ਆਵਾਸ ਤੇ ਸ਼ਹਿਰੀ ਵਿਕਾਸ ਅਥਾਰਟੀ 'ਚ ਮੁੱਖ ਪ੍ਰਸ਼ਾਸਕ, ਗਿਰੀਸ਼ ਦਿਆਲਨ ਨੂੰ ਨਿਰਦੇਸ਼ਕ ਪ੍ਰਸ਼ਾਸਕੀ ਸੁਧਾਰ ਤੇ ਆਮ ਸ਼ਿਕਾਇਤਾਂ, ਅਮਰਪ੍ਰਰੀਤ ਕੌਰ ਸੰਧੂ ਨੂੰ ਗ੍ਰੇਟਰ ਲੁਧਿਆਣਾ 'ਚ ਰਿਹਾਇਸ਼ ਤੇ ਸ਼ਹਿਰੀ ਵਿਕਾਸ ਅਥਾਰਟੀ 'ਚ ਮੁੱਖ ਪ੍ਰਸ਼ਾਸਕ, ਗੌਤਮ ਜੈਨ ਨੂੰ ਰਿਹਾਇਸ਼ ਤੇ ਸ਼ਹਿਰੀ ਵਿਕਾਸ ਅਥਾਰਟੀ 'ਚ ਮੁੱਖ ਪ੍ਰਸ਼ਾਸਕ ਪਟਿਆਲਾ ਲਗਾਇਆ ਗਿਆ ਹੈ। ਪੀਸੀਐੱਸ ਅਧਿਕਾਰੀਆਂ 'ਚ ਅਨੁਪਮ ਕਲੇਰ ਨੂੰ ਕਪੂਰਥਲਾ ਨਗਰ ਨਿਗਮ ਦਾ ਕਮਿਸ਼ਨਰ, ਰਾਜਦੀਪ ਸਿੰਘ ਬਰਾੜ ਨੂੰ ਬਠਿੰਡਾ ਦਾ ਖੇਤਰੀ ਟਰਾਂਸਪੋਰਟ ਅਥਾਰਟੀ, ਰਵਿੰਦਰਜੀਤ ਸਿੰਘ ਬਰਾੜ ਨੂੰ ਵਧੀਕ ਪ੍ਰਬੰਧਨ ਨਿਰਦੇਸ਼ਕ ਪੰਜਾਬ ਸਮਾਲ ਇੰਡਸਟਰੀ ਤੇ ਐਕਸਪੋਰਟ ਕਾਰਪੋਰੇਸ਼ਨ, ਸਤਕਾਰ ਸਿੰਘ ਬੱਲ ਨੂੰ ਸੰਯੁਕਤ ਸਕੱਤਰ ਪੀਡਬਲਯੂਡੀ (ਬੀ ਐਂਡ ਆਰ), ਮਨਦੀਪ ਕੌਰ ਨੂੰ ਏਡੀਸੀ (ਜਨਰਲ) ਫਰੀਦਕੋਟ, ਰਾਕੇਸ਼ ਕੁਮਾਰ ਪੋਪਲੀ ਨੂੰ ਚੀਫ ਮੈਨੇਜਰ (ਪਰਸੋਨਲ) ਮਾਰਕਫੈੱਡ, ਨਵਰੀਤ ਕੌਰ ਸੇਖੋਂ ਨੂੰ ਐੱਸਡੀਐੱਮ ਸੰਗਰੂਰ, ਨਵਨੀਤ ਕੌਰ ਬਲ ਨੂੰ ਜਲੰਧਰ 'ਚ ਰਿਹਾਇਸ਼ ਤੇ ਸ਼ਹਿਰੀ ਵਿਕਾਸ ਅਥਾਰਟੀ ਦਾ ਅਸਟੇਟ ਅਫਸਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਜਸਲੀਨ ਕੌਰ ਮੁਹਾਲੀ 'ਚ ਰਿਹਾਇਸ਼ ਤੇ ਸ਼ਹਿਰੀ ਵਿਕਾਸ ਅਥਾਰਟੀ 'ਚ ਜ਼ਮੀਨ ਐਕਵਾਇਰ ਕੁਲੈਕਟਰ, ਅਵਿਕੇਸ਼ ਗੁਪਤਾ ਮੋਹਾਲੀ'ਚ ਰਿਹਾਇਸ਼ ਤੇ ਸ਼ਹਿਰੀ ਵਿਕਾਸ ਅਥਾਰਟੀ ਵਿਚ ਅਸਟੇਟ ਅਫਸਰ (ਰਿਹਾਇਸ਼), ਮਨਜੀਤ ਸਿੰਘ ਚੀਮਾ ਨੂੰ ਪਟਿਆਲਾ 'ਚ ਰਿਹਾਇਸ਼ ਤੇ ਸ਼ਹਿਰੀ ਵਿਕਾਸ ਅਥਾਰਟੀ 'ਚ ਵਧੀਕ ਮੁੱਖ ਪ੍ਰਸ਼ਾਸਕ, ਹਰਦੀਪ ਸਿੰਘ ਨੂੰ ਸੰਯੁਕਤ ਸਕੱਤਰ ਨਗਰ ਨਿਗਮ ਅੰਮਿ੍ਤਸਰ, ਸਤਵੰਤ ਸਿੰਘ ਨੂੰ ਐੱਸਡੀਐੱਮ ਫਗਵਾੜਾ, ਅਮਰਿੰਦਰ ਸਿੰਘ ਟਿਵਾਣਾ ਨੂੰ ਮੋਹਾਲੀ ਰਿਹਾਇਸ਼ ਤੇ ਸ਼ਹਿਰੀ ਵਿਕਾਸ ਅਥਾਰਟੀ 'ਚ ਵਧੀਕ ਮੁੱਖ ਪ੍ਰਸ਼ਾਸਕ, ਅੰਕੁਰ ਮਹਿੰਦਰ ਨੂੰ ਸੰਯੁਕਤ ਸਕੱਤਰ ਲੁਧਿਆਣਾ, ਰਵਿੰਦਰ ਸਿੰਘ ਅਰੋੜਾ ਨੂੰ ਐੱਸਡੀਐੱਮ ਜਲਾਲਾਬਾਦ, ਜਸਬੀਰ ਸਿੰਘ (ਥ੍ਰੀ) ਨੂੰ ਐੱਸਡੀਐੱਮ ਫਾਜ਼ਿਲਕਾ, ਹਰਬੰਸ ਸਿੰਘ (ਟੂ) ਐੱਸਡੀਐੱਮ ਰੂਪਨਗਰ, ਲਵ ਵਿਸ਼ਵਾਸ ਬੈਂਸ ਨੂੰ ਐੱਸਡੀਐੱਮ ਕਪੂਰਥਲਾ, ਪ੍ਰਰੀਤਇੰਦਰ ਸਿੰਘ ਬੈਂਸ ਨੂੰ ਐੱਸਡੀਐੱਮ ਗੜ੍ਹਸ਼ੰਕਰ, ਹਰਜਿੰਦਰ ਸਿੰਘ ਜੱਸਲ ਨੂੰ ਅਸਿਸਟੈਂਟ ਕਮਿਸ਼ਨਰ (ਜਨਰਲ) ਮਾਨਸਾ, ਚਰਨਜੋਤ ਸਿੰਘ ਵਾਲੀਆ ਵਧੀਕ ਪ੍ਰਬੰਧ ਨਿਰਦੇਸ਼ਕ ਪੀਆਰਟੀਸੀ ਪਟਿਆਲਾ, ਅਸ਼ਵਨੀ ਅਰੋੜਾ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਪਟਿਆਲਾ, ਕਿਰਨ ਸ਼ਰਮਾ ਨੂੰ ਐੱਸਡੀਐੱਮ ਨੰਗਲ ਲਗਾਇਆ ਗਿਆ ਹੈ। ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪਲਾਜ਼ਾ 'ਚੋਂ ਮਿਲੀ ਬੱਚੀ ਦੀ ਲਾਸ਼