ਪੁਲ ਉੱਤੇ ਰੇਲਗੱਡੀ ਨੂੰ ਲੱਗੀ ਅੱਗ, ਘਬਰਾਏ ਯਾਤਰੂਆਂ ਨੇ ਨਦੀ 'ਚ ਮਾਰੀਆਂ ਛਾਲਾਂ
ਵਾਇਰਲ ਵੀਡੀਓ: ਇੱਕ ਡਰਾਉਣੀ ਘਟਨਾ ਵਿੱਚ 21 ਜੁਲਾਈ ਨੂੰ ਅਮਰੀਕਾ ਦੇ ਬੋਸਟਨ ਦੇ ਬਾਹਰਵਾਰ ਮਿਸਟਿਕ ਨਦੀ 'ਤੇ ਇੱਕ ਪੁਲ ਤੋਂ ਲੰਘਦੇ ਸਮੇਂ ਇੱਕ ਰੇਲਗੱਡੀ ਨੂੰ ਅੱਗ ਲੱਗ ਗਈ। ਵਾਇਰਲ ਹੋਈ ਇਸ ਭਿਆਨਕ ਘਟਨਾ ਦੀ ਇੱਕ ਵੀਡੀਓ ਵਿੱਚ ਟ੍ਰੇਨ ਦੇ ਅਗਲੇ ਹਿੱਸੇ ਦੀਆਂ ਬੋਗੀਆਂ ਤੋਂ ਅੱਗ ਦੀਆਂ ਲਪਟਾਂ ਦੇਖਿਆਂ ਜਾ ਸਕਦੀਆਂ ਹਨ।
ਜਿੱਥੇ ਕਈ ਯਾਤਰੀਆਂ ਨੂੰ ਅੱਗ ਦੀਆਂ ਲਪਟਾਂ ਤੋਂ ਬਚਣ ਲਈ ਟ੍ਰੇਨ ਦੀਆਂ ਖਿੜਕੀਆਂ ਤੋਂ ਛਾਲ ਮਾਰਨ ਲਈ ਮਜਬੂਰ ਹੋਣਾ ਪਿਆ। ਉੱਥੇ ਹੀ ਅਧਿਕਾਰੀਆਂ ਨੇ ਦੱਸਿਆ ਕਿ ਕਰੀਬ 200 ਲੋਕਾਂ ਨੂੰ ਸਬਵੇਅ ਟ੍ਰੇਨ ਤੋਂ ਬਾਹਰ ਕੱਢਣਾ ਪਿਆ। ਗਨੀਮਤ ਰਹੀ ਕਿ ਕੋਈ ਜ਼ਖਮੀ ਨਹੀਂ ਹੋਇਆ। ਜਦੋਂ ਕਿ ਜ਼ਿਆਦਾਤਰ ਲੋਕ ਰੇਲਗੱਡੀ ਦੀਆਂ ਖਿੜਕੀਆਂ ਵਿੱਚੋਂ ਬਚ ਨਿਕਲੇ, ਇੱਕ ਔਰਤ ਨੇ ਹੇਠਾਂ ਮਿਸਟਿਕ ਨਦੀ ਵਿੱਚ ਛਾਲ ਮਾਰ ਦਿੱਤੀ। ਉਸ ਨੂੰ ਕੋਈ ਵੱਡੀ ਸੱਟ ਨਹੀਂ ਲੱਗੀ ਅਤੇ ਉਸਨੇ ਡਾਕਟਰੀ ਸਹਾਇਤਾ ਤੋਂ ਵੀ ਇਨਕਾਰ ਕਰ ਦਿੱਤਾ।Breaking: Fire Crews on scene of Orange line train fire. #boston25 https://t.co/XvIFJB3dI1 pic.twitter.com/n5tcIlQA6e — Ted Daniel (@tvnewzted) July 21, 2022
ਟ੍ਰੇਨ 'ਚ ਅੱਗ ਉਸ ਸਮੇਂ ਲੱਗੀ ਜਦੋਂ ਐਲੂਮੀਨੀਅਮ ਸਾਈਡਿੰਗ ਵਰਗੀ ਇੱਕ ਧਾਤ ਦੀ ਪੱਟੀ ਰੇਲਗੱਡੀ ਤੋਂ ਢਿੱਲੀ ਹੋ ਗਈ ਅਤੇ ਤੀਜੀ ਰੇਲ ਨਾਲ ਸੰਪਰਕ 'ਚ ਆ ਗਈ, ਜਿਸ ਵਿੱਚੋਂ ਬਿਜਲੀ ਲੰਘ ਰਹੀ ਸੀ। ਇਸ ਟ੍ਰੇਨ 'ਚ ਕਰੀਬ 200 ਯਾਤਰੀ ਸਵਾਰ ਸਨ। ਅਧਿਕਾਰੀਆਂ ਮੁਤਾਬਲ ਅੱਗ ਨਾਲ ਕੋਈ ਜ਼ਖਮੀ ਨਹੀਂ ਹੋਇਆ ਅਤੇ ਅਧਿਕਾਰੀਆਂ ਨੂੰ ਇਸ ਬਾਰੇ ਕਾਲ ਕਰਨ ਤੋਂ ਬਾਅਦ ਦੋ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਤੀਜੀ ਰੇਲ ਲਈ 'ਚ ਬਿਜਲੀ ਬੰਦ ਕਰ ਦਿੱਤੀ ਗਈ ਸੀ।NEW: Video shows Orange Line riders jumping out of windows after a train car caught on fire over the Mystic River.
The MBTA says a person even jumped from the bridge into the water. They declined medical attention. pic.twitter.com/xTdSWFlP2L — Rob Way (@RobWayTV) July 21, 2022
ਇਹ ਵੀ ਪੜ੍ਹੋ: ਵਾਇਰਲ ਵੀਡੀਓ: ਤੇਜ਼ ਰਫਤਾਰ ਰੇਲਗੱਡੀ ਥੱਲੇ ਆਉਣ ਤੋਂ ਮਸਾਂ ਬਚੀ ਮਹਿਲਾ, ਖੁਦ ਨੂੰ ਸਮਝ ਰਹੀ ਸੀ ਸੁਪਰਵੂਮਨ -PTC NewsNew video shows a person in the water after an Orange Line train broke down and started smoking over the Mystic River. Riders had to climb off the train on to the tracks and walk back to the station. Witnesses say one person even jumped into the water. pic.twitter.com/Gvimj7krf9 — Rob Way (@RobWayTV) July 21, 2022