Wed, Nov 13, 2024
Whatsapp

ਦੁੱਖਦ : ਕਰੰਟ ਲੱਗਣ ਨਾਲ ਪਿਓ ਤੇ ਪੁੱਤਰ ਦੀ ਦਰਦਨਾਕ ਮੌਤ

Reported by:  PTC News Desk  Edited by:  Ravinder Singh -- July 05th 2022 06:50 PM
ਦੁੱਖਦ : ਕਰੰਟ ਲੱਗਣ ਨਾਲ ਪਿਓ ਤੇ ਪੁੱਤਰ ਦੀ ਦਰਦਨਾਕ ਮੌਤ

ਦੁੱਖਦ : ਕਰੰਟ ਲੱਗਣ ਨਾਲ ਪਿਓ ਤੇ ਪੁੱਤਰ ਦੀ ਦਰਦਨਾਕ ਮੌਤ

ਸੰਗਰੂਰ : ਸੰਗਰੂਰ ਦੀ ਸ਼ਿਵਮ ਕਲੋਨੀ 'ਚ ਅੱਜ ਸਵੇਰੇ ਦਰਦਨਾਕ ਹਾਦਸਾ ਵਾਪਰ ਗਿਆ ਜਿੱਥੇ ਬਿਜਲੀ ਦਾ ਕਰੰਟ ਲੱਗਣ ਨਾਲ ਪਿਓ-ਪੁੱਤ ਦੀ ਮੌਤ ਹੋ ਗਈ। ਦਰਅਸਲ ਸਵੇਰੇ 7 ਵਜੇ ਪੁੱਤਰ ਮੱਝਾਂ ਦੇ ਵਾੜੇ 'ਚ ਗਿਆ ਸੀ, ਜਿੱਥੇ ਇਕ ਗਾਂ ਜ਼ਮੀਨ ਉਤੇ ਡਿੱਗੀ ਸੀ ਜਿਸ ਨੂੰ ਕਰੰਟ ਲੱਗ ਗਿਆ। ਇਸ ਤੋਂ ਬਾਅਦ ਪੁੱਤਰ ਨੇ ਗਾਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕਰੰਟ ਦੀ ਲਪੇਟ ਵਿੱਚ ਗਿਆ। ਪੁੱਤਰ ਨੂੰ ਕਰੰਟ ਲੱਗਦਾ ਵੇਖ ਉਸ ਦਾ ਪਿਤਾ ਭੱਜ ਕੇ ਬਚਾਉਣ ਲੱਗਾ ਤਾਂ ਉਸ ਨੂੰ ਵੀ ਕਰੰਟ ਨੇ ਲਪੇਟ 'ਚ ਲੈ ਲਿਆ। ਕਰੰਟ ਲੱਗਣ ਨਾਲ ਪਿਓ-ਪੁੱਤਰ ਦੀ ਮੌਤ ਹੋ ਗਈ। ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੁੱਖਦ : ਕਰੰਟ ਲੱਗਣ ਨਾਲ ਪਿਓ ਤੇ ਪੁੱਤਰ ਦੀ ਦਰਦਨਾਕ ਮੌਤਪਿੰਡ ਦੇ ਪ੍ਰਧਾਨ ਜਸਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਹੇਮਰਾਜ ਸੰਗਰੂਰ ਟ੍ਰੈਫਿਕ ਪੁਲਿਸ ਵਿੱਚ ਇੰਸਪੈਕਟਰ ਸੀ ਅਤੇ ਉਸ ਦੇ ਤਿੰਨ ਬੱਚੇ ਹਨ। ਇੱਕ ਪੁੱਤਰ ਵਿਦੇਸ਼ ਗਿਆ ਹੋਇਆ ਹੈ, ਇੱਕ ਮਹੀਨਾ ਪਹਿਲਾਂ ਹੀ ਲੜਕੀ ਦਾ ਵਿਆਹ ਹੋਇਆ ਸੀ। ਦੂਜੇ ਪੁੱਤਰ ਨੇ ਘਰ ਵਿੱਚ ਮੱਝਾਂ ਰੱਖੀਆਂ ਹੋਈਆਂ ਸਨ। ਅੱਜ ਸਵੇਰੇ 7 ਵਜੇ ਦੇ ਕਰੀਬ ਮੱਝਾਂ ਨੂੰ ਪੱਠੇ ਪਾਉਣ ਲਈ ਆਇਆ ਤਾਂ ਦੇਖਿਆ ਕਿ ਇੱਕ ਗਾਂ ਜ਼ਮੀਨ ਉਤੇ ਡਿੱਗੀ ਪਈ ਸੀ। ਲੜਕੇ ਨੇ ਉਸ ਨੂੰ ਉਥੋਂ ਹਟਾਉਣਾ ਸ਼ੁਰੂ ਕਰ ਦਿੱਤਾ ਪਰ ਗਾਂ ਨੂੰ ਪੱਠੇ ਕੁਤਰਨ ਵਾਲੀ ਮਸ਼ੀਨ ਦੀ ਮੋਟਰ ਤੋਂ ਕਰੰਟ ਲੱਗਿਆ ਸੀ। ਦੁੱਖਦ : ਕਰੰਟ ਲੱਗਣ ਨਾਲ ਪਿਓ ਤੇ ਪੁੱਤਰ ਦੀ ਦਰਦਨਾਕ ਮੌਤਕਰੰਟ ਲੱਗਣ ਨਾਲ ਲੜਕਾ ਵੀ ਧਰਤੀ ਉਤੇ ਡਿੱਗ ਪਿਆ। ਜਦ ਇਸ ਦਾ ਪਤਾ ਉਸਦੇ ਪਿਤਾ ਨੂੰ ਲੱਗਾ ਕਿ ਸ਼ਾਇਦ ਗਾਂ ਇਕੱਲੇ ਤੋਂ ਚੁੱਕੀ ਨਹੀਂ ਜਾ ਰਹੀ, ਜਦ ਉਸ ਨੇ ਹੱਥ ਲਗਾਇਆ ਤਾਂ ਉਸ ਨੂੰ ਵੀ ਕਰੰਟ ਨੇ ਆਪਣੀ ਲਪੇਟ ਵਿੱਚ ਲੈ ਲਿਆ। ਕਰੰਟ ਲੱਗਣ ਕਾਰਨ ਦੋਵਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਦੁੱਖਦ : ਕਰੰਟ ਲੱਗਣ ਨਾਲ ਪਿਓ ਤੇ ਪੁੱਤਰ ਦੀ ਦਰਦਨਾਕ ਮੌਤਇਸ ਦੇ ਨਾਲ ਹੀ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਸਾਨੂੰ ਸਵੇਰੇ 8 ਵਜੇ ਦੇ ਕਰੀਬ 2 ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਦੀ ਮੌਤ ਕਰੰਟ ਲੱਗਣ ਨਾਲ ਦੱਸੀ ਜਾ ਰਹੀ ਹੈ ਅਤੇ ਹੁਣ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮੌਤ ਦੇ ਕਾਰਨਾਂ ਬਾਰੇ ਪਤਾ ਲੱਗੇਗਾ। ਹੇਮਰਾਜ ਦੇ ਗੁਆਂਢੀ ਜਸਵਿੰਦਰ ਨੇ ਦੱਸਿਆ ਕਿ ਜਦੋਂ ਉਸ ਦੀ ਪਤਨੀ ਨੇ ਆਪਣੇ ਲੜਕੇ ਅਤੇ ਪਤੀ ਨੂੰ ਕਰੰਟ ਦੀ ਲਪੇਟ 'ਚ ਦੇਖਿਆ ਤਾਂ ਉਸ ਨੇ ਆਸਪਾਸ ਦੇ ਲੋਕਾਂ ਨੂੰ ਬੁਲਾਇਆ ਪਰ ਜਦੋਂ ਤੱਕ ਅਸੀਂ ਉੱਥੇ ਪਹੁੰਚੇ ਤਾਂ ਕਾਫੀ ਸਮਾਂ ਹੋ ਚੁੱਕਾ ਸੀ, ਅਸੀਂ ਤਾਰਾਂ ਕੱਟ ਕੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਉੱਥੇ ਜਾ ਕੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕੁਝ ਸਮਾਂ ਪਹਿਲਾਂ ਇੱਕ ਬੱਚੇ ਨੂੰ ਕੈਨੇਡਾ ਭੇਜਿਆ ਸੀ ਅਤੇ ਧੀ ਦਾ ਵਿਆਹ ਹੋ ਗਿਆ ਸੀ, ਹੁਣ ਉਹ ਘਰ ਵਿੱਚ ਆਪਣੀ ਪਤਨੀ ਤੇ ਬੇਟੇ ਨਾਲ ਰਹਿ ਰਿਹਾ ਸੀ। ਰਿਪੋਰਟ-ਗੁਰਦਰਸ਼ਨ ਸਿੰਘ ਸੰਗਰੂਰ ਇਹ ਵੀ ਪੜ੍ਹੋ : ਇਸ਼ਤਿਹਾਰਬਾਜ਼ੀ ਨੂੰ ਲੈ ਕੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਘੇਰੀ 'ਆਪ' ਸਰਕਾਰ


Top News view more...

Latest News view more...

PTC NETWORK