ਦਰਦਨਾਕ ਸੜਕ ਹਾਦਸਾ: ਦੋ ਕਾਰਾਂ 'ਤੇ ਪਲਟਿਆ ਟਰਾਲਾ, ਇਕ ਹੀ ਪਰਿਵਾਰ ਦੇ 3 ਜਣਿਆਂ ਦੀ ਹੋਈ ਮੌਤ
Punjab Road Accident video viral: ਪੰਜਾਬ ਦੇ ਨਵਾਂਸ਼ਹਿਰ ਵਿੱਚ ਇੱਕ ਰੂਹ ਕੰਬਾਊਂ ਦੇਣ ਵਾਲਾ ਸੜਕ ਹਾਦਸਾ ਵਾਪਰਿਆ ਹੈ। ਇੱਥੋਂ ਦੇ ਫਗਵਾੜਾ-ਮੁਹਾਲੀ ਮੁੱਖ ਮਾਰਗ ’ਤੇ ਪੈਂਦੇ ਕਸਬਾ ਬਹਿਰਾਮ ਨੇੜੇ ਦੋ ਕਾਰਾਂ ’ਤੇ ਮਿੱਟੀ ਨਾਲ ਭਰਿਆ ਟਰਾਲਾ ਪਲਟ ਗਿਆ, ਜਿਸ ਕਾਰਨ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋਏ ਹਨ। ਹਾਦਸੇ ਤੋਂ ਬਾਅਦ ਮੌਕੇ 'ਤੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਮੌਕੇ 'ਤੇ ਪੁਲਿਸ ਅਤੇ ਐਂਬੂਲੈਂਸ ਨੂੰ ਬੁਲਾਇਆ, ਜਿਸ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਹ ਹਾਦਸਾ ਸੋਮਵਾਰ ਦੁਪਹਿਰ ਫਗਵਾੜਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਸਥਿਤ ਬਹਿਰਾਮ ਕਸਬੇ 'ਚ ਵਾਪਰਿਆ। ਇੱਥੇ ਮਾਹਿਲਾਪੁਰ ਵੱਲ ਮੁੜਨ ਵਾਲੇ ਇਕ ਟਰਾਲੇ ਨੇ ਦੋ ਕਾਰਾਂ ਨੂੰ ਅਚਾਨਕ ਟੱਕਰ ਮਾਰ ਦਿੱਤੀ। ਇਸ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਇਹ ਵੀਡਿਓ 'Mohammad Ghazali' ਨੇ ਆਪਣੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤੀ ਗਈ ਹੈ।
ਹਾਦਸੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਸੜਕ ਦੇ ਦੂਜੇ ਪਾਸੇ ਬੰਗਾ ਵਾਲੇ ਪਾਸੇ ਤੋਂ ਆ ਰਿਹਾ ਟਰਾਲਾ ਅਚਾਨਕ ਤੇਜ਼ ਰਫ਼ਤਾਰ ਵਿੱਚ ਪਲਟ ਗਿਆ, ਜਦੋਂ ਬੰਗਾ ਵੱਲ ਜਾ ਰਹੀਆਂ ਦੋ ਕਾਰਾਂ ਨੂੰ ਟਰਾਲੇ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਟਰਾਲਾ ਇਕ ਕਾਰ 'ਤੇ ਪਲਟ ਗਿਆ ਅਤੇ ਦੂਜੀ ਕਾਰ ਵਾਲ ਵਾਲ ਬਚ ਗਈ। ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਟਰਾਲਾ ਚਾਲਕ ਡਰਾਈਵਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰ ਰਿਹਾ ਸੀ ਅਤੇ ਉਹ ਤੇਜ਼ ਰਫਤਾਰ ਨਾਲ ਟਰਾਲੇ ਨੂੰ ਮੋੜ ਰਿਹਾ ਸੀ, ਜਿਸ ਕਾਰਨ ਟਰਾਲਾ ਕਾਰਾਂ 'ਤੇ ਪਲਟ ਗਿਆ ਹੈ। ਇਹ ਵੀ ਪੜ੍ਹੋ: ਰਾਣੀ ਨਹੀਂ ਬਣਨਾ ਚਾਹੁੰਦੀ ਸੀ, ਸਮੇਂ ਨੇ ਬਣਾ ਦਿੱਤਾ, ਜਾਣੋ ਮਹਾਰਾਣੀ ਐਲਿਜ਼ਾਬੈਥ ਦੀ ਲੰਬੀ ਉਮਰ ਦਾ ਰਾਜ਼! ਇਸ ਹਾਦਸੇ ਤੋਂ ਬਾਅਦ ਕਾਰ ਤੋਂ ਪੱਥਰ ਨੂੰ ਹਟਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਕਾਰ ਵਿੱਚ ਸਵਾਰ ਗੁਰਕਿਰਪਾਲ ਸਿੰਘ, ਜਸਮੀਤ ਸਿੰਘ ਅਤੇ ਰਮਨਜੀਤ ਕੌਰ ਦੀ ਮੌਤ ਹੋ ਗਈ। ਤਿੰਨੇ ਮ੍ਰਿਤਕ ਗੁਰਦਾਸਪੁਰ ਦੇ ਪਿੰਡ ਚੀਮਾ ਖੁੱਡੀਆਂ ਦੇ ਰਹਿਣ ਵਾਲੇ ਸਨ ਅਤੇ ਚੰਡੀਗੜ੍ਹ ਜਾ ਰਹੇ ਸਨ। ਚਸ਼ਮਦੀਦਾਂ ਮੁਤਾਬਕ ਹਾਦਸਾ ਬਹੁਤ ਦਰਦਨਾਕ ਸੀ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਟਰਾਲੇ ਹੇਠਾਂ ਫਸੀ ਕਾਰ ਨੂੰ ਦੋ ਘੰਟੇ ਦੀ ਲੰਮੀ ਜੱਦੋ-ਜਹਿਦ ਮਗਰੋ ਕੱਢਿਆ ਗਿਆ। -PTC NewsThree members of a family died at Behram on Phagwara-Chandigarh National Highway as a truck rammed into a loaded trailer after latter coming from the opposite side suddenly took a turn towards Mahilpur. @ndtv #RoadSafety pic.twitter.com/5iq9tkQg30 — Mohammad Ghazali (@ghazalimohammad) September 13, 2022