Thu, Nov 14, 2024
Whatsapp

ਕੱਪੜਿਆਂ ਦੇ ਉੱਪਰੋਂ ਗੁਪਤ ਅੰਗ ਨੂੰ ਛੂਹਣਾ ਵੀ ਬਲਾਤਕਾਰ ਹੈ: ਹਾਈਕੋਰਟ

Reported by:  PTC News Desk  Edited by:  Pardeep Singh -- March 17th 2022 01:30 PM
ਕੱਪੜਿਆਂ ਦੇ ਉੱਪਰੋਂ ਗੁਪਤ ਅੰਗ ਨੂੰ ਛੂਹਣਾ ਵੀ ਬਲਾਤਕਾਰ ਹੈ: ਹਾਈਕੋਰਟ

ਕੱਪੜਿਆਂ ਦੇ ਉੱਪਰੋਂ ਗੁਪਤ ਅੰਗ ਨੂੰ ਛੂਹਣਾ ਵੀ ਬਲਾਤਕਾਰ ਹੈ: ਹਾਈਕੋਰਟ

ਨਵੀਂ ਦਿੱਲੀ: ਦੇਸ਼ ਭਰ ਵਿੱਚ ਦਿਨੋਂ-ਦਿਨ ਬਲਾਤਕਾਰ ਦੇ ਮਾਮਲੇ ਵੱਧਦੇ ਜਾ ਰਹੇ ਹਨ। ਕਈ ਮਾਮਲੇ ਅਜਿਹੇ ਹਨ ਜਿੱਥੇ ਲੜਕੀ ਦੇ ਜਿਸਮ ਨੂੰ ਛੂਹ ਕੇ ਗਲਤ ਹਰਕਤ ਕੀਤੀਆ ਜਾਂਦੀਆ ਹਨ।ਮੇਘਾਲਿਆ ਹਾਈ ਕੋਰਟ ਨੇ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਬਲਾਤਕਾਰ ਦੀ ਵਿਆਖਿਆ ਕਰਦੇ ਹੋਏ ਕਿਹਾ ਹੈ ਕਿ ਕਪੱੜੇ ਪਾਏ ਹੋਣ ਦੇ ਬਾਵਜੂਦ ਵੀ ਜਦੋਂ ਕੋਈ ਗੁਪਤ ਅੰਗਾਂ ਨੂੰ ਛੂਹੇਗਾ ਉਹ ਬਲਾਤਕਾਰ ਹੀ ਹੋਵੇਗਾ।   ਤੁਹਾਨੂੰ ਦੱਸ ਦੇਈਏ ਕਿ 23 ਸਤੰਬਰ 2006 ਨੂੰ ਨਾਬਾਲਗ ਨਾਲ ਛੇੜਛਾੜ ਹੋਈ ਸੀ। ਪੀੜਤਾ ਵੱਲੋਂ 30 ਸਤੰਬਰ 2006 ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਤੋਂ ਬਾਅਦ 1 ਅਕਤੂਬਰ ਨੂੰ ਪੀੜਤਾ ਦਾ ਮੈਡੀਕਲ ਕਰਵਾਇਆ ਗਿਆ ਸੀ। ਮੈਡੀਕਲ ਰਿਪੋਰਟ ਤਾਂ ਸਪੱਸ਼ਟ ਹੁੰਦਾ ਹੈ ਕਿ ਪੀੜਤਾ ਦਾ ਪ੍ਰਾਈਵੇਟ ਪਾਰਟ ਨੂੰ ਨੁਕਸਾਨ ਪਹੁੰਚਿਆ ਸੀ। ਡਾਕਟਰ ਨੇ ਵੀ ਮੰਨਿਆ ਕਿ ਪੀੜਤਾ ਨਾਲ ਬਲਾਤਕਾਰ ਹੋਇਆ ਸੀ ਅਤੇ ਉਹ ਮਾਨਸਿਕ ਸਦਮੇ 'ਚੋਂ ਲੰਘੀ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਪੀੜਤਾ ਦੇ ਪ੍ਰਾਈਵੇਟ ਪਾਰਟ ਦਾ ਅੰਦਰੂਨੀ ਹਿੱਸਾ ਕਿਸੇ ਸਰੀਰਕ ਗਤੀਵਿਧੀ ਕਾਰਨ ਨਹੀਂ ਸਗੋਂ ਕਿਸੇ ਹੋਰ ਹਿੱਸੇ ਨੂੰ ਰਗੜਨ ਕਾਰਨ ਨੁਕਸਾਨਿਆ ਗਿਆ ਸੀ। ਸੈਸ਼ਨ ਕੋਰਟ ਨੇ ਵੀ ਬਲਾਤਕਾਰ ਦੇ ਮਾਮਲੇ 'ਚ ਦੋਸ਼ੀ ਨੂੰ ਦੋਸ਼ੀ ਕਰਾਰ ਦਿੱਤਾ ਸੀ, ਜਿਸ ਤੋਂ ਬਾਅਦ ਦੋਸ਼ੀ ਨੇ ਮੇਘਾਲਿਆ ਹਾਈ ਕੋਰਟ 'ਚ ਅਪੀਲ ਕੀਤੀ ਸੀ। ਮੁਲਜ਼ਮ ਦਾ ਤਰਕ ਸੀ ਕਿ ਜਦੋਂ ਉਸ ਨੇ ਪੀੜਤਾ ਦੇ ਕੱਪੜੇ ਹੀ ਨਹੀਂ ਉਤਾਰੇ ਤਾਂ ਫਿਰ ਇਹ ਬਲਾਤਕਾਰ ਕਿਵੇਂ ਹੋਇਆ। ਹਾਈਕੋਰਟ ਦਾ ਕਹਿਣਾ ਹੈ ਕਿ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 375 ਦੇ ਤਹਿਤ ਬਲਾਤਕਾਰ ਦੇ ਮਾਮਲਿਆਂ ਵਿੱਚ ਸਿਰਫ਼ ਪ੍ਰਵੇਸ਼ ਜ਼ਰੂਰੀ ਨਹੀਂ ਹੈ। ਆਈਪੀਸੀ ਦੀ ਧਾਰਾ 375 (ਬੀ) ਦੇ ਅਨੁਸਾਰ, ਕਿਸੇ ਵੀ ਔਰਤ ਦੇ ਗੁਪਤ ਅੰਗ ਵਿੱਚ ਪੁਰਸ਼ਾਂ ਦਾ ਪ੍ਰਵੇਸ਼ ਕਰਨਾ ਬਲਾਤਕਾਰ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਅਜਿਹੇ 'ਚ ਭਾਵੇਂ ਘਟਨਾ ਦੇ ਸਮੇਂ ਪੀੜਤਾ ਨੇ ਅੰਡਰਗਾਰਮੈਂਟ ਪਾਇਆ ਹੋਇਆ ਸੀ, ਫਿਰ ਵੀ ਇਸ ਨੂੰ ਪੈਨੀਟ੍ਰੇਸ਼ਨ ਮੰਨਦੇ ਹੋਏ ਇਸ ਨੂੰ ਬਲਾਤਕਾਰ ਹੀ ਕਿਹਾ ਜਾਵੇਗਾ। ਪੀੜਤਾ ਨੇ ਸਪੱਸ਼ਟ ਕੀਤਾ ਹੈ ਕਿ ਦੋਸ਼ੀ ਨੇ ਉਸ ਦੇ ਗੁਪਤ ਅੰਗ 'ਚ ਪ੍ਰਵੇਸ਼ ਨਹੀਂ ਕੀਤਾ ਸੀ। ਮੈਨੂੰ ਕੋਈ ਦਰਦ ਵੀ ਮਹਿਸੂਸ ਨਹੀਂ ਹੋਇਆ, ਪਰ ਦੋਸ਼ੀ ਨੇ ਮੇਰੇ ਅੰਡਰਗਾਰਮੈਂਟ 'ਤੇ ਆਪਣਾ ਗੁਪਤ ਅੰਗ ਰਗੜ ਦਿੱਤਾ ਸੀ। ਇਸ ਪੀੜਤਾ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਨੂੰ ਆਧਾਰ ਮੰਨਦੇ ਹੋਏ ਅਦਾਲਤ ਨੇ ਬਲਾਤਕਾਰ ਮਾਮਲੇ ਵਿੱਚ ਅਹਿਮ ਬਿਆਨ ਦਿੱਤਾ ਹੈ। ਜਦੋਂ ਕਿ ਇਸ ਤੋਂ ਪਹਿਲਾਂ ਬੰਬੇ ਹਾਈ ਕੋਰਟ ਨੇ ਇੱਕ ਵੱਖਰਾ ਫੈਸਲਾ ਦਿੱਤਾ ਸੀ। ਇੱਕ ਮਾਮਲੇ ਵਿੱਚ ਇੱਕ ਨਾਬਾਲਗ ਵਿਰੁੱਧ ਜਿਨਸੀ ਅਪਰਾਧਾਂ ਦੀ ਸੁਣਵਾਈ ਕਰਦੇ ਹੋਏ ਦੇਖਿਆ ਕਿ ਕੱਪੜਿਆਂ ਦੇ ਉੱਤੋ ਛਾਤੀ ਨੂੰ ਛੂਹਣਾ ਜਿਨਸੀ ਸ਼ੋਸ਼ਣ ਦੇ ਬਰਾਬਰ ਨਹੀਂ ਹੋ ਸਕਦਾ। ਅਦਾਲਤ ਨੇ ਕਿਹਾ ਸੀ ਕਿ ਇਸ ਮਾਮਲੇ 'ਚ ਪੋਕਸੋ ਐਕਟ ਤਹਿਤ ਨਹੀਂ ਬਲਕਿ ਸ਼ੀਲਭੰਗ ਦੇ ਦੋਸ਼ 'ਚ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਮਹਾਰਾਸ਼ਟਰ ਦੀ ਸੈਸ਼ਨ ਕੋਰਟ ਨੇ 'ਮੈਰਿਟਲ ਰੇਪ' ਬਾਰੇ ਫੈਸਲਾ ਦਿੱਤਾ ਸੀ। ਇਸ ਵਿੱਚ ਇੱਕ ਪਤਨੀ ਨੂੰ ਜ਼ਬਰਦਸਤੀ ਸੈਕਸ ਕਰਨ ਕਾਰਨ ਅਧਰੰਗ ਹੋ ਗਿਆ। ਇਸ ਮਾਮਲੇ 'ਚ ਅਦਾਲਤ ਨੇ ਕਿਹਾ ਕਿ ਉਸ ਨੂੰ ਔਰਤ ਨਾਲ ਹਮਦਰਦੀ ਹੈ ਪਰ ਇਸ 'ਚ ਪਤੀ ਦਾ ਕਸੂਰ ਨਹੀਂ ਹੈ। ਇਸ ਮਾਮਲੇ 'ਚ ਅਦਾਲਤ ਨੇ ਦਾਜ ਅਤੇ ਜਬਰੀ ਸਰੀਰਕ ਸਬੰਧ ਬਣਾਉਣ ਦੇ ਮਾਮਲੇ 'ਚ ਪਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਜ਼ਮਾਨਤ ਦੇ ਦਿੱਤੀ ਹੈ।ਅਦਾਲਤ ਨੇ ਦੋਸ਼ੀ ਨੂੰ 50,000 ਰੁਪਏ ਦਾ ਜੁਰਮਾਨਾ ਕੀਤਾ। ਇਹ ਵੀ ਪੜ੍ਹੋ:ਹਾਈ ਕੋਰਟ ਦਾ ਆਦੇਸ਼ : ਸੱਸ-ਸਹੁਰੇ ਦੀ ਹਾਸਿਲ ਜਾਇਦਾਦ 'ਚ ਨੂੰਹ ਦੀ ਹੈਸੀਅਤ ਸਿਰਫ਼ ਲਾਇਸੈਂਸੀ -PTC News


Top News view more...

Latest News view more...

PTC NETWORK