Mon, Mar 17, 2025
Whatsapp

Toolkit ਮਾਮਲਾ: ਦਿਸ਼ਾ ਰਵੀ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਪੁਲਿਸ ਨੇ ਕੀਤੇ ਕਈ ਵੱਡੇ ਖ਼ੁਲਾਸੇ

Reported by:  PTC News Desk  Edited by:  Jagroop Kaur -- February 15th 2021 05:39 PM -- Updated: February 15th 2021 05:46 PM
Toolkit ਮਾਮਲਾ: ਦਿਸ਼ਾ ਰਵੀ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਪੁਲਿਸ ਨੇ ਕੀਤੇ ਕਈ ਵੱਡੇ ਖ਼ੁਲਾਸੇ

Toolkit ਮਾਮਲਾ: ਦਿਸ਼ਾ ਰਵੀ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਪੁਲਿਸ ਨੇ ਕੀਤੇ ਕਈ ਵੱਡੇ ਖ਼ੁਲਾਸੇ

ਕਿਸਾਨ ਅੰਦੋਲਨ ਨਾਲ ਜੁੜਿਆ ‘ਟੂਲਕਿੱਟ’ ਦਾ ਮਾਮਲਾ ਭਖਦਾ ਜਾ ਰਿਹਾ ਹੈ। ਦਿੱਲੀ ਪੁਲਸ ਵਲੋਂ ਇਸ ਮਾਮਲੇ ’ਚ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਨੂੰ ਬੇਂਗਲੁਰੂ ਤੋਂ ਗਿ੍ਰਫ਼ਤਾਰ ਕੀਤਾ ਗਿਆ। ਕਿਸਾਨ ਅੰਦੋਲਨ ਦੇ ਮੁੱਦੇ ਨੂੰ ਹਥਿਆਰ ਬਣਾ ਕੇ ਦੇਸ਼ ਨੂੰ ਬਦਨਾਮ ਕਰਨ ਅਤੇ ਮਾਹੌਲ ਖਰਾਬ ਕਰਨ ਲਈ ਬਣਾਈ ਗਈ Toolkit ਵਿਚ Delhi Police ਨੇ ਇਸ ਨੂੰ ਤਿਆਰ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸ ਕੇਸ ਵਿਚ ਦਿਸ਼ਾ ਰਵੀ ਦੀ ਗਿ੍ਰਫ਼ਤਾਰੀ ਹੋ ਚੁੱਕੀ ਹੈ ਅਤੇ 2 ਹੋਰ ਲੋਕਾਂ ਦੀ ਭਾਲ ਜਾਰੀ ਹੈ।Image result for Greta thunberg ਪੜ੍ਹੋ ਹੋਰ ਖ਼ਬਰਾਂ : ਹੁਣ ਰਸੋਈ ਗੈਸ ਸਿਲੰਡਰ ਹੋਇਆ ਹੋਰ ਮਹਿੰਗਾ, ਜਾਣੋਂ ਨਵੀਆਂ ਕੀਮਤਾਂ

Delhi Police ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਟੂਲਕਿੱਟ ਸਾਜਿਸ਼ ’ਚ ‘ਪੋਏਟਿਕ ਜਸਟਿਸ ਫਾਊਂਡੇਸ਼ਨ’ ਸ਼ਾਮਲ ਹੈ। ਇਸ ਟੂਲਕਿੱਟ ’ਚ ਗਲਤ ਜਾਣਕਾਰੀਆਂ ਦਿੱਤੀਆਂ ਗਈਆਂ ਹਨ। Delhi Police ਮੁਤਾਬਕ ਜਨਵਰੀ ’ਚ ਟੂਲਕਿੱਟ ਬਣਾਈ ਗਈ, ਤਾਂ ਕਿ ਅੰਦੋਲਨ ਨੂੰ ਵਧਾਇਆ ਜਾ ਸਕੇ। ਇਸ ਨੂੰ ਵਿਦੇਸ਼ਾਂ ਵਿਚ ਲਿਜਾਇਆ ਜਾ ਸਕੇ ਅਤੇ ਵਿਦੇਸ਼ਾਂ ਵਿਚ ਭਾਰਤ ਦੇ ਦੂਤਘਰ ਨੂੰ ਨਿਸ਼ਾਨਾ ਬਣਾਇਆ ਜਾ ਸਕੇ।
ਪੜ੍ਹੋ ਹੋਰ ਖ਼ਬਰਾਂ : ਅੱਜ ਤੋਂ ਪੂਰੇ ਦੇਸ਼ ‘ਚ FASTag ਹੋਇਆ ਲਾਜ਼ਮੀ , ਨਹੀਂ ਤਾਂ ਲੱਗੇਗਾ ਦੁੱਗਣਾ ਜੁਰਮਾਨਾ
ਦੇਸ਼ ਦਾ ਮਾਹੌਲ ਖਰਾਬ ਕਰਨ ਲਈ ਤਿਆਰ ਕੀਤੀ ਗਈ ਟੂਲਕਿੱਟ ਦੀ ਮੁੱਖ ਸਾਜਿਸ਼ਕਰਤਾ ਦਿਸ਼ਾ ਰਵੀ ਹੈ। ਵਾਤਾਵਰਣ ਵਰਕਰ Greta thunberg ਨੇ ਟੂਲਕਿੱਟ ਨੂੰ ਟਵੀਟ ਕਰਨ ਮਗਰੋਂ ਡਿਲੀਟ ਕੀਤਾ ਸੀ, ਉਸ ਨੂੰ ਦਿਸ਼ਾ ਰਵੀ ਨੇ ਕਈ ਵਾਰ ਐਡਿਟ ਕੀਤਾ ਸੀ। ਕੋਰਟ ਵਿਚ ਜਦੋਂ Police ਰਿਮਾਂਡ ’ਤੇ ਸੁਣਵਾਈ ਹੋਈ ਤਾਂ ਦਿਸ਼ਾ ਨੇ ਮੰਨਿਆ ਕਿ ਉਸ ਨੇ ਦੋ ਲਾਈਨਾਂ ਐਡਿਟ ਕੀਤੀਆਂ ਸਨ। ਪੁਲਿਸ ਨੇ ਦਿਸ਼ਾ ਦਾ ਮੋਬਾਇਲ ਜ਼ਬਤ ਕੀਤਾ ਹੈ ਪਰ ਉਸ ਦਾ ਡਾਟਾ ਪਹਿਲਾਂ ਹੀ ਡਿਲੀਟ ਕੀਤਾ ਜਾ ਚੁੱਕਾ ਸੀ, ਜਿਸ ਨੂੰ ਹੁਣ ਪੁਲਸ ਰਿਟ੍ਰੀਵ ਕਰੇਗੀ।Image result for Greta thunberg disha ravi
ਪ੍ਰੈੱਸ ਕਾਨਫਰੰਸ ਵਿਚ ਦਿੱਲੀ ਪੁਲਿਸ ਨੇ ਕਿਹਾ ਕਿ 11 ਜਨਵਰੀ ਨੂੰ ‘ਜੂਮ’ ਮੀਟਿੰਗ ਕੀਤੀ ਗਈ ਸੀ। ਇਸ ਮੀਟਿੰਗ ਵਿਚ ਨਿਕਿਤਾ, ਸ਼ਾਂਤਨੂੰ ਅਤੇ ਦਿਸ਼ਾ ਰਵੀ ਸ਼ਾਮਲ ਸਨ। ਇਸ ਮੀਟਿੰਗ ਵਿਚ ਇਹ ਤੈਅ ਕੀਤਾ ਗਿਆ ਸੀ ਕਿ 26 ਜਨਵਰੀ ਤੋਂ ਪਹਿਲਾਂ ਟਵਿੱਟਰ ਸਟਾਰਮ ਪੈਦਾ ਕੀਤਾ ਜਾਵੇਗਾ। ਪੁਲਸ ਮੁਤਾਬਕ ਲੱਗਭਗ 60 ਤੋਂ 70 ਲੋਕ ਇਸ ਜੂਮ ਮੀਟਿੰਗ ਵਿਚ ਸ਼ਾਮਲ ਹੋਏ ਸਨ। ਅਜੇ ਤਕ ਇਸ ਮਾਮਲੇ ’ਚ ਜੋ ਤਿੰਨ ਨਾਂ ਸਾਹਮਣੇ ਆਏ ਹਨ- ਉਨ੍ਹਾਂ ’ਚ ਦਿਸ਼ਾ ਰਵੀ, ਨਿਕਿਤਾ ਜੈਕਬ ਅਤੇ ਸ਼ਾਂਤਨੂੰ ਸ਼ਾਮਲ ਹਨ।
ਦੱਸਣਯੋਗ ਹੈ ਕਿ ਦਿੱਲੀ ਪੁਲਿਸ ਦੀ ਸਾਈਬਰ ਸੈੱਲ ਦੇ ਅਧਿਕਾਰੀਆਂ ਨੇ 22 ਸਾਲਾ ਦਿਸ਼ਾ ਰਵੀ ਨੂੰ ਬੇਂਗਲੁਰੂ ਤੋਂ ਗਿ੍ਰਫ਼ਤਾਰ ਕੀਤਾ ਸੀ। ਪੁਲਿਸ ਨੇ ਦੋਸ਼ ਲਾਇਆ ਕਿ ਭਾਰਤ ਖ਼ਿਲਾਫ਼ ਨਫ਼ਰਤ ਫੈਲਾਉਣ ਲਈ ਰਵੀ ਅਤੇ ਹੋਰਨਾਂ ਨੇ ਖ਼ਾਲਿਸਤਾਨ-ਸਮਰਥਕ ‘ਪੋਏਟਿਕ ਜਸਟਿਸ ਫਾਊਂਡੇਸ਼ਨ’ ਨਾਲ ਮਿਲੀਭਗਤ ਕੀਤੀ ਹੈ। ਦਿਸ਼ਾ ਫਿਲਹਾਲ 5 ਦਿਨਾਂ ਦੀ ਪੁਲਸ ਰਿਮਾਂਡ ’ਤੇ ਹੈ।

Top News view more...

Latest News view more...

PTC NETWORK