ਪੰਜਾਬ ਸਰਕਾਰ ਅਧੀਨ ਚੱਲ ਰਹੇ ਟੋਲ ਪਲਾਜ਼ਿਆਂ ਦਾ ਨਹੀਂ ਹੋਵੇਗਾ ਨਵੀਨੀਕਰਨ
ਚੰਡੀਗੜ੍ਹ, 6 ਸਤੰਬਰ: ਪੰਜਾਬ ਵਿੱਚ ਅਗਲੇ ਦੋ ਸਾਲਾਂ ਵਿੱਚ ਸੂਬੇ ਦੇ 13 ਟੋਲ ਪਲਾਜ਼ੇ ਬੰਦ ਹੋ ਜਾਣਗੇ, ਇਨ੍ਹਾਂ ਸਾਰਿਆਂ ਦੀ ਤੈਅ ਮਿਆਦ ਖ਼ਤਮ ਹੋਣ ਵਾਲੀ ਹੈ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਸਿਧਾਂਤਕ ਤੌਰ 'ਤੇ ਫੈਸਲਾ ਕੀਤਾ ਹੈ ਕਿ ਸੂਬੇ 'ਚ ਪੰਜਾਬ ਸਰਕਾਰ ਅਧੀਨ ਚੱਲ ਰਹੇ ਟੋਲ ਪਲਾਜ਼ਿਆਂ ਦਾ ਨਵੀਨੀਕਰਨ ਨਹੀਂ ਕੀਤਾ ਜਾਵੇਗਾ। ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਜਿਨ੍ਹਾਂ ਸੜਕਾਂ ਤੋਂ ਟੋਲ ਪਲਾਜ਼ਿਆਂ ਨੂੰ ਹਟਾਇਆ ਜਾਵੇਗਾ, ਉਨ੍ਹਾਂ ਸੜਕਾਂ ਦੀ ਸਾਂਭ-ਸੰਭਾਲ ਪੰਜਾਬ ਸਰਕਾਰ ਆਪਣੇ ਬਜਟ ਵਿੱਚੋਂ ਕਰੇਗੀ। ਇੱਕ ਦਿਨ ਪਹਿਲਾਂ ਹੀ ਮਿਆਦ ਖ਼ਤਮ ਹੋਣ ਕਰ ਕੇ ਸੰਗਰੂਰ-ਲੁਧਿਆਣਾ ਰੋਡ 'ਤੇ ਦੋ ਟੋਲ ਪਲਾਜ਼ਿਆਂ ਨੂੰ ਬੰਦ ਕਰ ਦਿੱਤਾ ਗਿਆ। ਦੱਸ ਦੇਈਏ ਕਿ ਅਕਤੂਬਰ ਵਿੱਚ ਇੱਕ ਹੋਰ ਟੋਲ ਪਲਾਜ਼ਾ ਬੰਦ ਹੋ ਜਾਵੇਗਾ। ਬੰਦ ਹੋਣ ਵਾਲੇ ਟੋਲ ਪਲਾਜ਼ਿਆਂ ਦੀ ਸੂਚੀ ਇਸ ਪ੍ਰਕਾਰ ਹੈ ਬੰਦ ਹੋਏ ਦੋਵਾਂ ਟੋਲ ਪਲਾਜ਼ਿਆਂ ਦਾ ਢਾਂਚਾ ਵੀ ਉਖੜ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਹੁਣ ਇਹ ਵੀ ਫੈਸਲਾ ਕੀਤਾ ਹੈ ਕਿ ਸੂਬੇ ਦੀਆਂ ਸੜਕਾਂ ਦੀ ਸਾਂਭ-ਸੰਭਾਲ ਸਰਕਾਰ ਖੁਦ ਕਰੇਗੀ ਅਤੇ ਇਸ ਸਬੰਧੀ ਕੇਂਦਰ ਸਰਕਾਰ ਤੋਂ ਵੀ ਮਦਦ ਲਵੇਗੀ। 8 ਅਤੇ 9 ਸਤੰਬਰ ਨੂੰ ਦੇਸ਼ ਭਰ ਦੇ ਲੋਕ ਨਿਰਮਾਣ ਮੰਤਰੀਆਂ ਦੀ ਮੀਟਿੰਗ ਹੋਣ ਜਾ ਰਹੀ ਹੈ। ਇਸ ਕਾਨਫਰੰਸ ਵਿੱਚ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੀ ਸ਼ਿਰਕਤ ਕਰਨਗੇ, ਜਿਸ ਦਾ ਏਜੰਡਾ ਸੜਕ ਪ੍ਰਬੰਧਨ ਬਾਰੇ ਹੀ ਹੈ। ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਬੈਂਗਲੁਰੂ ਕਾਨਫਰੰਸ ਵਿੱਚ ਰਾਸ਼ਟਰੀ ਰਾਜ ਮਾਰਗਾਂ, ਰਾਜਾਂ ਦੀਆਂ ਹੋਰ ਸੜਕਾਂ ਅਤੇ ਵੱਖ-ਵੱਖ ਰਾਜਾਂ ਵਿੱਚ ਇਨ੍ਹਾਂ ਹਾਈਵੇਜ਼ ਦੇ ਟੋਲ ਪਲਾਜ਼ਿਆਂ ਬਾਰੇ ਚਰਚਾ ਕੀਤੀ ਜਾਵੇਗੀ। ਇਸ ਦੇ ਨਾਲ ਹੀ, ਉਨ੍ਹਾਂ ਦੱਸਿਆ ਕਿ ਜੰਮੂ ਕਟੜਾ ਐਕਸਪ੍ਰੈਸ ਹਾਈਵੇ 'ਤੇ ਜ਼ਮੀਨ ਐਕਵਾਇਰ ਦਾ ਕੰਮ ਚੱਲ ਰਿਹਾ ਹੈ, ਜੋ 60 ਫੀਸਦੀ ਹੋ ਚੁੱਕਾ ਹੈ। ਕੁਝ ਥਾਵਾਂ 'ਤੇ ਜੰਗਲਾਤ ਵਿਭਾਗ ਦੀ ਮਨਜ਼ੂਰੀ ਲਈ ਜਾ ਰਹੀ ਹੈ, ਜ਼ਮੀਨ ਐਕਵਾਇਰ ਹੋਣ ਤੋਂ ਬਾਅਦ ਐਕਸਪ੍ਰੈਸ ਹਾਈਵੇਅ ਦਾ ਕੰਮ ਸ਼ੁਰੂ ਹੋਵੇਗਾ। ਜ਼ਿਕਰਯੋਗ ਹੈ ਕਿ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਦੇਸ਼ ਦਾ ਸਭ ਤੋਂ ਲੰਬਾ ਐਕਸਪ੍ਰੈਸ ਵੇਅ ਹੈ, ਜਿਸ ਦੀ ਲੰਬਾਈ 668 ਕਿਲੋਮੀਟਰ ਹੈ ਅਤੇ ਇਹ ਮਾਰਗ ਹਰਿਆਣਾ, ਪੰਜਾਬ ਅਤੇ ਜੰਮੂ-ਕਸ਼ਮੀਰ ਵਿੱਚੋਂ ਲੰਘੇਗਾ। ਇਸ ਨੂੰ ਮਾਰਚ 2024 ਤੱਕ ਪੂਰਾ ਕੀਤਾ ਜਾਣਾ ਹੈ। ਪੰਜਾਬ ਵਿੱਚ ਕਟੜਾ ਐਕਸਪ੍ਰੈਸਵੇਅ ਮਾਰਗ ਦੀ ਲੰਬਾਈ 262 ਕਿਲੋਮੀਟਰ ਰਹਿਣ ਵਾਲੀ ਹੈ। -PTC News