Tue, Mar 18, 2025
Whatsapp

ਟੋਕਿਓ ਪੈਰਾਲੰਪਿਕ 'ਚ ਭਾਵਿਨਾ ਪਟੇਲ ਨੇ ਰਚਿਆ ਇਤਿਹਾਸ, ਜਿੱਤਿਆ ਸਿਲਵਰ ਮੈਡਲ

Reported by:  PTC News Desk  Edited by:  Riya Bawa -- August 29th 2021 10:28 AM
ਟੋਕਿਓ ਪੈਰਾਲੰਪਿਕ 'ਚ ਭਾਵਿਨਾ ਪਟੇਲ ਨੇ ਰਚਿਆ ਇਤਿਹਾਸ, ਜਿੱਤਿਆ ਸਿਲਵਰ ਮੈਡਲ

ਟੋਕਿਓ ਪੈਰਾਲੰਪਿਕ 'ਚ ਭਾਵਿਨਾ ਪਟੇਲ ਨੇ ਰਚਿਆ ਇਤਿਹਾਸ, ਜਿੱਤਿਆ ਸਿਲਵਰ ਮੈਡਲ

ਟੋਕਿਓ: ਭਾਰਤ ਦੀ ਭਾਵਿਨਾ ਪਟੇਲ ਨੇ ਟੋਕਿਓ ਓਲੰਪਿਕ 'ਚ ਚੱਲ ਰਹੇ ਪੈਰਾਲੰਪਿਕ ਗੇਮਸ 'ਚ ਇਤਿਹਾਸ ਰਚਿਆ ਹੈ। ਪੈਰਾਲੰਪਿਕ ਗੇਮਸ 'ਚ ਭਾਵਿਨਾ ਪਟੇਲ ਸਿਲਵਰ ਮੈਡਲ ਜਿੱਤਣ 'ਚ ਕਾਮਯਾਬ ਰਹੀ। ਭਾਵਿਨਾ ਭਾਰਤ ਵੱਲੋਂ ਪੈਰਾਲੰਪਿਕ 'ਚ ਟੇਬਲ ਟੈਨਿਸ 'ਚ ਸਿਲਵਰ ਮੈਡਲ ਜਿੱਤਣ ਵਾਲੀ ਪਹਿਲੀ ਖਿਡਾਰੀ ਬਣ ਗਈ ਹੈ। ਭਾਵਿਨਾ ਕੋਲ ਗੋਲਡ ਜਿੱਤਣ ਦਾ ਮੌਕਾ ਸੀ ਪਰ ਫਾਇਨਲ 'ਚ ਚੀਨ ਦੀ ਯਿੰਗ ਨੇ ਉਨ੍ਹਾਂ ਨੂੰ ਸਿੱਧੇ ਗੇਮ 'ਚ ਮਾਤ ਦੇ ਦਿੱਤੀ। 19 ਮਿੰਟ ਚੱਲੇ ਮੁਕਾਬਲੇ 'ਚ ਭਾਵਿਨਾ ਪਟੇਲ ਵਰਲਡ ਨੰਬਰ ਵਨ ਯਿੰਗ ਨੂੰ ਸਖ਼ਤ ਟੱਕਰ ਦੇਣ 'ਚ ਕਾਮਯਾਬ ਨਹੀਂ ਹੋ ਸਕੀ। ਯਿੰਗ ਨੇ ਪਹਿਲੀ ਗੇਮ 'ਚ ਹੀ ਭਾਵਿਨਾ 'ਤੇ ਆਪਣਾ ਦਬਾਅ ਬਣਾ ਲਿਆ ਸੀ। Image ਯਿੰਗ ਨੇ ਪਹਿਲਾ ਗੇਮ 11-7 ਨਾਲ ਆਪਣੇ ਨਾਂਅ ਕੀਤਾ। ਦੂਜੇ ਗੇਮ 'ਚ ਤਾਂ ਯਿੰਗ ਦਾ ਪ੍ਰਦਰਸ਼ਨ ਹੋਰ ਜ਼ਿਆਦਾ ਸ਼ਾਨਦਾਰ ਰਿਹਾ ਤੇ ਉਨ੍ਹਾਂ ਦੂਜਾ ਗੇਮ 11.5 ਨਾਲ ਆਪਣੇ ਨਾਂਅ ਕੀਤਾ। ਤੀਜੇ ਗੇਮ ਦੀ ਸ਼ੁਰੂਆਤ 'ਚ ਭਾਵਿਨਾ ਨੇ ਵਾਪਸੀ ਦੀ ਕੋਸ਼ਿਸ਼ ਕੀਤੀ। ਪਰ ਯਿੰਗ ਨੇ ਤੀਜਾ ਗੇਮ ਵੀ 11-6 ਨਾਲ ਜਿੱਤ ਕੇ ਦਿਖਾ ਦਿੱਤਾ ਕਿ ਕਿਉਂ ਉਹ ਦੁਨੀਆਂ ਦੀ ਨੰਬਰ ਇਕ ਖਿਡਾਰੀ ਹੈ। Image ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੈਮੀਫਾਇਨਲ 'ਚ ਹਾਲਾਂਕਿ ਭਾਵਨਾ ਪਟੇਲ ਦੇ ਸਾਹਮਣੇ ਆਸਾਨ ਚੁਣੌਤੀ ਨਹੀਂ ਸੀ। ਭਾਵਨਾ ਪਟੇਲ ਨੇ ਵਰਲਡ ਰੈਂਕਿੰਗ 'ਚ ਨੰਬਰ ਤਿੰਨ ਖਿਡਾਰੀ ਮਿਓ ਨੂੰ ਮਾਤ ਦਿੱਤੀ। ਬੇਹੱਦ ਸਖ਼ਤ ਮੁਕਾਬਲੇ 'ਚ ਭਾਵਨਾ ਪਟੇਲ ਨੇ ਮਿਆਓ ਨੂੰ 3-2 ਨਾਲ ਹਰਾਇਆ। ਫਾਇਨਲ 'ਚ ਪਹੁੰਚਣ ਦੇ ਨਾਲ ਹੀ ਭਾਵਨਾ ਪਟੇਲ ਨੇ ਭਾਰਤ ਲਈ ਟੋਕਿਓ ਪੈਰਾਲੰਪਿਕ ਗੇਮਸ ਤੋਂ ਪਹਿਲਾਂ ਮੈਡਲ ਪੱਕਾ ਕਰ ਲਿਆ ਸੀ। Image -PTC News


Top News view more...

Latest News view more...

PTC NETWORK