Tokyo Olympics : ਅੱਖਾਂ 'ਚ ਹੰਝੂ… ਚਿਹਰੇ 'ਤੇ ਮੁਸਕਾਨ ਲੈ ਕੇ ਟੋਕੀਓ ਓਲੰਪਿਕ 'ਚੋਂ ਬਾਹਰ ਹੋਈ ਮੈਰੀਕਾਮ
ਟੋਕੀਓ : ਦਿੱਗਜ ਮਹਿਲਾ ਮੁੱਕੇਬਾਜ਼ ਐਮਸੀ ਮੈਰੀਕਾਮ (51 ਕਿਲੋਗ੍ਰਾਮ) ਦਾ ਦੂਜਾ ਓਲੰਪਿਕ ਤਮਗਾ ਜਿੱਤਣ ਦਾ ਸੁਪਨਾ ਵੀਰਵਾਰ ਨੂੰ ਚਕਨਾਚੂਰ ਹੋ ਗਿਆ ਹੈ। 6 ਵਾਰ ਦੀ ਵਿਸ਼ਵ ਚੈਂਪੀਅਨ ਭਾਰਤੀ ਮੁੱਕੇਬਾਜ਼ ਐਮਸੀ ਮੈਰੀਕਾਮ ਟੋਕੀਓ ਓਲੰਪਿਕ ਵਿੱਚ ਮਹਿਲਾਵਾਂ ਦੀ ਫਲਾਈਵੇਟ 51 ਕਿੱਲੋ ਭਾਰ ਵਰਗ ਵਿੱਚ ਇੱਕ ਰਾਊਂਡ -16 ਮੈਚ ਵਿੱਚ ਕੋਲੰਬੀਆ ਦੀ ਇੰਗਰਿਟ ਲੋਰੇਨਾ ਵਾਲੈਂਸੀਆ ਤੋਂ ਹਾਰ ਗਈ।
[caption id="attachment_518919" align="aligncenter" width="300"]
Tokyo Olympics : ਅੱਖਾਂ 'ਚ ਹੰਝੂ… ਚਿਹਰੇ 'ਤੇ ਮੁਸਕਾਨ ਲੈ ਕੇ ਟੋਕੀਓ ਓਲੰਪਿਕ 'ਚੋਂ ਬਾਹਰ ਹੋਈ ਮੈਰੀਕਾਮ[/caption]
ਭਾਰਤੀ ਮੁੱਕੇਬਾਜ਼ ਐਮਸੀ ਮੈਰੀਕਾਮ 51 ਕਿੱਲੋਗ੍ਰਾਮ ਫਲਾਈਵੇਟ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਕੋਲੰਬੀਆ ਦੀ ਇੰਗਰਟ ਵੈਲੈਂਸੀਆ ਤੋਂ 2-3 ਨਾਲ ਹਾਰ ਕੇ ਟੋਕੀਓ ਓਲੰਪਿਕ ਤੋਂ ਬਾਹਰ ਹੋ ਗਈ ਹੈ। ਕਈ ਵਾਰ ਦੀ ਏਸ਼ੀਅਨ ਚੈਂਪੀਅਨ ਅਤੇ 2012 ਲੰਡਨ ਓਲੰਪਿਕ ਦੀ ਕਾਂਸੀ ਦਾ ਤਗਮਾ ਜੇਤੂ ਮੈਰੀਕਾਮ ਨੇ ਇਸ ਚੁਣੌਤੀਪੂਰਨ ਮੁਕਾਬਲੇ ਵਿੱਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਪਰ ਉਹ ਤਰੱਕੀ ਨਹੀਂ ਕਰ ਸਕੀ।
[caption id="attachment_518920" align="aligncenter" width="300"]
Tokyo Olympics : ਅੱਖਾਂ 'ਚ ਹੰਝੂ… ਚਿਹਰੇ 'ਤੇ ਮੁਸਕਾਨ ਲੈ ਕੇ ਟੋਕੀਓ ਓਲੰਪਿਕ 'ਚੋਂ ਬਾਹਰ ਹੋਈ ਮੈਰੀਕਾਮ[/caption]
ਭਾਰਤ ਦੇ ਤਗਮੇ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾਣ ਵਾਲੀ ਮੈਰੀਕਾਮ ਨੂੰ ਨੇੜਲੇ ਮੈਚ ਵਿਚ ਵਾਲੈਂਸੀਆ ਨੇ 3-2 ਨਾਲ ਮਾਤ ਦਿੱਤੀ। ਇਸ ਤਰ੍ਹਾਂ ਪ੍ਰੀ-ਕੁਆਰਟਰ ਫਾਈਨਲ ਮੈਚ ਵਿਚ ਮੈਰੀਕਾਮ ਦੇ ਹਾਰਨ ਨਾਲ ਭਾਰਤ ਦੀਆਂ ਤਗਮਾ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਹੈ। ਹਾਲਾਂਕਿ ਵਾਲੈਂਸੀਆ ਆਪਣੀ ਕਾਰਗੁਜ਼ਾਰੀ ਨਾਲ ਤਿੰਨ ਜੱਜਾਂ ਨੂੰ ਪ੍ਰਭਾਵਤ ਕਰਨ ਵਿਚ ਕਾਮਯਾਬ ਰਹੀ, ਮੈਰੀਕਾਮ ਨੇ ਸਿਰਫ ਦੋ ਜੱਜਾਂ ਨੂੰ ਪ੍ਰਭਾਵਤ ਕੀਤਾ।
[caption id="attachment_518918" align="aligncenter" width="300"]
Tokyo Olympics : ਅੱਖਾਂ 'ਚ ਹੰਝੂ… ਚਿਹਰੇ 'ਤੇ ਮੁਸਕਾਨ ਲੈ ਕੇ ਟੋਕੀਓ ਓਲੰਪਿਕ 'ਚੋਂ ਬਾਹਰ ਹੋਈ ਮੈਰੀਕਾਮ[/caption]
ਭਾਰਤੀ ਮਹਿਲਾ ਮੁੱਕੇਬਾਜ਼ ਐਮਸੀ ਮੈਰੀਕਾਮ ਦਾ ਅੱਜ ਟੋਕੀਓ ਓਲੰਪਿਕਸ ਵਿੱਚ ਸੱਤਵੇਂ ਦਿਨ 51 ਕਿੱਲੋ ਭਾਰ ਵਰਗ ਦੇ ਰਾਊਂਡ -16 ਮੈਚ ਵਿੱਚ ਕੋਲੰਬੀਆ ਦੀ ਇੰਗਰਿਟ ਲੋਰੇਨਾ ਵਾਲੈਂਸੀਆ ਨਾਲ ਮੁਕਾਬਲਾ ਹੋਇਆ ਸੀ। ਇਸ ਮੈਚ ਦੇ ਪਹਿਲੇ ਗੇੜ ਵਿੱਚ ਮੈਰੀ ਕੌਮ 1-4 ਨਾਲ ਹਾਰ ਗਈ ਪਰ ਦੂਜੇ ਗੇੜ ਵਿੱਚ ਮੈਰੀਕਾਮ ਨੇ 3-2 ਦੀ ਜਿੱਤ ਦਰਜ ਕਰਦਿਆਂ ਸ਼ਾਨਦਾਰ ਵਾਪਸੀ ਕੀਤੀ ਸੀ।
[caption id="attachment_518921" align="aligncenter" width="300"]
Tokyo Olympics : ਅੱਖਾਂ 'ਚ ਹੰਝੂ… ਚਿਹਰੇ 'ਤੇ ਮੁਸਕਾਨ ਲੈ ਕੇ ਟੋਕੀਓ ਓਲੰਪਿਕ 'ਚੋਂ ਬਾਹਰ ਹੋਈ ਮੈਰੀਕਾਮ[/caption]
ਦੱਸ ਦੇਈਏ ਕਿ ਭਾਰਤ ਨੇ ਓਲੰਪਿਕ ਵਿੱਚ ਹੁਣ ਤੱਕ ਚਾਰ ਮੈਚ ਖੇਡੇ ਹਨ,ਜਿਨ੍ਹਾਂ ਵਿੱਚੋਂ ਆਸਟ੍ਰੇਲੀਆ ਹੱਥੋਂ 7-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਨਿਊਜ਼ੀਲੈਂਡ ਤੋਂ ਭਾਰਤ ਨੇ 3-2 ਅਤੇ ਸਪੇਨ ਤੋਂ 3-0 ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਭਾਰਤ ਨੇ ਭਲਕੇ ਮੇਜ਼ਬਾਨ ਜਾਪਾਨ ਨਾਲ ਪੂਲ ਦਾ ਅੰਤਮ ਮੈਚ ਖੇਡਣਾ ਹੈ।
-PTCNews