Tokyo Olympic : ਭਾਰਤ ਨੇ 41 ਸਾਲ ਬਾਅਦ ਹਾਕੀ ’ਚ ਜਿੱਤਿਆ ਕਾਂਸੀ ਦਾ ਤਗ਼ਮਾ , ਜਰਮਨੀ ਨੂੰ 5-4 ਨਾਲ ਹਰਾਇਆ
ਟੋਕੀਓ : ਟੋਕੀਓ ਓਲੰਪਿਕ ਵਿੱਚ ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਸੈਮੀਫਾਈਨਲ ਵਿੱਚ ਹਾਰ ਦੇ ਬਾਅਦ ਵੀਰਵਾਰ ਨੂੰ ਦੋਨਾਂ ਟੀਮਾਂ ਦੇ ਵਿਚਾਲੇ ਕਾਂਸੀ ਦੇ ਤਮਗ਼ੇ ਦੇ ਲਈ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ ਅਤੇ ਮੈਚ ਵਿੱਚ ਕੁੱਲ 9 ਗੋਲ ਹੋਏ। ਭਾਰਤੀ ਟੀਮ ਜੋ ਕਿ ਇੱਕ ਵਾਰ ਬਹੁਤ ਹੀ ਸਖ਼ਤ ਮੈਚ ਵਿੱਚ ਪਛੜਦੀ ਜਾਪਦੀ ਸੀ, ਨੇ ਜ਼ੋਰਦਾਰ ਵਾਪਸੀ ਕੀਤੀ ਅਤੇ ਅੰਤ ਵਿੱਚ 5-4 ਨਾਲ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੀ ਹੈ।
[caption id="attachment_520709" align="aligncenter" width="300"]
Tokyo Olympic : ਭਾਰਤ ਨੇ 41 ਸਾਲ ਬਾਅਦ ਹਾਕੀ ’ਚ ਜਿੱਤਿਆ ਕਾਂਸੀ ਦਾ ਤਗ਼ਮਾ , ਜਰਮਨੀ ਨੂੰ 5-4 ਨਾਲ ਹਰਾਇਆ[/caption]
ਪੜ੍ਹੋ ਹੋਰ ਖ਼ਬਰਾਂ : ਸੈਮੀਫਾਈਨਲ 'ਚ ਹਾਰੀ ਭਾਰਤੀ ਮਹਿਲਾ ਹਾਕੀ ਟੀਮ , ਅਰਜਨਟੀਨਾ ਨੇ ਫਾਈਨਲ 'ਚ ਬਣਾਈ ਜਗ੍ਹਾ
ਭਾਰਤ ਨੇ 41 ਸਾਲਾਂ ਬਾਅਦ ਓਲੰਪਿਕ ਖੇਡਾਂ ਵਿੱਚ ਹਾਕੀ ਵਿੱਚ ਤਗ਼ਮਾ ਜਿੱਤਿਆ ਹੈ। ਇਸ ਤੋਂ ਪਹਿਲਾਂ ਅੱਠ ਵਾਰ ਦੀ ਚੈਂਪੀਅਨ ਭਾਰਤੀ ਹਾਕੀ ਟੀਮ ਨੇ ਮਾਸਕੋ ਵਿੱਚ 1980 ਵਿੱਚ ਓਲੰਪਿਕ ਵਿੱਚ ਆਪਣਾ ਆਖਰੀ ਤਗ਼ਮਾ ਜਿੱਤਿਆ ਸੀ। ਜਰਮਨੀ ਨੇ ਭਾਰਤ ਤੋਂ ਬਾਅਦ ਸਭ ਤੋਂ ਵੱਧ ਚਾਰ ਓਲੰਪਿਕ ਸੋਨ ਤਗ਼ਮੇ ਜਿੱਤੇ ਹਨ। ਹਾਲਾਂਕਿ ਸਿਮਰਨਜੀਤ ਸਿੰਘ ਨੇ ਕਾਂਸੀ ਤਮਗ਼ੇ ਦੇ ਮੈਚ ਵਿੱਚ ਭਾਰਤ ਲਈ 2 ਗੋਲ ਕੀਤੇ। ਇਸ ਦੇ ਨਾਲ ਹੀ ਹਾਰਦਿਕ ਸਿੰਘ, ਹਰਮਨਪ੍ਰੀਤ ਸਿੰਘ ਅਤੇ ਰੁਪਿੰਦਰ ਪਾਲ ਸਿੰਘ ਨੇ ਇੱਕ -ਇੱਕ ਗੋਲ ਕੀਤਾ।
[caption id="attachment_520710" align="aligncenter" width="275"]
Tokyo Olympic : ਭਾਰਤ ਨੇ 41 ਸਾਲ ਬਾਅਦ ਹਾਕੀ ’ਚ ਜਿੱਤਿਆ ਕਾਂਸੀ ਦਾ ਤਗ਼ਮਾ , ਜਰਮਨੀ ਨੂੰ 5-4 ਨਾਲ ਹਰਾਇਆ[/caption]
ਪਹਿਲੇ ਦੋ ਕੁਆਰਟਰਾਂ ਵਿੱਚ ਦੋਵਾਂ ਟੀਮਾਂ ਦੇ ਵਿੱਚ ਬਹੁਤ ਸਖ਼ਤ ਟੱਕਰ ਹੋਈ ਅਤੇ ਕੁੱਲ 6 ਗੋਲ ਕੀਤੇ ਗਏ। ਜਰਮਨੀ ਨੇ ਦੂਜੇ ਮਿੰਟ ਵਿੱਚ ਗੋਲ ਕਰਕੇ ਭਾਰਤੀ ਟੀਮ ਨੂੰ ਖ਼ਤਰੇ ਵਿੱਚ ਪਾ ਦਿੱਤਾ ਅਤੇ ਇਹ ਲੀਡ ਪਹਿਲੇ ਕੁਆਰਟਰ ਤੱਕ ਬਰਕਰਾਰ ਰਹੀ। ਇਸ ਤੋਂ ਬਾਅਦ ਸਿਮਰਨਜੀਤ ਸਿੰਘ ਨੇ ਖੇਡ ਦੇ ਦੂਜੇ ਕੁਆਰਟਰ ਅਤੇ 17 ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤ ਨੂੰ ਬਰਾਬਰੀ ਦਿਵਾਈ। ਸਿਮਰਨਜੀਤ ਦਾ ਟੋਕੀਓ ਓਲੰਪਿਕ ਵਿੱਚ ਇਹ ਦੂਜਾ ਗੋਲ ਸੀ। ਇਸ ਤੋਂ ਬਾਅਦ ਨਿਕਲਾਸ ਵੇਲੇਨ ਨੇ 24 ਵੇਂ ਮਿੰਟ ਵਿੱਚ ਗੋਲ ਕਰਕੇ ਜਰਮਨੀ ਨੂੰ ਇੱਕ ਵਾਰ ਫਿਰ ਅੱਗੇ ਕਰ ਦਿੱਤਾ।
[caption id="attachment_520711" align="aligncenter" width="299"]
Tokyo Olympic : ਭਾਰਤ ਨੇ 41 ਸਾਲ ਬਾਅਦ ਹਾਕੀ ’ਚ ਜਿੱਤਿਆ ਕਾਂਸੀ ਦਾ ਤਗ਼ਮਾ , ਜਰਮਨੀ ਨੂੰ 5-4 ਨਾਲ ਹਰਾਇਆ[/caption]
ਭਾਰਤੀ ਟੀਮ 1-3 ਨਾਲ ਪਿੱਛੇ ਸੀ ਅਤੇ ਅੰਤਰਰਾਸ਼ਟਰੀ ਹਾਕੀ ਵਿੱਚ ਇੱਥੋਂ ਵਾਪਸੀ ਕਰਨਾ ਮੁਸ਼ਕਲ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਭਾਰਤੀ ਟੀਮ ਨੇ ਅਗਲੇ ਕੁਝ ਮਿੰਟਾਂ ਵਿੱਚ ਇਹ ਕਾਰਨਾਮਾ ਕਰ ਦਿੱਤਾ। ਰਤੀ ਟੀਮ ਨੇ ਫਿਰ ਇੱਕ ਤੋਂ ਬਾਅਦ ਇੱਕ ਜਰਮਨੀ ਦੇ ਗੋਲ ਪੋਸਟ ਉੱਤੇ ਹਮਲਾ ਕੀਤਾ ਅਤੇ 27 ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਪ੍ਰਾਪਤ ਕੀਤਾ।
-PTCNews