TikTok ਵੀਡੀਓ ਬਣਾਉਣ ਦੇ ਚੱਕਰ 'ਚ ਝੀਲ 'ਚ ਡੁੱਬਿਆ ਨੌਜਵਾਨ, ਹੋਈ ਮੌਤ
TikTok ਵੀਡੀਓ ਬਣਾਉਣ ਦੇ ਚੱਕਰ 'ਚ ਝੀਲ 'ਚ ਡੁੱਬਿਆ ਨੌਜਵਾਨ, ਹੋਈ ਮੌਤ,ਹੈਦਰਾਬਾਦ: ਅੱਜ ਕੱਲ੍ਹ ਸੋਸ਼ਲ ਮੀਡੀਆ ਐਪ ਟਿਕ-ਟਾਕ ਦਾ ਬਹੁਤ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਟਿਕ-ਟਾਕ ਦੀ ਅੱਜ ਦੁਨੀਆ ਦੀਵਾਨੀ ਹੈ। ਹਰ ਕੋਈ ਮਸ਼ਹੂਰ ਹੋਣ ਦੇ ਲਈ ਟਿਕ-ਟਾਕ 'ਤੇ ਵੀਡੀਓ ਬਣਾ ਰਹੇ ਹਨ। ਪਰ ਇਹ ਵੀਡੀਓਜ਼ ਹੀ ਲੋਕਾਂ ਦੀ ਮੌਤ ਦਾ ਕਾਰਨ ਬਣ ਰਹੀਆਂ ਹਨ।
ਅਜਿਹਾ ਹੀ ਇੱਕ ਹੋਰ ਮਾਮਲਾ ਹੈਦਰਾਬਾਦ ਤੋਂ ਸਾਹਮਣੇ ਆਇਆ ਹੈ।ਜਿਥੇ ਟਿਕ-ਟਾਕ ਲਈ ਇਕ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਨੌਜਵਾਨ ਝੀਲ 'ਚ ਡੁੱਬ ਗਿਆ। ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਹੋਰ ਪੜ੍ਹੋ:ਜੰਮੂ-ਕਸ਼ਮੀਰ: ਪੁਲਵਾਮਾ 'ਚ ਪੋਲਿੰਗ ਬੂਥ 'ਤੇ ਗ੍ਰੇਨੇਡ ਹਮਲਾ...
ਪੇਟ ਬਸ਼ੀਰਾਬਾਦ ਪੁਲਿਸ ਇੰਸਪੈਕਟਰ ਐੱਮ. ਮਹੇਸ਼ ਨੇ ਕਿਹਾ,''ਇਕ ਮਿੰਟ ਬਾਅਦ ਨਰਸਿਮਹਾ ਪਾਣੀ 'ਚ ਥੋੜ੍ਹੀ ਹੋਰ ਡੂੰਘਾਈ 'ਚ ਚੱਲਾ ਗਿਆ ਪਰ ਉਸ ਨੇ ਪਾਣੀ ਦੇ ਅੰਦਰ ਖੱਡ ਨੂੰ ਨਹੀਂ ਦੇਖਿਆ।
ਉਹ ਖੱਡ 'ਚ ਡਿੱਗ ਗਿਆ ਅਤੇ ਬਾਹਰ ਨਹੀਂ ਨਿਕਲ ਸਕਿਆ, ਕਿਉਂਕਿ ਉਸ ਨੂੰ ਤੈਰਨਾ ਨਹੀਂ ਆਉਂਦਾ ਸੀ।'' ਪੁਲਿਸ ਇੰਸਪੈਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵੀਡੀਓ ਜ਼ਬਤ ਕਰ ਲਈ ਹੈ ਅਤੇ ਸ਼ੱਕੀ ਹਾਲਾਤਾਂ 'ਚ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ।
-PTC News