Thu, Dec 12, 2024
Whatsapp

ਚੰਡੀਗੜ੍ਹ ਦੀ ਬੜੈਲ ਜੇਲ੍ਹ ਦੇ ਨੇੜੇ ਤੋਂ ਮਿਲਿਆ ਟਿਫਨ ਬੰਬ, ਪੁਲਿਸ ਵੱਲੋਂ ਜਾਂਚ ਜਾਰੀ

Reported by:  PTC News Desk  Edited by:  Pardeep Singh -- April 24th 2022 07:32 AM
ਚੰਡੀਗੜ੍ਹ ਦੀ ਬੜੈਲ ਜੇਲ੍ਹ ਦੇ ਨੇੜੇ ਤੋਂ ਮਿਲਿਆ ਟਿਫਨ ਬੰਬ, ਪੁਲਿਸ ਵੱਲੋਂ ਜਾਂਚ ਜਾਰੀ

ਚੰਡੀਗੜ੍ਹ ਦੀ ਬੜੈਲ ਜੇਲ੍ਹ ਦੇ ਨੇੜੇ ਤੋਂ ਮਿਲਿਆ ਟਿਫਨ ਬੰਬ, ਪੁਲਿਸ ਵੱਲੋਂ ਜਾਂਚ ਜਾਰੀ

ਚੰਡੀਗੜ੍ਹ : ਸੈਕਟਰ-45 ਸਥਿਤ ਬੁੜੈਲ ਜੇਲ੍ਹ ਦੀ ਕੰਧ ਦੇ ਪਿੱਛੇ ਇੱਕ ਟਿਫ਼ਨ ਬੰਬ ਮਿਲਿਆ ਹੈ।ਇਸ ਦੌਰਾਨ ਫਾਇਰ ਵਿਭਾਗ, ਆਪਰੇਸ਼ਨ ਸੈੱਲ ਅਤੇ ਮੁਹਾਲੀ ਪੁਲਿਸ ਵੀ ਮੌਕੇ ’ਤੇ ਪਹੁੰਚੀ।  ਬੁੜੈਲ ਜੇਲ੍ਹ ਵਿੱਚ ਕਈ ਨਾਮੀ ਗੈਂਗਸਟਰ ਅਤੇ ਅੱਤਵਾਦੀ ਵੀ ਬੰਦ ਹਨ। ਆਪਰੇਸ਼ਨ ਸੈੱਲ ਦੀ ਟੀਮ ਸੁਰੱਖਿਆ ਦੇ ਮੱਦੇਨਜ਼ਰ ਇੱਥੇ ਚੈਕਿੰਗ ਕੀਤੀ ਅਤੇ ਇੱਥੋ ਤੋਂ ਟਿਫ਼ਨ ਬੰਬ ਮਿਲਿਆ।

ਇਸ ਬਾਰੇ ਐਸਐਸਪੀ ਕੁਲਦੀਪ ਸਿੰਘ ਨੇ ਦੱਸਿਆ ਕਿ ਜੇਲ੍ਹ ਦੇ ਪਿੱਛੇ ਸ਼ੱਕੀ ਗਤੀਵਿਧੀ ਵੇਖੀ ਗਈ ਅਤੇ ਜਿਵੇਂ ਹੀ ਅਸੀਂ ਮੌਕੇ 'ਤੇ ਪਹੁੰਚੇ ਤਾਂ ਕੁਝ ਇਤਰਾਜ਼ਯੋਗ ਸਮੱਗਰੀ ਮਿਲੀ। ਜਦੋਂ ਅਸੀਂ ਬੰਬ ਨਿਰੋਧਕ ਟੀਮ ਨੂੰ ਬੁਲਾਇਆ ਤਾਂ ਸਾਨੂੰ ਪਤਾ ਲੱਗਾ ਕਿ ਇਹ ਸੜੀ ਹੋਈ ਕੋਡੈਕਸ ਤਾਰ ਅਤੇ ਡੈਟੋਨੇਟਰ ਸੀ।


ਪੁਲਿਸ ਅਧਿਕਾਰੀ ਕੁਲਦੀਪ ਚਾਹਲ ਨੇ ਕਿਹਾ ਕਿ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਅਸੀਂ ਸਾਰੇ ਜ਼ਰੂਰੀ ਕਦਮ ਚੁੱਕ ਰਹੇ ਹਾਂ। ਇਸ ਨੂੰ ਟਿਫਿਨ ਬੰਬ ਕਿਹਾ ਜਾ ਸਕਦਾ ਹੈ। ਮਿਲੀ ਜਾਣਕਾਰੀ ਮੁਤਾਬਿਕ ਜੇਲ ਦੀ ਕੰਧ ਦੇ ਕੋਲ ਟਿਫਿਨ ਬੰਬ ਰੱਖਿਆ ਗਿਆ ਸੀ ਤਾਂ ਜੋ ਜੇਲ ਦੀ ਕੰਧ ਨੂੰ ਉਡਾਇਆ ਜਾ ਸਕੇ। ਪੁਲਿਸ ਅਤੇ ਫੌਜ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਇਹ ਵੀ ਪੜ੍ਹੋ:ਅਫ਼ਗਾਨਿਸਤਾਨ ਤੋਂ ਪੁੱਜੇ ਡਰਾਈ ਫਰੂਟ 'ਚੋਂ ਹੈਰੋਇਨ ਦੀ ਵੱਡੀ ਖੇਪ ਬਰਾਮਦ -PTC News

Top News view more...

Latest News view more...

PTC NETWORK