ਆਪਣੀ ਲਿਖਤ ਰਾਹੀਂ ਇਕ ਵਾਰ ਫਿਰ ਕਿਸਾਨੀ ਹੱਕ 'ਚ ਨਿੱਤਰੇ ਬੱਬੂ ਮਾਨ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਕੜਾਕੇ ਦੀ ਠੰਡ 'ਚ ਡਟੇ ਹੋਏ ਹਨ। ਇਸ ਦੌਰਾਨ ਕਿਸਾਨੀ ਅੰਦੋਲਨ ਨੂੰ ਵੱਖ-ਵੱਖ ਵਰਗਾਂ ਦਾ ਸਹਿਯੋਗ ਵੀ ਮਿਲ ਰਿਹਾ ਹੈ। ਅੰਦੋਲਨ ਨੂੰ ਕਲਾਕਾਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਦਾ ਸਮਰਥਨ ਕਰਨ ਲਈ ਜਿਥੇ ਆਮ ਲੋਕ ਪਹੁੰਚ ਰਹੇ ਹਨ, ਉਥੇ ਹੀ ਪੰਜਾਬੀ ਗਾਇਕ ਤੇ ਅਦਾਕਾਰ ਵੀ ਪਹੁੰਚ ਰਹੇ ਹਨ। ਉਥੇ ਹੀ ਪੰਜਾਬੀ ਕਲਾਕਾਰ ਆਪਣੇ ਗੀਤਾਂ ਰਾਹੀਂ ਕਿਸਾਨਾਂ ਦਾ ਹੌਂਸਲਾ ਵਧਾ ਰਹੇ ਹਨ। ਹਾਲ ਹੀ 'ਚ ਪੰਜਾਬ ਦੇ ਪ੍ਰਸਿੱਧ ਗਾਇਕ ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜੋ ਕਾਫ਼ੀ ਵਾਇਰਲ ਹੋ ਰਹੀ ਹੈ।
ਹੋਰ ਪੜ੍ਹੋ :ਭਲਕੇ ਦੀ ਮੀਟਿੰਗ ਤੋਂ ਪਹਿਲਾਂ ਨਰੇਂਦਰ ਤੋਮਰ ਦਾ ਆਇਆ ਵੱਡਾ ਬਿਆਨ
ਇਸ ਪੋਸਟ 'ਚ ਬੱਬੂ ਮਾਨ ਨੇ ਕੋਰੇ ਕਾਗਜ਼ 'ਤੇ ਕੁਝ ਲਿਖ ਕੇ ਪੋਸਟ ਕੀਤਾ ਹੈ। ਦੱਸ ਦਈਏ ਕਿ ਬੱਬੂ ਮਾਨ ਨੇ ਪੀ. ਐੱਮ ਮੋਦੀ ਨੂੰ ਲੰਬੇ ਹੱਥੀਂ ਲੈਂਦਿਆਂ ਆਪਣੀ ਪੋਸਟ 'ਚ ਲਿਖਿਆ ਹੈ 'ਦੇਖ ਲਓ ਮਿੱਤਰੋਂ ਸ਼ਾਸ਼ਕ ਬਣ ਗਿਆ, ਬੰਦਾ ਦੁਆਨੀ ਦਾ। ਇਸ ਕਮਲੇ ਨੂੰ ਕੀ ਪਤਾ ਏ, ਮੁੱਲ ਕਿਸਾਨੀ ਦਾ।' ਇਸ ਪੋਸਟ 'ਤੇ ਲੋਕੀਂ ਵੀ ਪੀ. ਐੱਮ. ਮੋਦੀ ਨੂੰ ਖਰੀਆਂ-ਖਰੀਆਂ ਸੁਣਾ ਰਹੇ ਹਨ।
ਬੱਬੂ ਮਾਨ ਕਰ ਰਹੇ ਨੇ ਕਿਸਾਨਾਂ ਦਾ ਸਮਰਥਨ : ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਬੱਬੂ ਮਾਨ ਕਦੇ ਸਿੰਘੂ ਬਾਰਡਰ ਤੇ ਕਦੇ ਕੁੰਡਲੀ ਬਾਰਡਰ 'ਤੇ ਲੱਗੇ ਧਰਨਿਆਂ 'ਚ ਪਹੁੰਚ ਰਹੇ ਹਨ। ਇਸ ਦੌਰਾਨ ਬੱਬੂ ਮਾਨ ਨੇ ਮੰਚ 'ਤੇ ਬੋਲਦਿਆਂ ਕਿਹਾ ਸੀ 'ਕਿਸਾਨ ਅੰਦੋਲਨ ਬਹੁਤ ਵੱਡਾ ਅੰਦੋਲਨ ਬਣ ਚੁੱਕਿਆ ਹੈ। ਹੁਣ ਸ਼ਾਇਦ ਇਸ ਅੰਦੋਲਨ ਦਾ ਨਾਂ ਵੀ 'ਗਿਨੀਜ਼ ਬੁੱਕ ਵਰਲਡ ਰਿਕਾਰਡਜ਼' ਆਵੇਗਾ। ਜਦੋਂ ਤੱਕ ਅਸੀਂ ਅਗਵਾਹੀ 'ਚ ਨਹੀਂ ਚੱਲਾਂਗੇ, ਉਦੋਂ ਤੱਕ ਕੋਈ ਵੀ ਅੰਦੋਲਨ ਸਿਖ਼ਰ 'ਤੇ ਨਹੀਂ ਪਹੁੰਚਦਾ। ਹੁਣ ਸਿਆਸੀ ਲੋਕਾਂ ਪਿੱਛੇ ਸਿਆਸੀ ਛੱਡਣੀ ਪੈਣੀ।pic.twitter.com/YBV5uCanmL — Babbu Maan (@BabbuMaan) December 29, 2020