ਅਵਾਰਾ ਕੁੱਤਿਆਂ ਨੇ 3 ਸਾਲ ਦੀ ਬੱਚੀ ਨੂੰ ਨੋਚ ਨੋਚ ਮਾਰਿਆ
ਨਵੀਂ ਦਿੱਲੀ: ਦੇਸ਼ ਵਿਚ ਅਵਾਰਾ ਕੁੱਤਿਆਂ ਦੇ ਲੋਕਾਂ ਤੇ ਹਮਲੇ ਦੀਆਂ ਖ਼ਬਰਾਂ ਆਏ ਦਿਨ ਸਾਹਮਣੇ ਆਉਂਦੀਆਂ ਹਨ ਇਸ ਵਿਚ ਹੀ ਇਕ ਦਰਦਨਾਕ ਘਟਨਾ ਵੇਖਣ ਨੂੰ ਮਿਲੀ ਹੈ ਜਿਸ ਨੂੰ ਪੜ੍ਹ ਕੇ ਤੁਹਾਡੀ ਰੂਹ ਕੰਬ ਜਾਵੇਗੀ। ਇਹ ਮਾਮਲਾ ਥਾਣਾ ਹਾਜੀਪੁਰ ਅਧੀਨ ਪੈਂਦੇ ਪਿੰਡ ਤੋਂ ਸਾਹਮਣੇ ਆਇਆ ਹੈ ਜਿਸ ਵਿਚ ਇਕ ਨੇਪਾਲੀ ਪਰਿਵਾਰ ਦੀ ਤਿੰਨ ਸਾਲ ਦੀ ਮਾਸੂਮ ਬੱਚੀ ਨੂੰ ਕੁੱਤਿਆਂ ਦੇ ਝੁੰਡ ਵਲੋਂ ਨੋਚਿਆ ਗਿਆ ਅਤੇ ਉਸ ਨੂੰ ਮਾਰ ਦਿੱਤਾ। ਇਹ ਵੀ ਪੜ੍ਹੋ: ਯੂਕਰੇਨ ਤੋਂ ਪਰਤੀ ਵਿਦਿਆਰਥਣ ਨੇ ਬਿਆਨ ਕੀਤਾ ਦਰਦ ਮਿਲੀ ਜਾਣਕਾਰੀ ਮੁਤਾਬਕ ਹਾਜੀਪੁਰ ਵਿਖੇ ਆਵਾਰਾ ਕੁੱਤਿਆਂ ਦੇ ਝੁੰਡ ਵੱਲੋਂ ਇੱਕ ਨੇਪਾਲੀ ਖੇਤ ਮਜ਼ਦੂਰ ਦੀ ਤਿੰਨ ਸਾਲਾ ਬੱਚੀ ਦੀ ਮੌਤ ਹੋ ਜਾਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ ਪਿੰਡ ਬੱਧਣ ਦੇ ਜਗਦੀਸ਼ ਸਿੰਘ ਨੇ ਦੱਸਿਆ ਕਿ ਇੱਕ ਨੇਪਾਲੀ ਮਜ਼ਦੂਰ ਜਨਾਰਦਨ ਨਾਮ ਦਾ ਵਿਅਕਤੀ ਆਪਣੇ ਖੇਤਾਂ ਵਿੱਚ ਕੰਮ ਕਰਦਾ ਹੈ ਅਤੇ ਅਮਰਜੀਤ ਸਿੰਘ ਪੁੱਤਰ ਭੂਲਾ ਸਿੰਘ ਦੇ ਘਰ ਵਿੱਚ ਰਹਿੰਦਾ ਹੈ। ਸਵੇਰੇ 11 ਵਜੇ ਜਨਾਰਦਨ ਅਤੇ ਉਸ ਦੀ ਪਤਨੀ ਖੇਤਾਂ ਵਿਚ ਕੰਮ ਕਰਨ ਲਈ ਗਏ ਸਨ ਅਤੇ ਬੱਚੇ ਘਰ ਵਿਚ ਇਕੱਲੇ ਖੇਡ ਰਹੇ ਸਨ ਤਾਂ ਆਵਾਰਾ ਕੁੱਤਿਆਂ ਦਾ ਝੁੰਡ ਉਨ੍ਹਾਂ ਦੇ ਘਰ ਆ ਗਿਆ ਅਤੇ ਉਸ ਦੀ ਤਿੰਨ ਸਾਲ ਦੀ ਬੇਟੀ ਅੰਸ਼ੂ ਰਾਣੀ ਨੂੰ ਘੜੀਸ ਕੇ ਲੈ ਗਿਆ। ਇਹ ਵੀ ਪੜ੍ਹੋ: ਕਿਉਂ ਮਰਦਾਂ 'ਚ ਹਾਰਟ ਅਟੈਕ ਦਾ ਖ਼ਤਰਾ ਔਰਤਾਂ ਤੋਂ ਵਧੇਰੇ? ਜਾਣੋ ਕੀ ਪੂਰੀ ਕਹਾਣੀ ਜਗਦੀਸ਼ ਸਿੰਘ ਨੇ ਦੱਸਿਆ ਕਿ ਰੌਲਾ ਸੁਣ ਕੇ ਜਦੋਂ ਪਿੰਡ ਵਾਸੀ ਖੇਤ ਵਿੱਚ ਪੁੱਜੇ ਤਾਂ ਉਸ ਸਮੇਂ ਲੜਕੀ ਦੀ ਮੌਤ ਹੋ ਚੁੱਕੀ ਸੀ। ਸਮੂਹ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਇਨ੍ਹਾਂ ਅਵਾਰਾ ਕੁੱਤਿਆਂ ਤੋਂ ਛੁਟਕਾਰਾ ਦਿਵਾਉਣ ਦੀ ਅਪੀਲ ਕੀਤੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੁੱਤੇ ਮਾਸਾਹਾਰੀ ਬਣ ਚੁੱਕੇ ਹਨ ਅਤੇ ਇਹ ਛੋਟੇ ਬੱਚੇ ਤਾਂ ਦੂਰ ਦੀ ਗੱਲ ਹੈ, ਬਜ਼ੁਰਗਾਂ ਨੂੰ ਵੀ ਨਹੀਂ ਛੱਡਦੇ। ਜੇਕਰ ਇਨ੍ਹਾਂ ਆਵਾਰਾ ਕੁੱਤਿਆਂ 'ਤੇ ਕਾਬੂ ਨਾ ਪਾਇਆ ਗਿਆ ਤਾਂ ਕੱਲ੍ਹ ਨੂੰ ਇਹ ਕਿਸੇ ਵੀ ਹੋਰ ਬੱਚੇ ਨੂੰ ਮਾਰ ਕੇ ਖਾ ਸਕਦੇ ਹਨ। -PTC News