Tue, Apr 8, 2025
Whatsapp

ਟਰੰਪ ਦਾ ਹਮਸ਼ਕਲ ਪਾਕਿਸਤਾਨੀ ਕੁਲਫੀਵਾਲਾ, ਪੰਜਾਬੀ 'ਚ ਸੁਣਾਉਂਦੈ ਗਾਣੇ

Reported by:  PTC News Desk  Edited by:  Baljit Singh -- June 15th 2021 06:34 PM
ਟਰੰਪ ਦਾ ਹਮਸ਼ਕਲ ਪਾਕਿਸਤਾਨੀ ਕੁਲਫੀਵਾਲਾ, ਪੰਜਾਬੀ 'ਚ ਸੁਣਾਉਂਦੈ ਗਾਣੇ

ਟਰੰਪ ਦਾ ਹਮਸ਼ਕਲ ਪਾਕਿਸਤਾਨੀ ਕੁਲਫੀਵਾਲਾ, ਪੰਜਾਬੀ 'ਚ ਸੁਣਾਉਂਦੈ ਗਾਣੇ

ਇਸਲਾਮਾਬਾਦ: ਪਾਕਿਸਤਾਨ ਵਿਚ ਇੱਕ ਕੁਲਫੀਵਾਲਾ ਕਾਫ਼ੀ ਵਾਇਰਲ ਹੋ ਰਿਹਾ ਹੈ। ਸਲੀਮ ਨਾਮ ਦੇ ਇਸ ਸ਼ਖਸ ਦੀ ਆਵਾਜ਼ ਤਾਂ ਚੰਗੀ ਹੈ ਹੀ ਨਾਲ ਹੀ ਇਹ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਰ੍ਹਾਂ ਵਿਖਾਈ ਵੀ ਦਿੰਦਾ ਹੈ। ਸਲੀਮ ਦਾ ਵੀਡੀਓ ਵਾਇਰਲ ਹੋਣ ਦੇ ਬਾਅਦ ਸੋਸ਼ਲ ਮੀਡੀਆ ਉੱਤੇ ਲੋਕ ਉਸ ਨੂੰ ਟਰੰਪ ਕਹਿ ਕੇ ਪੁਕਾਰਨ ਲੱਗੇ। ਪੜੋ ਹੋਰ ਖਬਰਾਂ: COVID-19 ਟੀਕਾ ਸੇਵਾਵਾਂ ਲਈ ਆਨਲਾਈਨ ਰਜਿਸਟ੍ਰੇਸ਼ਨ ਜਾਂ ਅਪਾਇੰਟਮੈਂਟ ਦੀ ਨਹੀਂ ਲੋੜ: ਸਰਕਾਰ 20 ਸਾਲ ਦੇ ਹੈਰਿਸ ਅਲੀ ਨੇ ਵਾਈਸ ਵਰਲਡ ਨਿਊਜ਼ ਨਾਲ ਗੱਲਬਾਤ ਵਿਚ ਕਿਹਾ ਕਿ ਸਾਲ 2017 ਵਿਚ ਡੋਨਾਲਡ ਟਰੰਪ ਪਾਕਿਸਤਾਨ ਆਏ ਸਨ। ਉਸ ਦੇ ਬਾਅਦ ਤੋਂ ਹੀ ਅਸੀਂ ਲੋਕ ਸਲੀਮ ਨੂੰ ਡੋਨਾਲਡ ਟਰੰਪ ਬੁਲਾਉਣ ਲੱਗੇ ਹਾਂ ਕਿਉਂਕਿ ਉਨ੍ਹਾਂ ਦੀ ਸ਼ਕਲ ਟਰੰਪ ਨਾਲ ਕਾਫ਼ੀ ਮਿਲਦੀ-ਜੁਲਦੀ ਹੈ। ਪੜੋ ਹੋਰ ਖਬਰਾਂ: ਇਸ ਦੇਸ਼ ‘ਚ ਹੈ ਭਗਵਾਨ ਵਿਸ਼ਨੂੰ ਦੀ ਸਭ ਤੋਂ ਵੱਡੀ ਮੂਰਤੀ, ਬਣਾਉਣ ‘ਚ ਲੱਗਾ ਸੀ 24 ਸਾਲ ਦਾ ਸਮਾਂ ਸਲੀਮ ਚਾਹੇ ਹੀ ਟਰੰਪ ਦੇ ਹਮਸ਼ਕਲ ਦੀ ਚਰਚਾ ਦੇ ਬਾਅਦ ਤੋਂ ਵਾਇਰਲ ਹੋ ਰਹੇ ਹੋਣ ਪਰ ਇਸ ਦੇ ਨਾਲ ਹੀ ਉਹ ਇੱਕ ਜੇਨੇਟਿਕ ਕੰਡੀਸ਼ਨ ਦੇ ਚਲਦੇ ਵੀ ਪ੍ਰੇਸ਼ਾਨ ਹਨ। ਪਾਕਿਸਤਾਨੀ ਨਿਊਜ ਚੈਨਲ ਸਮਾ ਟੀਵੀ ਨਾਲ ਗੱਲਬਾਤ ਵਿਚ ਸਲੀਮ ਨੇ ਦੱਸਿਆ ਸੀ ਕਿ ਉਹ ਐਲਬੀਨਿਸਮ ਨਾਲ ਜੂਝ ਰਹੇ ਹਨ। ਇਸ ਕੰਡੀਸ਼ਨ ਵਿਚ ਸਰੀਰ ਕਾਫੀ ਸਫੈਦ ਦਿਖਣ ਲੱਗਦਾ ਹੈ। ਪੜੋ ਹੋਰ ਖਬਰਾਂ: ਦਾਰੂ-ਪਾਰਟੀ ‘ਚ ਮਸਰੂਫ ਰਹੀ ਮਾਂ, ਭੁੱਖ ਨਾਲ 11 ਮਹੀਨੇ ਦੇ ਮਾਸੂਨ ਦੀ ਮੌਤ ਅਲੀ ਦਾ ਕਹਿਣਾ ਹੈ ਕਿ ਇਸ ਜੈਨੇਟਿਕ ਕੰਡੀਸ਼ਨ ਦੇ ਚਲਦੇ ਸਲੀਮ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕੁਲਫੀ ਵਾਲਾ ਹੋਣ ਦੇ ਚਲਦੇ ਉਸ ਨੂੰ ਧੁੱਪੇ ਵੀ ਨਿਕਲਨਾ ਪੈਂਦਾ ਹੈ ਪਰ ਆਪਣੀ ਖੂਬਸੂਰਤ ਆਵਾਜ਼ ਅਤੇ ਟਰੰਪ ਦਾ ਹਮਸ਼ਕਲ ਹੋਣ ਦੇ ਚਲਦੇ ਉਹ ਕਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਇਸ ਗੱਲ ਨੂੰ ਲੈ ਕੇ ਸਲੀਮ ਕਾਫ਼ੀ ਖੁਸ਼ ਹੈ। -PTC News


Top News view more...

Latest News view more...

PTC NETWORK