ਪੰਜਾਬ ਦੇ ਇਸ ਸਰਕਾਰੀ ਸਕੂਲ ਨੇ ਸਿੱਖ ਨੌਜਵਾਨ ਨੂੰ ਕੜਾ ਅਤੇ ਕਿਰਪਾਨ ਪਾਉਣ 'ਤੇ ਲਾਈ ਰੋਕ, ਪੂਰਾ ਪੜ੍ਹੋ
ਹੁਸ਼ਿਆਰਪੁਰ, 25 ਮਈ: ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਹਿਲਪੁਰ ਵਿਖੇ ਪੈਂਦੇ ਪਿੰਡ ਜੈਜੋਂ ਦੇ ਸਰਕਾਰੀ ਸੀਨੀਅਰ ਸਮਾਰਟ ਸਕੂਲ ਵਿਖੇ ਉਸ ਵੇਲੇ ਮਾਹੌਲ ਗਰਮਾ ਗਿਆ ਜਦੋਂ ਸਕੂਲ ਦੇ ਦੋ ਅਧਿਆਪਕਾਂ ਵੱਲੋਂ ਇੱਕ ਅੰਮ੍ਰਿਤਧਾਰੀ ਵਿਦਿਆਰਥੀ ਨੂੰ ਸਕੂਲ 'ਚ ਕੜਾ ਤੇ ਸ੍ਰੀ ਸਾਹਿਬ ਪਾਉਣ ਤੋਂ ਰੋਕਿਆ ਗਿਆ। ਇਹ ਵੀ ਪੜ੍ਹੋ: ਯਾਸੀਨ ਮਲਿਕ ਨੂੰ ਉਮਰ ਕੈਦ ਦੀ ਸਜ਼ਾ, 10 ਲੱਖ ਰੁਪਏ ਜੁਰਮਾਨਾ ਅਮਰਜੀਤ ਸਿੰਘ ਤੇ ਹਰੀਸ਼ ਨਾਮਕ ਅਧਿਆਪਕਾਂ ਵੱਲੋਂ ਧਾਰਮਿਕ ਚਿੰਨ੍ਹਾਂ 'ਤੇ ਰੋਕ ਤੋਂ ਬਾਅਦ ਸਿੱਖ ਭਾਈਚਾਰਾ ਰੋਸ ਵਿਚ ਆ ਗਿਆ ਤੇ ਉਨ੍ਹਾਂ ਵੱਲੋਂ ਇਸ ਮੰਦਭਾਗੀ ਘਟਨਾ ਦਾ ਸਖ਼ਤ ਵਿਰੋਧ ਕੀਤਾ ਗਿਆ। ਜਾਣਕਾਰੀ ਦਿੰਦਿਆਂ ਰੋਸ ਮੁਜ਼ਾਹਰਾ ਕਰਨ ਪਹੁੰਚੇ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਇਸ ਸਕੂਲ ’ਚ ਗੁਰਪ੍ਰੀਤ ਸਿੰਘ ਪੁੱਤਰ ਸੁਭਾਸ਼ ਚੰਦ ਵਾਸੀ ਜੈਜੋਂ ਨਾਂਅ ਦਾ ਇੱਕ ਵਿਦਿਆਰਥੀ ਜੋ ਕਿ ਦਸਵੀਂ ਜਮਾਤ ’ਚ ਪੜਦਾ ਹੈ, ਉਸ ਵੱਲੋਂ ਅੰਮ੍ਰਿਤ ਛਕਿਆ ਹੋਇਆ ਹੈ ਅਤੇ ਗੁਰੂ ਮਰਯਾਦਾ ਅਨੁਸਾਰ ਪੰਜ ਕਕਾਰ ਪਹਿਨ ਕੇ ਸਿੱਖੀ ਸਰੂਪ ’ਚ ਸਕੂਲ ਆਉਂਦਾ। ਉਨ੍ਹਾਂ ਇਲਜ਼ਾਮ ਲਾਇਆ ਪਰ ਉਸ ਦੇ ਧਾਰਮਿਕ ਕਕਾਰਾਂ 'ਤੇ ਸਕੂਲ ਦੇ ਤਿੰਨ ਅਧਿਆਪਕਾਂ ਵੱਲੋਂ ਟਿੱਪਣੀ ਕੀਤੀ ਗਈ ਤੇ ਉਸ ਨੂੰ ਇਨ੍ਹਾਂ ਨੂੰ ਪਾਉਣ ਤੋਂ ਰੋਕਿਆ ਗਿਆ। ਜਿਸ ਦੇ ਰੋਸ ਵਜੋਂ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ ਤੇ ਰੋਸ ਮੁਜ਼ਾਹਰਾ ਕਰਨਾ ਪਿਆ। ਉਨ੍ਹਾਂ ਕਿਹਾ ਸਿੱਖ ਧਰਮ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਪਰ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਜਾਣਬੁੱਝ ਕੇ ਸਿੱਖ ਧਰਮ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਨੇ ਇਸ ਵਿਦਿਆਰਥੀ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੇ ਕਰ ਇਹ ਕਕਾਰ ਨਹੀਂ ਲਾਉਂਦਾ ਤਾਂ ਕਿਸੇ ਹੋਰ ਸਕੂਲ ਦਾਖਲਾ ਲੈ ਲਵੇ। ਇਹ ਵੀ ਪੜ੍ਹੋ: ਸੁਮੇਧ ਸਿੰਘ ਸੈਣੀ ਨੂੰ ਹਾਈ ਕੋਰਟ ਤੋਂ ਮਿਲੀ ਵੱਡੀ ਰਾਹਤ, ਸਤੰਬਰ ਤੱਕ ਗ੍ਰਿਫ਼ਤਾਰੀ 'ਤੇ ਲਗਾਈ ਰੋਕ ਸਿੱਖੀ ਭਾਈਚਾਰੇ ਦੇ ਪ੍ਰਮੁੱਖ ਸ਼ਖ਼ਸੀਅਤਾਂ ਤੇ ਸਕੂਲ ਪ੍ਰਬੰਧਕਾਂ ਦੌਰਾਨ ਚੱਲੀ ਢਾਈ ਘੰਟੇ ਦੇ ਕਰੀਬ ਬਹਿਸ ਬਾਜ਼ੀ ‛ਚ ਆਖ਼ਰਕਾਰ ਸਕੂਲ ਦੇ ਪ੍ਰਿੰ: ਸਤਪਾਲ ਸੈਣੀ ਸਮੇਤ ਦੋ ਅਧਿਆਪਕਾਂ ਵੱਲੋਂ ਮਾਫ਼ੀ ਮੰਗ ਕੇ ਖੇੜ੍ਹਆ ਛਡਾਇਆ ਗਿਆ। -PTC News