ਨਹੀਂ ਬਖ਼ਸ਼ਿਆ ਰੱਬ ਦਾ ਘਰ, ਮੰਦਿਰ 'ਚੋਂ ਸ਼ਿਵਲਿੰਗ 'ਤੇ ਚੜ੍ਹੇ ਗਹਿਣੇ ਸਣੇ ਹੋਰ ਵਸਤੂਆਂ ਲੈ ਫਰਾਰ ਹੋਏ ਚੋਰ
ਜਲੰਧਰ, 28 ਮਈ: ਜਲੰਧਰ ਦੇ ਪ੍ਰਾਚੀਨ ਮੰਦਿਰ 'ਚ ਤੜਕੇ ਸਾਰ ਉਸ ਵੇਲੇ ਹੰਗਾਮਾ ਮੱਚ ਗਿਆ ਜਦੋਂ ਮੰਦਿਰ ਦੇ ਪੁਜਾਰੀ ਨੇ ਗੇਟ ਖੋਲ੍ਹਿਆ, ਉਸਨੇ ਦੇਖਿਆ ਕਿ ਮੰਦਿਰ ਵਿਚ ਵੱਡੀ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਚੋਰ ਰਫੂ ਚੱਕਰ ਹੋ ਗਏ ਸਨ। ਇਹ ਵੀ ਪੜ੍ਹੋ: ਦੇਸ਼ 'ਚ ਕੋਰੋਨਾ ਦਾ ਕਹਿਰ, ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 2685 ਨਵੇਂ ਮਾਮਲੇ, 33 ਮੌਤਾਂ ਚੋਰਾਂ ਜਾਂਦੇ ਜਾਂਦੇ ਸ਼ਿਵਲਿੰਗ ਤੇ ਚੜਾਏ ਗਏ ਸਾਰੇ ਗਹਿਣੇ ਤੇ ਹੋਰ ਕਈ ਵਸਤੂ ਲੈ ਕੇ ਰਾਤੋ ਰਾਤ ਫਰਾਰ ਹੋ ਗਏ। ਉੱਥੇ ਹੀ ਜਦੋਂ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਾਨੂੰ ਤਕਰੀਬਨ 6 ਵਜੇ ਦੇ ਕਰੀਬ ਇੱਕ ਫ਼ੋਨ ਆਇਆ ਜਿਸ 'ਤੇ ਮੰਦਿਰ ਦੇ ਪੁਜਾਰੀ ਜੀ ਨੇ ਸਾਨੂੰ ਦੱਸਿਆ ਕਿ ਮੰਦਿਰ ਵਿਚ ਚੋਰੀ ਹੋ ਗਈ ਹੈ। ਚੋਰ ਆਪਣੀ ਕਾਲੀ ਕਰਤੂਤ ਦੀ ਸੀਸੀਟੀਵੀ ਵੀਡਿਉ ਵੀ ਕੱਡ ਕੇ ਆਪਣੇ ਨਾਲ ਹੀ ਲੈ ਗਏ। ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਫੜ ਉਨ੍ਹਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਵੀ ਪੜ੍ਹੋ: ਲੁਧਿਆਣਾ ’ਚ ਸੰਯੁਕਤ ਕਿਸਾਨ ਮੋਰਚੇ ਦਾ ਮਹਾਮੰਥਨ, ਟਿਕੈਤ ਵੀ ਹੋਣਗੇ ਸ਼ਾਮਿਲ ਉੱਥੇ ਹੀ ਜਦੋਂ ਮੰਦਿਰ ਦੇ ਕੋਲ ਰਹਿੰਦੇ ਵਸਨੀਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਬੜਾ ਪ੍ਰਾਚੀਨ ਮੰਦਿਰ ਹੈ ਅੱਜ ਤੱਕ ਕਦੀ ਇਥੇ ਇਹਦਾਂ ਦਾ ਕੁੱਜ ਨਹੀਂ ਹੋਇਆ ਹੈ ਪਰ ਜਲੰਧਰ 'ਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਨੇ ਕਿ ਹੁਨ ਘਰਾਂ ਵਿਚ ਦੀਆਂ ਚੋਰੀਆਂ ਛੱਡ ਹੁਣ ਮੰਦਿਰਾਂ ਵਿੱਚ ਚੋਰੀਆਂ ਕਰਨ ਲਗ ਪਏ ਹਨ। -PTC News