Tue, Jan 21, 2025
Whatsapp

ਸ਼੍ਰੀ ਜਟੇਸ਼ਵਰ ਮਹਾਦੇਵ ਅਤੇ ਮਾਤਾ ਨੈਣਾ ਦੇਵੀ ਮੰਦਿਰ 'ਚੋਂ ਵੱਡੀ ਮਾਤਰਾ 'ਚ ਚੜ੍ਹਾਵਾ ਅਤੇ ਚਾਂਦੀ ਚੋਰੀ ਕਰ ਫਰਾਰ ਹੋਏ ਚੋਰ

Reported by:  PTC News Desk  Edited by:  Jasmeet Singh -- June 12th 2022 06:54 PM -- Updated: June 12th 2022 07:34 PM
ਸ਼੍ਰੀ ਜਟੇਸ਼ਵਰ ਮਹਾਦੇਵ ਅਤੇ ਮਾਤਾ ਨੈਣਾ ਦੇਵੀ ਮੰਦਿਰ 'ਚੋਂ ਵੱਡੀ ਮਾਤਰਾ 'ਚ ਚੜ੍ਹਾਵਾ ਅਤੇ ਚਾਂਦੀ ਚੋਰੀ ਕਰ ਫਰਾਰ ਹੋਏ ਚੋਰ

ਸ਼੍ਰੀ ਜਟੇਸ਼ਵਰ ਮਹਾਦੇਵ ਅਤੇ ਮਾਤਾ ਨੈਣਾ ਦੇਵੀ ਮੰਦਿਰ 'ਚੋਂ ਵੱਡੀ ਮਾਤਰਾ 'ਚ ਚੜ੍ਹਾਵਾ ਅਤੇ ਚਾਂਦੀ ਚੋਰੀ ਕਰ ਫਰਾਰ ਹੋਏ ਚੋਰ

ਬਲਜੀਤ ਸਿੰਘ, (ਸ੍ਰੀ ਅਨੰਦਪੁਰ ਸਾਹਿਬ, 12 ਜੂਨ): ਸਥਾਨਕ ਪੁਲਿਸ ਦੇ ਆਲਸ ਦਾ ਫਾਇਦਾ ਚੁੱਕਦਿਆਂ ਹੋਏ ਚੋਰਾਂ ਨੇ ਦੇਰ ਰਾਤ ਪਿੰਡ ਜਟਵਾਹੜ ਸਥਿਤ ਉੱਤਰੀ ਭਾਰਤ ਦੇ ਪ੍ਰਸਿੱਧ ਸ਼੍ਰੀ ਜਟੇਸ਼ਵਰ ਮਹਾਦੇਵ ਮੰਦਿਰ ਅਤੇ ਮਾਤਾ ਨੈਣਾ ਦੇਵੀ ਮੰਦਿਰ ਨੂੰ ਨਿਸ਼ਾਨਾ ਬਣਾ ਕੇ ਉਕਤ ਮੰਦਰਾਂ 'ਚੋਂ ਭਾਰੀ ਮਾਤਰਾ 'ਚ ਚੜ੍ਹਾਵਾ ਚੋਰੀ ਕਰ ਲਈ। ਪ੍ਰਾਪਤ ਜਾਣਕਾਰੀ ਮੁਤਾਬਕ ਚੋਰ ਸਭ ਤੋਂ ਪਹਿਲਾਂ ਜਟਵਾਹੜ ਸਥਿਤ ਜਟੇਸ਼ਵਰ ਮਹਾਦੇਵ ਮੰਦਿਰ ਦੀ ਕੰਧ ਟੱਪ ਅੰਦਰ ਦਾਖ਼ਲ ਹੋਏ। ਮੰਦਿਰ ਦੇ ਪ੍ਰਬੰਧਕ ਸ਼ਸ਼ੀਕਾਂਤ ਚੰਦਨ ਨੇ ਦੱਸਿਆ ਕਿ ਚੋਰਾਂ ਨੇ ਮੰਦਿਰ 'ਚ ਸਥਾਪਿਤ ਪ੍ਰਾਚੀਨ ਸ਼ਿਵਲਿੰਗ ਨੇੜੇ ਚਾਂਦੀ ਦਾ ਜਾਲ ਪੁੱਟਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਸ ਕੰਮ 'ਚ ਨਾਕਾਮ ਰਹਿਣ 'ਤੇ ਉਨ੍ਹਾਂ ਨੇ ਮੰਦਿਰ ਦੀ ਗੋਲਕ ਨੂੰ ਤੋੜ ਕੇ ਉਸ 'ਚੋਂ ਹਜ਼ਾਰਾਂ ਰੁਪਏ ਚੋਰੀ ਕਰ ਲਏ ਅਤੇ ਫਰਾਰ ਹੋ ਗਏ। ਜਦੋਂ ਉਹ ਸਵੇਰੇ 3.30 ਵਜੇ ਜਾਗਿਆ ਤਾਂ ਮੰਦਿਰ ਦੇ ਪੁਜਾਰੀ ਨੂੰ ਚੋਰੀ ਦਾ ਪਤਾ ਲੱਗਾ। ਚੋਰਾਂ ਨੇ ਮੰਦਿਰ ਤੋਂ ਥੋੜੀ ਦੂਰ ਸਥਿਤ ਮਾਤਾ ਨੈਣਾ ਦੇਵੀ ਮੰਦਿਰ ਦੇ ਤਾਲੇ ਤੋੜ ਕੇ ਕਰੀਬ ਡੇਢ ਕਿਲੋ ਵਜ਼ਨ ਵਾਲੀ ਪੁਰਾਣੀ ਚਾਂਦੀ ਦੀ ਛੱਤਰੀ ਚੋਰੀ ਕਰ ਲਈ। ਉਨ੍ਹਾਂ ਡੰਡੇ ਦੀ ਮਦਦ ਨਾਲ ਗੋਲਕ ਦੀ ਵੀ ਭੰਨ-ਤੋੜ ਕੀਤੀ ਅਤੇ ਹਜ਼ਾਰਾਂ ਰੁਪਏ ਦਾ ਚੜ੍ਹਾਵਾ ਚੋਰੀ ਕਰ ਲਿਆ। ਨੈਣਾ ਦੇਵੀ ਦੇ ਪ੍ਰਬੰਧਕ ਨਰੇਸ਼ ਸ਼ਰਮਾ ਅਤੇ ਪਿਰਥੀ ਸਿੰਘ ਨੇ ਦੱਸਿਆ ਕਿ ਭਾਵੇਂ ਮੰਦਿਰ ਵਿੱਚ ਸੀਸੀਟੀਵੀ ਕੈਮਰੇ ਲਾਏ ਹੋਏ ਸਨ। ਚੋਰਾਂ ਨੇ ਕੈਮਰੇ ਦੀਆਂ ਤਾਰਾਂ ਕੱਟ ਦਿੱਤੀਆਂ ਸਨ। ਪਰ ਚੋਰ ਮੰਦਿਰ ਵਿੱਚ ਲੱਗੇ ਕੈਮਰਿਆਂ ਵਿੱਚ ਫਿਰ ਵੀ ਕੈਦ ਹੋ ਗਏ। ਚੋਰਾਂ ਦੀ ਗਿਣਤੀ ਤਿੰਨ ਤੋਂ ਚਾਰ ਦੇ ਕਰੀਬ ਦੱਸੀ ਜਾ ਰਹੀ ਹੈ। ਇਹ ਵੀ ਪੜ੍ਹੋ: ਮਾਨ ਸਰਕਾਰ ਦੇ ਹੁਕਮਾਂ ਨੂੰ ਛਿੱਕੇ ਟੰਗ ਕਿਸਾਨਾਂ ਨੇ ਸ਼ੁਰੂ ਕੀਤੀ ਝੋਨੇ ਦੀ ਲੁਆਈ, ਅਧਿਕਾਰੀਆਂ ਤੇ ਪੁਲਿਸ ਨੂੰ ਦਿੱਤੀ ਚੇਤਾਵਨੀ ਮੌਕੇ 'ਤੇ ਪਹੁੰਚੇ ਐੱਸਐੱਚਓ ਨੂਰਪੁਰਬੇਦੀ ਬਿਕਰਮ ਸਿੰਘ ਨੇ ਮੰਦਿਰਾਂ 'ਚੋਂ ਚੋਰੀ ਹੋਣ ਦੀ ਪੂਰੀ ਜਾਣਕਾਰੀ ਹਾਸਲ ਕਰਦੇ ਹੋਏ ਫਿੰਗਰ ਪ੍ਰਿੰਟ ਮਾਹਿਰਾਂ ਦੀ ਮਦਦ ਨਾਲ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ ਵਿੱਚ ਲਗਾਤਾਰ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਅਤੇ ਅਪਰਾਧੀਆਂ ਵਿੱਚ ਪੁਲਿਸ ਦੇ ਖੌਫ ਦੀ ਘਾਟ ਕਾਰਨ ਲੋਕਾਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। -PTC News


Top News view more...

Latest News view more...

PTC NETWORK