ਚੋਰਾਂ ਨੇ ਪੁਲਿਸ ਬਣ ਪ੍ਰਸਿੱਧ ਡੇਰੇ 'ਚ ਮਾਰਿਆ ਛਾਪਾ, ਸੰਤ ਦੇ ਸੇਵਕ ਨੂੰ ਬਣਾਇਆ ਬੰਧਕ
ਸੰਗਰੂਰ, 7 ਜੂਨ: ਸੰਗਰੂਰ ਦੇ ਪਿੰਡ ਖਡਿਆਲ ਵਿਖੇ ਚੋਰਾਂ ਨੇ ਚੋਰੀ ਦੀ ਨੀਯਤ ਨਾਲ ਪੁਲਿਸ ਮੁਲਾਜ਼ਮ ਬਣ ਇੱਕ ਪ੍ਰਸਿੱਧ ਸੰਤ ਦੇ ਡੇਰੇ 'ਤੇ ਛਾਪਾ ਮਾਰ ਦਿੱਤਾ ਅਤੇ ਡੇਰੇ 'ਚ ਮੌਜੂਦ ਸੰਤ ਦੇ ਚੇਲੇ ਨੂੰ ਬੰਧਕ ਬਣਾ ਲਿਆ। ਜਦੋਂ ਫ਼ਰਜ਼ੀ ਪੁਲਿਸ ਦੀ ਫ਼ਰਜ਼ੀ ਛਾਪੇਮਾਰੀ ਦੌਰਾਨ ਚੋਰਾਂ ਨੂੰ ਕੱਖ ਵੀ ਨਾ ਮਿਲਿਆ ਤਾਂ ਉਹ ਲੰਗਰ ਛੱਕ, ਕੈਮਰੇ ਵਿੱਚੋਂ ਡੀਡੀਆਰ ਕੱਢ ਭੱਜ ਗਏ ਤਾਂ ਜੋ ਪੁਲਿਸ ਨੂੰ ਕੋਈ ਸਬੂਤ ਨਾ ਮਿਲ ਸਕੇ। ਇਹ ਵੀ ਪੜ੍ਹੋ: ਗੁਪਤਾ ਬਿਲਡਰਜ਼ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਨੇ ਚੰਡੀਗੜ੍ਹ ਸਣੇ ਪੰਜਾਬ, ਦਿੱਲੀ ਵਿੱਚ 19 ਥਾਵਾਂ ’ਤੇ ਮਾਰੇ ਛਾਪੇ ਦੂਜੀਆਂ ਰਾਜਨੀਤਿਕ ਧਿੱਰਾਂ ਦਾ ਕਹਿਣਾ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਸੂਬਾ ਸਰਕਾਰ ਦੇ ਹੱਥੋਂ ਨਿਕਲਦੀ ਜਾ ਰਹੀ ਹੈ। ਸੂਬੇ ਵਿੱਚ ਕਤਲ ਅਤੇ ਲੁੱਟ ਦੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ। ਹਲਾਤ ਇਹ ਹੋ ਚੁਕੇ ਨੇ ਕਿ ਕ੍ਰਾਈਮ ਦਿਨ ਪ੍ਰਤੀ ਦਿਨ ਵੱਧਦਾ ਹੀ ਜਾ ਰਿਹਾ ਹੈ। ਵਿਰੋਧੀ ਦਲਾਂ ਨੂੰ ਵੀ ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ ਬਾਰੇ ਸਰਕਾਰ ਨੂੰ ਤਾਅਨੇ ਮਾਰਨ ਦਾ ਮੌਕਾ ਮਿਲ ਰਿਹਾ ਹੈ। ਸਥਿਤੀ ਦਾ ਜਾਇਜ਼ਾ ਲੈਣ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬੀਨਰ ਜੀਤ ਸਿੰਘ ਗੋਲਡੀ ਨੇ ਵੀ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਮਾਮਲੇ ਦੀ ਜਲਦੀ ਜਾਂਚ ਦੇ ਹੁਕਮ ਦੇਣ ਦੀ ਮੰਗ ਕੀਤੀ ਹੈ। ਘਟਨਾ ਤੋਂ ਬਾਅਦ ਪਹੁੰਚੀ ਅਸਲ ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੁਟੇਰਿਆਂ ਨੇ ਖਾਕੀ ਵਰਦੀ ਪਾਈ ਹੋਈ ਸੀ, ਜਿਨ੍ਹਾਂ ਮੂੰਹ ਅਤੇ ਸਿਰ ਢਕੇ ਹੋਏ ਸਨ, ਜਿਸ ਕਾਰਨ ਡੇਰੇ ਦੇ ਲੋਕ ਉਨ੍ਹਾਂ ਨੂੰ ਪਛਾਣ ਨਹੀਂ ਸਕੇ। ਇਹ ਵੀ ਪੜ੍ਹੋ: ਕੱਚੇ ਮੁਲਾਜ਼ਮਾਂ ਤੇ ਟਰਾਂਸਪੋਰਟ ਮੰਤਰੀ ਦੀ ਹੋਈ ਮੀਟਿੰਗ, 8 ਜੂਨ ਤੋਂ ਹੋਣ ਵਾਲੀ ਹੜਤਾਲ ਮੁਲਤਵੀ ਉੱਚ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਅਪਰਾਧ ਦੇ ਕਥਿਤ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਪਿੱਛੇ ਡੱਕ ਦਿੱਤਾ ਜਾਵੇਗਾ। -PTC News