Thu, Dec 12, 2024
Whatsapp

ਸੋਨਮ ਕਪੂਰ-ਆਨੰਦ ਆਹੂਜਾ ਦੇ ਘਰ ਚੋਰਾਂ ਨੇ 1.41 ਕਰੋੜ ਰੁਪਏ ‘ਤੇ ਕੀਤਾ ਹੱਥ ਸਾਫ਼

Reported by:  PTC News Desk  Edited by:  Riya Bawa -- April 09th 2022 01:17 PM
ਸੋਨਮ ਕਪੂਰ-ਆਨੰਦ ਆਹੂਜਾ ਦੇ ਘਰ ਚੋਰਾਂ ਨੇ 1.41 ਕਰੋੜ ਰੁਪਏ ‘ਤੇ ਕੀਤਾ ਹੱਥ ਸਾਫ਼

ਸੋਨਮ ਕਪੂਰ-ਆਨੰਦ ਆਹੂਜਾ ਦੇ ਘਰ ਚੋਰਾਂ ਨੇ 1.41 ਕਰੋੜ ਰੁਪਏ ‘ਤੇ ਕੀਤਾ ਹੱਥ ਸਾਫ਼

Sonam Kapoor News: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅਤੇ ਉਸ ਦੇ ਪਤੀ ਆਨੰਦ ਆਹੂਜਾ ਦੇ ਦਿੱਲੀ ਸਥਿਤ ਘਰੋਂ ਕਰੋੜਾਂ ਰੁਪਏ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਸੋਨਮ ਦੇ ਨਵੀਂ ਦਿੱਲੀ ਸਥਿਤ ਘਰ ਤੋਂ ਚੋਰਾਂ ਨੇ 1.41 ਕਰੋੜ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਦਿੱਲੀ ਦੇ ਅੰਮ੍ਰਿਤਾ ਸ਼ੇਰਗਿੱਲ ਮਾਰਗ 'ਤੇ ਬਣੇ ਇਸ ਘਰ 'ਚ ਸੋਨਮ ਦੇ ਸਹੁਰੇ ਹਰੀਸ਼ ਆਹੂਜਾ, ਸੱਸ ਪ੍ਰਿਆ ਆਹੂਜਾ ਅਤੇ ਆਨੰਦ ਦੀ ਦਾਦੀ ਸਰਲਾ ਆਹੂਜਾ ਰਹਿੰਦੇ ਹਨ। sonam kapoor twitter ਦੱਸ ਦੋਈਏ ਕਿ ਅਨਿਲ ਕਪੂਰ ਦੀ ਬੇਟੀ ਸੋਨਮ ਕਪੂਰ ਇਨ੍ਹੀਂ ਦਿਨੀਂ ਗਰਭਵਤੀ ਹੈ ਅਤੇ ਆਪਣੀ ਪ੍ਰੈਗਨੈਂਸੀ ਪੀਰੀਅਡ ਦਾ ਆਨੰਦ ਮਾਣ ਰਹੀ ਹੈ। ਹਾਲਾਂਕਿ ਇਸ ਖੁਸ਼ੀ ਦੇ ਵਿਚਕਾਰ ਚੋਰਾਂ ਨੇ ਸੋਨਮ ਕਪੂਰ ਅਤੇ ਆਨੰਦ ਆਹੂਜਾ ਦੇ ਘਰ ਦਾ ਸਫਾਇਆ ਕਰ ਦਿੱਤਾ ਹੈ। ਖਬਰਾਂ ਮੁਤਾਬਕ ਚੋਰਾਂ ਨੇ ਸੋਨਮ ਕਪੂਰ ਦੇ ਘਰ 'ਚ ਦਾਖਲ ਹੋ ਕੇ ਕਰੋੜਾਂ ਦੇ ਗਹਿਣਿਆਂ ਸਮੇਤ ਨਕਦੀ 'ਤੇ ਹੱਥ-ਪੈਰ ਮਾਰਿਆ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸੋਨਮ ਕਪੂਰ ਦੀ ਦਾਦੀ ਸਰਲਾ ਆਹੂਜਾ ਨੇ ਤੁਗਲਕ ਰੋਡ ਥਾਣੇ 'ਚ ਐੱਫ.ਆਈ.ਆਰ. ਕਰਵਾਈ ਤੇ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋਨਮ ਕਪੂਰ-ਆਨੰਦ ਆਹੂਜਾ ਦੇ ਘਰ ਚੋਰਾਂ ਨੇ 1.41 ਕਰੋੜ ਰੁਪਏ ‘ਤੇ ਕੀਤਾ ਹੱਥ ਸਾਫ਼ ਇਸ ਮਾਮਲੇ ਸਬੰਧੀ ਸੋਨਮ ਦੀ ਸੱਸ ਨੇ ਤੁਗਲਕ ਰੋਡ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਅਤੇ ਇਸ ਪੂਰੇ ਮਾਮਲੇ ਦੀ ਉਨ੍ਹਾਂ ਦੇ ਸਟਾਫ਼ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਮਾਮਲਾ ਹਾਈ ਪ੍ਰੋਫਾਈਲ ਹੋਣ ਕਾਰਨ ਦਿੱਲੀ ਪੁਲਿਸ ਨੇ ਵੀ ਚੋਰਾਂ ਨੂੰ ਫੜਨ ਲਈ ਟੀਮ ਬਣਾਈ ਹੈ। ਇਸ ਦੇ ਨਾਲ ਹੀ ਦਿੱਲੀ ਪੁਲਿਸ ਘਰ ਦੇ 25 ਕਰਮਚਾਰੀਆਂ, 9 ਕੇਅਰਟੇਕਰ, ਡਰਾਈਵਰ, ਮਾਲੀ ਅਤੇ ਹੋਰ ਕਰਮਚਾਰੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਸੋਨਮ ਕਪੂਰ-ਆਨੰਦ ਆਹੂਜਾ ਦੇ ਘਰ ਚੋਰਾਂ ਨੇ 1.41 ਕਰੋੜ ਰੁਪਏ ‘ਤੇ ਕੀਤਾ ਹੱਥ ਸਾਫ਼ ਹ ਵੀ ਪੜ੍ਹੋ:ਪੰਜਾਬ ਸਰਕਾਰ ਨੇ 8 ਅਧਿਕਾਰੀਆਂ ਦੇ ਕੀਤੇ ਤਬਾਦਲੇ ਖਬਰਾਂ ਮੁਤਾਬਕ ਇਹ ਮਾਮਲਾ ਦਿੱਲੀ 'ਚ ਆਨੰਦ ਆਹੂਜਾ ਦੇ ਘਰ ਫਰਵਰੀ ਦਾ ਹੈ। ਸੋਨਮ ਕਪੂਰ ਦੀ 86 ਸਾਲਾ ਦਾਦੀ ਸਰਲਾ ਆਹੂਜਾ, ਉਸ ਦੇ ਨਾਨਾ ਹਰੀਸ਼ ਆਹੂਜਾ ਅਤੇ ਪ੍ਰਿਆ ਆਹੂਜਾ ਦਿੱਲੀ 'ਚ ਰਹਿੰਦੇ ਹਨ। ਸਰਲਾ ਆਹੂਜਾ ਦੇ ਮੈਨੇਜਰ ਰਿਤੇਸ਼ ਗੌਰਾ ਨੇ 23 ਫਰਵਰੀ ਨੂੰ ਤੁਗਲਕ ਰੋਡ ਥਾਣੇ ਵਿੱਚ ਚੋਰੀ ਦੀ ਐਫਆਈਆਰ ਦਰਜ ਕਰਵਾਈ ਸੀ। ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਦੇ ਘਰੋਂ 1.40 ਕਰੋੜ ਰੁਪਏ ਦੇ ਗਹਿਣਿਆਂ ਤੋਂ ਇਲਾਵਾ 1 ਲੱਖ ਰੁਪਏ ਦੀ ਨਕਦੀ ਗਾਇਬ ਹੈ। -PTC News


Top News view more...

Latest News view more...

PTC NETWORK