ਕਾਂਗਰਸ ਵਿੱਚ ਛੋਟੀ ਸੋਚ ਵਾਲੇ ਲੋਕ ਹਨ: ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਸੈਕਟਰ 37 ਸਥਿਤ ਸੂਬਾ ਹੈੱਡਕੁਆਰਟਰ ਵਿਖੇ ਭਾਜਪਾ ਆਗੂਆਂ ਨਾਲ ਮੀਟਿੰਗ ਕੀਤੀ। ਕੈਪਟਨ ਨਰਾਤਿਆਂ ਦੇ ਪਹਿਲੇ ਦਿਨ ਦੁਪਹਿਰ 2.30 ਵਜੇ ਭਾਜਪਾ ਦਫ਼ਤਰ ਪਹੁੰਚੇ। ਕੈਪਟਨ 19 ਸਤੰਬਰ ਨੂੰ ਭਾਜਪਾ 'ਚ ਸ਼ਾਮਲ ਹੋਏ ਸਨ। ਕੈਪਟਨ ਦੀ ਆਮਦ 'ਤੇ ਭਾਜਪਾ ਨੇ ਸੂਬਾ ਪੱਧਰੀ ਮੀਟਿੰਗ ਵੀ ਬੁਲਾਈ ਹੈ। ਮੀਟਿੰਗ ਦੀ ਪ੍ਰਧਾਨਗੀ ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੀਤੀ। ਮੀਟਿੰਗ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ, ਮਨਰੋਜਨ ਕਾਲੀਆ ਸਮੇਤ ਭਾਜਪਾ ਦੇ ਕਈ ਅਧਿਕਾਰੀ ਹਾਜ਼ਰ ਰਹੇ।
ਉਨ੍ਹਾਂ ਨੇ ਅੱਗੇ ਕਿਹਾ ਕਿ ਪੀਐਮ ਅਤੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ, ਸੁਰੱਖਿਆ ਬਾਰੇ ਗੱਲ ਕਰਨਾ ਸਾਡਾ ਫਰਜ਼ ਸੀ, ਇਸ ਨੂੰ ਵੀ ਮੁੱਦਾ ਬਣਾਇਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਇੱਕ ਸੀਐੱਮ 6 ਮਹੀਨੇ ਬਾਅਦ ਇੱਕ ਭਰੋਸਾ ਮਤਾ ਲਿਆਉਣ ਦੀ ਗੱਲ ਕਰੇ ਤਾਂ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ। ਕੈਪਟਨ ਦਾ ਕਹਿਣਾ ਹੈ ਕਿ ਰਾਘਵ ਚੱਢਾ ਬੈਠ ਕੇ ਸੀਐੱਮ ਦੇ ਕੰਮ ਕਰ ਰਿਹਾ ਹੈ। ਦਿੱਲੀ ਜਾ ਕੇ ਕੇਜਰੀਵਾਲ ਕੋਲੋਂ ਪੁੱਛਦਾ ਹੈ ਕੀ ਕਰਨਾ ਹੈ। ਪੰਜਾਬ ਦਾ ਸੀਐੱਮ ਜਰਮਨੀ ਜਾ ਕੇ ਕੀ ਕਰਕੇ ਆਇਆ ਸਭ ਨੂੰ ਪਤਾ ਹੈ। ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਸੀਂ ਕੱਲ੍ਹ ਪੈਰਲਲ ਵਿਧਾਨ ਸਭਾ ਚਲਾਵਾਂਗੇ। ਇਸ ਵਿੱਚ ਭਾਜਪਾ ਦੇ ਸਾਰੇ ਆਗੂ ਸ਼ਾਮਲ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ 10-12 ਦਿਨਾਂ ਤੋਂ ਮੌਜੂਦਾ ਸਰਕਾਰ ਲੋਕਾਂ ਦੀਆਂ ਬੁਨਿਆਦੀ ਲੋੜਾਂ ਵੱਲ ਧਿਆਨ ਨਹੀਂ ਦੇ ਰਹੀ।
ਇਹ ਵੀ ਪੜ੍ਹੋ:ਕੋਰਟ ਨੇ ਗੈਂਗਸਟਰ ਦੀਪਕ ਮੁੰਡੀ, ਕਪਿਲ ਪੰਡਿਤ ਤੇ ਰਾਜਿੰਦਰ ਜੋਕਰ ਦਾ ਪੁਲਿਸ ਨੂੰ ਪੰਜ ਦਿਨ ਦਾ ਦਿੱਤਾ ਰਿਮਾਂਡ