ਨੌਜਵਾਨ ਅਪਾਹਿਜ ਦਾ ਡਰਾਮਾ ਕਰ ਕੇ ਬਟੋਰ ਰਿਹਾ ਸੀ ਪੈਸੇ
ਅੰਮ੍ਰਿਤਸਰ : ਨਿਹੰਗ ਸਿੰਘਾਂ ਨੇ ਅੱਜ ਇਕ ਸਿੱਖ ਨੌਜਵਾਨ ਵੱਲੋਂ ਕੀਤੇ ਜਾ ਰਹੇ ਡਰਾਮੇ ਦਾ ਪਰਦਾਫਾਸ਼ ਕੀਤਾ। ਇਸ ਡਰਾਮੇ ਜ਼ਰੀਏ ਨੌਜਵਾਨ ਲੋਕਾਂ ਦੀ ਹਮਦਰਦੀ ਲੈ ਕੇ ਪੈਸੇ ਬਟੋਰ ਰਿਹਾ ਸੀ। ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੀ ਇਕ ਅਪਾਹਿਜ ਸਿੱਖ ਨੌਜਵਾਨ ਦੀ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਸਿੱਖ ਨੌਜਵਾਨ ਜਿਹੜਾ ਕਿ ਖ਼ੁਦ ਨੂੰ ਅੰਮ੍ਰਿਤਧਾਰੀ ਕਹਿ ਰਿਹਾ ਸੀ ਉਹ ਇਕ ਬੀਅਰ ਦੀ ਬੋਤਲ ਹੱਥ ਫੜ ਕੇ ਜਾ ਰਿਹਾ ਸੀ ਤੇ ਕੁਝ ਲੋਕਾਂ ਇਸ ਦਾ ਵਿਰੋਧ ਕਰ ਰਹੇ ਸਨ। ਇਸ ਸਬੰਧੀ ਸੋਸ਼ਲ ਮੀਡੀਆ ਉਤੇ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ। ਕੁੱਝ ਸਿੱਖ ਜਥੇਬੰਦੀਆਂ ਵੱਲੋਂ ਉਸ ਦੀ ਜਾਂਚ ਪੜਤਾਲ ਕਰਨ ਲਈ ਕੱਲ੍ਹ ਜਿਹੜਾ ਸਿੱਖ ਅੰਮ੍ਰਿਤਧਾਰੀ ਅਪਾਹਿਜ ਨੌਜਵਾਨ ਸੀ ਉਸਨੂੰ ਭੰਡਾਰੀ ਪੁਲ ਉਤੇ ਘੇਰ ਲਿਆ ਤੇ ਜਦੋਂ ਜਾਂਚ ਕੀਤੀ ਗਈ ਪਤਾ ਚੱਲਿਆ ਕਿ ਜਿਹੜਾ ਨੌਜਵਾਨ ਆਪਣੇ ਆਪ ਨੂੰ ਅਪਾਹਿਜ ਦੱਸ ਰਿਹਾ ਸੀ ਉਹ ਅਪਾਹਿਜ ਨਹੀਂ ਸੀ, ਉਹ ਸਿਰਫ ਲੋਕਾਂ ਤੋਂ ਪੈਸੇ ਬਟੋਰਨ ਤੇ ਲੋਕਾਂ ਦੀ ਹਮਦਰਦੀ ਲਈ ਮਹਿਜ਼ ਨਾਟਕ ਕਰ ਰਿਹਾ ਸੀ। ਨਿਹੰਗ ਸਿੱਖ ਜਥੇਬੰਦੀਆਂ ਵੱਲੋਂ ਇਸ ਦੀ ਵੀਡੀਓ ਬਣਾ ਕੇ ਦੁਬਾਰਾ ਇੱਕ ਵਾਰੀ ਪੋਸਟ ਕੀਤੀ ਗਈ ਅਤੇ ਕਿਹਾ ਗਿਆ ਕਿ ਇਹੋ ਜਿਹੇ ਲੋਕ ਜਿਹੜੇ ਲੋਕਾਂ ਕੋਲੋਂ ਹਮਦਰਦੀ ਲੈ ਕੇ ਪੈਸੇ ਇਕੱਠੇ ਕਰਦੇ ਫਿਰਦੇ ਨੇ ਇਨ੍ਹਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ ਸੋ ਇਨ੍ਹਾਂ ਇਨ੍ਹਾਂ ਦੇ ਬਹਿਕਾਵੇ ਵਿੱਚ ਨਾ ਆਉਣ। ਜਦੋਂ ਵੀ ਅਜਿਹੀ ਕਿਸੇ ਦੀ ਵੀਡੀਓ ਵਾਇਰਲ ਹੁੰਦੀ ਹੈ ਤੇ ਉਸ ਤੋਂ ਬਚਿਆ ਜਾਵੇ। ਇਸ ਮੌਕੇ ਉਨ੍ਹਾਂ ਨੇ ਨੌਜਵਾਨ ਨੂੰ ਕੋਈ ਕੰਮਕਾਰ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਿਹੜਾ ਅਪਾਹਿਜ ਸਿੱਖ ਨੌਜਵਾਨ ਸੀ ਉਸ ਵੱਲੋਂ ਮਾਫ਼ੀ ਮੰਗੀ ਗਈ ਅਤੇ ਕਿਹਾ ਗਿਆ ਕਿ ਅੱਗੋਂ ਤੇ ਉਹ ਇਹੋ ਜਿਹੇ ਨਾਟਕ ਨਹੀਂ ਕਰੇਗਾ। ਇਹ ਵੀ ਪੜ੍ਹੋ : ਟੀਟੂ ਬਾਣੀਏ ਦਾ ਐਲਾਨ, ਬੁੱਢੇ ਨਾਲੇ ਦਾ ਪਾਣੀ ਪੀਣ ਵਾਲੇ ਵਿਧਾਇਕ-ਐਮਪੀ ਨੂੰ ਦਿੱਤੇ ਜਾਣਗੇ ਦੋ ਹਜ਼ਾਰ ਰੁਪਏ