ਮੌਸਮ ਨੇ ਬਦਲਿਆ ਮਿਜਾਜ਼, ਲੋਕਾਂ ਨੂੰ ਗਰਮੀ ਤੋਂ ਮਿਲੀ ਵੱਡੀ ਰਾਹਤ
ਜਲੰਧਰ: ਕਈ ਦਿਨਾਂ ਤੋਂ ਜਲੰਧਰ ਸ਼ਹਿਰ ਵਿੱਚ ਗਰਮੀ ਵੱਧਦੀ ਹੀ ਜਾ ਰਹੀ ਸੀ। ਸ਼ਹਿਰ ਵਾਸੀ ਵੱਧਦੀ ਦੀ ਗਰਮੀ ਤੋਂ ਬਹੁਤ ਪਰੇਸ਼ਾਨ ਸਨ ਅੱਜ ਸਵੇਰ ਤੋਂ ਹੀ ਤੇਜ਼ ਮੀਂਹ ਪੈ ਰਿਹਾ ਹੈ। ਤੇਜ਼ ਮੀਂਹ ਪੈਣ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਉਥੇ ਹੀ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਪੰਜਾਬ ਦੇ ਕਈ ਥਾਵਾਂ ਉੱਤੇ ਮੀਂਹ ਪੈਣ ਕਾਰਨ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਤੜਕ ਸਵੇਰ ਤੋਂ ਹੀ ਲੁਧਿਆਣਾ ਵਿੱਚ ਵੀ ਭਾਰੀ ਮੀਂਹ ਪੈ ਰਿਹਾ ਹੈ ਜਿਸ ਕਾਰਨ ਸ਼ਹਿਰ ਵਾਸੀਆ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਉਥੇ ਹੀ ਪੰਜਾਬ ਦੇ ਕਈ ਜ਼ਿਲ੍ਹਿਆ ਵਿੱਚ ਜਿਵੇ ਸ੍ਰੀ ਮੁਕਤਸਰ ਸਾਹਿਬ ਵਿਖੇ ਤੇਜ਼ ਮੀਂਹ ਪੈਣ ਕਾਰਨ 1000 ਏਕੜ ਵਿੱਚ ਪਾਣੀ ਖੜਨ ਨਾਲ ਕਿਸਾਨਾਂ ਦੀ ਫਸਲ ਤਬਾਹ ਹੋ ਗਈ ਹੈ। ਕਿਸਾਨ ਪਰੇਸ਼ਾਨ ਹਨ ਅਤੇ ਆਪਣੀ ਤਬਾਹ ਹੋਈ ਫਸਲ ਦਾ ਸਰਕਾਰ ਤੋਂ ਮੁਆਵਜ਼ਾ ਮੰਗ ਰਹੇ ਹਨ। ਜੇਕਰ ਗੱਲ ਫਾਜ਼ਿਲਕਾ ਦੀ ਕਰੀਏ ਉੱਥੇ ਤਾਂ ਸਤਲੁੱਜ ਦਰਿਆ ਵਿੁੱਚ ਪਾਣੀ ਜਿਆਦਾ ਆਉਣ ਕਾਰਨ ਸਰਹੱਦੀ ਇਲਾਕੇ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ। 800 ਏਕੜ ਦੇ ਲਗਭਗ ਪਾਣੀ ਖੜ੍ਹਨ ਕਾਰਨ ਫਸਲ ਵੀ ਬਰਬਾਦ ਹੋਈ ਹੈ ਅਤੇ ਲੋਕਾਂ ਦਾ ਵੀ ਜਨਜੀਵਨ ਪ੍ਰਭਾਵਿਤ ਹੋਇਆ ਹੈ। ਇਹ ਵੀ ਪੜ੍ਹੋ:ਸੰਯੁਕਤ ਕਿਸਾਨ ਮੋਰਚਾ ਨੇ ਸਰਕਾਰ ਦੀ MSP ਅਤੇ ਹੋਰ ਮੁੱਦਿਆਂ 'ਤੇ ਬਣਾਈ ਕਮੇਟੀ ਨੂੰ ਸਿਰੇ ਤੋਂ ਰੱਦ ਕੀਤਾ -PTC News